ਏਲੁਰੂ- ਆਂਧਰਾ ਪ੍ਰਦੇਸ਼ ਦੇ ਪੱਛਮੀ ਗੋਦਾਵਰੀ ਜ਼ਿਲ੍ਹੇ 'ਚ ਬੁੱਧਵਾਰ ਨੂੰ ਇਕ ਨਹਿਰ 'ਚ ਡੁੱਬਣ ਨਾਲ 6 ਨੌਜਵਾਨਾਂ ਦੀ ਮੌਤ ਹੋ ਗਈ। ਪੁਲਸ ਨੇ ਦੱਸਿਆ ਕਿ ਜ਼ਿਲ੍ਹੇ 'ਚ ਵੇਲਾਈਰੂਪਾਡੂ ਮੰਡਲ ਦੇ ਵਸੰਤਵਡਾ ਪਿੰਡ 'ਚ ਕੁਝ ਨੌਜਵਾਨ ਤੈਰਨ ਲਈ ਇਕ ਨਹਿਰ 'ਚ ਉਤਰੇ ਅਤੇ ਉਸ ਦੀ ਤੇਜ਼ ਵਹਾਅ 'ਚ ਰੁੜ੍ਹ ਗਏ। ਇਹ ਨੌਜਵਾਨ ਭੂਦੇਵੀਪੇਟਾ ਪਿੰਡ ਦੇ ਰਹਿਣ ਵਾਲੇ ਸਨ ਅਤੇ ਇਕ ਧਾਰਮਿਕ ਪ੍ਰੋਗਰਾਮ 'ਚ ਹਿੱਸਾ ਲੈਣ ਲਈ ਆਏ ਸਨ। ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਨਹਿਰ 'ਚੋਂ ਕੱਢ ਲਿਆ ਗਿਆ ਹੈ।
ਮ੍ਰਿਤਕਾਂ ਦੀ ਪਛਾਣ ਗੋਟਟੂਪਾਰਤੀ ਮਨੋਜ (16), ਕੋਨਾਵਾਰਾਪੂ ਰਾਧਾਕ੍ਰਿਸ਼ਨ (16), ਕਾਰਨਤੀ ਰੰਜੀਵ (16), ਸ਼੍ਰੀਰਾਮੁਲਾ ਸ਼ਿਵਾਜੀ (16), ਗੰਗਾਧਨਨ ਵੈਂਕਟ (17) ਅਤੇ ਚੱਲਾ ਭੁਵਨ (18) ਦੇ ਰੂਪ 'ਚ ਕੀਤੀ ਗਈ ਹੈ। 6 ਨੌਜਵਾਨਾਂ ਦੀ ਮੌਤ ਤੋਂ ਬਾਅਦ ਪਿੰਡ 'ਚ ਸੰਨਾਟਾ ਛਾ ਗਿਆ ਹੈ। ਪਿੰਡ ਦੇ ਲੋਕਾਂ ਨੇ ਦੱਸਿਆ ਕਿ ਮ੍ਰਿਤਕਾਂ 'ਚ 5 ਮੁੰਡੇ 12ਵੀਂ ਦੇ ਵਿਦਿਆਰਥੀ ਸਨ, ਜਦੋਂ ਕਿ ਚੱਲਾ ਭੁਵਨ ਗਰੈਜੂਏਸ਼ਨ ਦੀ ਪੜ੍ਹਾਈ ਕਰ ਰਿਹਾ ਸੀ। ਜ਼ਿਲ੍ਹੇ ਦੇ ਪੁਲਸ ਸੁਪਰਡੈਂਟ ਨਾਰਾਇਣ ਨਾਈਕ ਅਤੇ ਵਿਧਾਇਕ ਟੀ ਬਾਲਾਰਾਜੂ ਦੇ ਪਰਿਵਾਰ ਵਾਲਿਆਂ ਦੇ ਪ੍ਰਤੀ ਹਮਦਰਦੀ ਪ੍ਰਗਟ ਕੀਤੀ ਹੈ। ਆਂਧਰਾ ਪ੍ਰਦੇਸ਼ ਦੇ ਰਾਜਪਾਲ ਬਿਸਵ ਭੂਸ਼ਣ ਹਰਚਿੰਦਰਨ ਨੇ ਇਸ ਹਾਦਸੇ 'ਤੇ ਡੂੰਘਾ ਦੁਖ ਪ੍ਰਗਟ ਕੀਤਾ ਹੈ।
ਦੇਵਤਾ ਨੂੰ ਖ਼ੁਸ਼ ਕਰਨ ਦੇ ਨਾਂ 'ਤੇ 4 ਜਨਾਨੀਆਂ ਨਾਲ ਹੈਵਾਨੀਅਤ, ਅਸ਼ਲੀਲ ਵੀਡੀਓ ਕੀਤੀ ਵਾਇਰਲ
NEXT STORY