ਚਿਤੂਰ (ਆਂਧਰਾ ਪ੍ਰਦੇਸ਼) : ਚਿਤੂਰ ਵਿੱਚ ਇੱਕ ਬੱਸ ਅਤੇ ਡੰਪਰ ਟਰੱਕ ਵਿਚਾਲੇ ਹੋਈ ਜ਼ਬਰਦਸਤ ਟੱਕਰ ਵਿੱਚ ਚਾਰ ਯਾਤਰੀਆਂ ਦੀ ਮੌਤ ਹੋ ਜਾਣ ਦੀ ਸੂਚਨਾ ਮਿਲੀ ਹੈ। ਇਸ ਹਾਦਸੇ ਵਿਚ 15 ਹੋਰ ਲੋਕ ਵੀ ਜ਼ਖ਼ਮੀ ਹੋਏ ਹਨ। ਇੱਕ ਪੁਲਸ ਅਧਿਕਾਰੀ ਨੇ ਸ਼ੁੱਕਰਵਾਰ ਨੂੰ ਇਸ ਘਟਨਾ ਦੀ ਜਾਣਕਾਰੀ ਦਿੱਤੀ। ਇਸ ਮਾਮਲੇ ਦੀ ਜਾਂਚ ਕਰ ਰਹੇ ਇੱਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਇਹ ਹਾਦਸਾ ਵੀਰਵਾਰ ਰਾਤ ਲਗਭਗ 11.15 ਵਜੇ ਚਿਤੂਰ ਜ਼ਿਲ੍ਹੇ ਦੇ ਗਜੂਲਾਪੱਲੀ ਪਿੰਡ ਵਿੱਚ ਵਾਪਰਿਆ ਹੈ।
ਇਹ ਵੀ ਪੜ੍ਹੋ - ਸਰਕਾਰੀ ਨੌਕਰੀ ਲੱਗਣ 'ਤੇ ਨਾਲ ਰਹਿਣ ਲਈ ਪਤਨੀ ਨੇ ਰੱਖੀ ਅਜਿਹੀ ਮੰਗ, ਸੁਣ ਸਭ ਦੇ ਉੱਡੇ ਹੋਸ਼
ਚਿਤੂਰ ਦੇ ਸਬ-ਡਿਵੀਜ਼ਨਲ ਪੁਲਸ ਅਧਿਕਾਰੀ ਟੀ. ਸਾਈਨਾਥ ਨੇ ਕਿਹਾ, 'ਇਸ ਹਾਦਸੇ ਵਿਚ ਚਾਰ ਯਾਤਰੀਆਂ ਦੀ ਮੌਕੇ 'ਤੇ ਮੌਤ ਹੋ ਗਈ ਅਤੇ 15 ਹੋਰ ਜ਼ਖ਼ਮੀ ਹੋ ਗਏ ਹਨ। ਜ਼ਖ਼ਮੀਆਂ ਵਿੱਚੋਂ ਚਾਰ ਦੀ ਹਾਲਤ ਗੰਭੀਰ ਹੈ ਅਤੇ 11 ਨੂੰ ਮਾਮੂਲੀ ਸੱਟਾਂ ਲੱਗੀਆਂ ਹਨ।' ਉਨ੍ਹਾਂ ਕਿਹਾ ਕਿ ਮਦੁਰਾਈ ਜਾਣ ਵਾਲੀ ਬੱਸ ਤਿਰੂਪਤੀ ਤੋਂ 26 ਯਾਤਰੀਆਂ ਨਾਲ ਆਈ ਸੀ। ਟਰੱਕ ਨੇ ਬੱਸ ਨੂੰ ਸਾਈਡ ਤੋਂ ਟੱਕਰ ਮਾਰ ਦਿੱਤੀ। ਸਾਈਨਾਥ ਨੇ ਕਿਹਾ ਕਿ ਜ਼ਖਮੀ ਯਾਤਰੀਆਂ ਨੂੰ ਸੀਐੱਮਸੀ ਵੇਲੋਰ, ਐਸਵੀਆਈਐਮਐਸ ਅਤੇ ਹੋਰ ਸਥਾਨਕ ਹਸਪਤਾਲਾਂ ਵਿੱਚ ਲਿਜਾਇਆ ਗਿਆ। ਪੁਲਸ ਨੇ ਬੀਐਨਐਸ ਦੀ ਧਾਰਾ 106 ਤਹਿਤ ਮਾਮਲਾ ਦਰਜ ਕਰ ਲਿਆ ਹੈ ਅਤੇ ਟਰੱਕ ਡਰਾਈਵਰ ਇਸ ਸਮੇਂ ਫ਼ਰਾਰ ਹੈ।
ਇਹ ਵੀ ਪੜ੍ਹੋ - ਪੈਨ ਕਾਰਡ ਚੋਰੀ ਜਾਂ ਗੁੰਮ ਹੋ ਜਾਣ 'ਤੇ ਨਾ ਹੋਵੇ ਪਰੇਸ਼ਾਨ, ਸਿਰਫ਼ 50 ਰੁਪਏ 'ਚ ਇੰਝ ਕਰੋ ਮੁੜ ਅਪਲਾਈ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੂੰਹ ਦੀ ਬਜ਼ੁਰਗ ਸੱਸ ਨਾਲ ਹੈਵਾਨੀਅਤ, ਲੱਤਾਂ-ਮੁੱਕਿਆਂ ਨਾਲ ਬੁਰੀ ਤਰ੍ਹਾਂ ਕੁੱਟਿਆ
NEXT STORY