ਨੈਸ਼ਨਲ ਡੈਸਕ : ਪੈਨ ਕਾਰਡ ਯਾਨੀ ਕਿ ਸਥਾਈ ਖਾਤਾ ਨੰਬਰ (Permanent Account Number) ਸਭ ਤੋਂ ਮਹੱਤਵਪੂਰਨ ਕਾਰੋਬਾਰੀ ਆਈਡੀ ਹੈ। ਦੇਸ਼ ਵਿੱਚ ਕਿਸੇ ਵੀ ਤਰ੍ਹਾਂ ਦਾ ਵਿੱਤੀ ਲੈਣ-ਦੇਣ ਕਰਨ ਲਈ ਲੋਕਾਂ ਨੂੰ ਸਭ ਤੋਂ ਵੱਧ ਪੈਨ ਕਾਰਡ ਦੀ ਜ਼ਰੂਰਤ ਪੈਂਦੀ ਹੈ। ਅਜਿਹੀ ਸਥਿਤੀ ਵਿੱਚ ਇਸ ਮਹੱਤਵਪੂਰਨ ਦਸਤਾਵੇਜ਼ ਦਾ ਹੋਣਾ ਬਹੁਤ ਜ਼ਰੂਰੀ ਹੈ। ਇਹ ਆਮਦਨ ਕਰ ਵਿਭਾਗ ਦੁਆਰਾ ਜਾਰੀ ਕੀਤਾ ਗਿਆ ਇੱਕ ਅਲਫਾਨਿਊਮੈਰਿਕ ਨੰਬਰ ਹੈ। ਜੇਕਰ ਤੁਹਾਡਾ ਪੈਨ ਕਾਰਡ ਕਿਤੇ ਗੁੰਮ ਹੋ ਗਿਆ ਜਾਂ ਚੋਰੀ ਹੋਇਆ ਹੈ ਤਾਂ ਚਿੰਤਾ ਕਰਨ ਦੀ ਕੋਈ ਲੋੜ ਨਹੀਂ। ਇਸ ਹਾਲਤ ਵਿਚ ਤੁਸੀਂ ਆਪਣੇ ਘਰ ਬੈਠੇ ਹੀ ਦੁਬਾਰਾ ਅਰਜ਼ੀ ਦੇ ਕੇ ਡੁਪਲੀਕੇਟ ਪੈਨ ਕਾਰਡ ਪ੍ਰਾਪਤ ਕਰ ਸਕਦੇ ਹੋ। ਪੈਨ ਕਾਰਡ ਗੁੰਮ ਹੋ ਜਾਣ 'ਤੇ ਕੀ ਕੀਤਾ ਜਾਵੇ ਅਤੇ ਡੁਪਲੀਕੇਟ ਪੈਨ ਕਾਰਡ ਅਪਲਾਈ ਕਰਨ ਲਈ ਕੀ ਕਰਨਾ ਚਾਹੀਦਾ ਹੈ, ਦੇ ਬਾਰੇ ਆਓ ਜਾਣਦੇ ਹਾਂ...
ਇਹ ਵੀ ਪੜ੍ਹੋ - ਲੱਗ ਗਈਆਂ ਮੌਜਾਂ : ਸਕੂਲਾਂ 'ਚ 11 ਤੋਂ 16 ਜਨਵਰੀ ਤੱਕ ਛੁੱਟੀਆਂ ਦਾ ਐਲਾਨ
ਪੈਨ ਕਾਰਡ ਗੁੰਮ ਹੋ ਜਾਣ 'ਤੇ ਤੁਰੰਤ ਕਰੋ ਇਹ ਕੰਮ
ਜੇਕਰ ਤੁਹਾਡਾ ਪੈਨ ਕਾਰਡ ਗੁੰਮ ਹੋ ਗਿਆ ਹੈ, ਤਾਂ ਸਭ ਤੋਂ ਪਹਿਲਾਂ ਤੁਸੀਂ ਆਪਣੇ ਨੇੜਲੇ ਪੁਲਸ ਸਟੇਸ਼ਨ ਵਿੱਚ ਇਸ ਬਾਰੇ ਸ਼ਿਕਾਇਤ ਦਰਜ ਕਰਵਾਓ। ਪੈਨ ਕਾਰਡ ਇੱਕ ਮਹੱਤਵਪੂਰਨ ਵਿੱਤੀ ਦਸਤਾਵੇਜ਼ ਹੈ। ਅਜਿਹੀ ਸਥਿਤੀ ਵਿੱਚ ਕੋਈ ਇਸਦੀ ਦੁਰਵਰਤੋਂ ਨਾ ਕਰ ਸਕੇ, ਇਸ ਲਈ ਇਸ ਦੇ ਗੁੰਮ ਹੋ ਜਾਣ ਦੀ ਸੂਚਨਾ ਪਹਿਲਾਂ ਪੁਲਸ ਨੂੰ ਦਿਓ। ਪੁਲਸ ਨੂੰ ਸ਼ਿਕਾਇਤ ਦਰਜ ਕਰਵਾਉਣ ਤੋਂ ਬਾਅਦ ਤੁਸੀਂ ਡੁਪਲੀਕੇਟ ਪੈਨ ਕਾਰਡ ਲਈ ਦੁਬਾਰਾ ਅਰਜ਼ੀ ਦੇ ਸਕਦੇ ਹੋ।
ਇਹ ਵੀ ਪੜ੍ਹੋ - ਮਹਾਕੁੰਭ : ਮਕਰ ਸੰਕ੍ਰਾਂਤੀ 'ਤੇ 1.38 ਕਰੋੜ ਤੋਂ ਵੱਧ ਲੋਕਾਂ ਨੇ ਠੰਡੇ ਪਾਣੀ 'ਚ ਲਾਈ ਡੁਬਕੀ
ਇੰਝ ਕਰੋ ਪੈਨ ਕਾਰਡ ਅਪਲਾਈ
. ਇਸ ਲਈ ਸਭ ਤੋਂ ਪਹਿਲਾਂ ਤੁਸੀਂ ਇਨਕਮ ਟੈਕਸ ਦੀ ਅਧਿਕਾਰਤ ਵੈੱਬਸਾਈਟ 'ਤੇ ਜਾਓ।
. ਇਸ ਤੋਂ ਬਾਅਦ ਵੈੱਬਸਾਈਟ ਦੇ ਹੋਮਪੇਜ 'ਤੇ 'Reprint PAN Card' ਜਾਂ 'Request for New PAN Card' ਵਿਕਲਪ 'ਤੇ ਕਲਿੱਕ ਕਰੋ।
. ਆਪਣੀ ਨਾਗਰਿਕਤਾ (ਭਾਰਤ/ਹੋਰ) ਚੁਣੋ।
. ਪੈਨ ਕਾਰਡ ਲਈ ਲੋੜੀਂਦੀ ਜਾਣਕਾਰੀ ਜਿਵੇਂ ਪੈਨ ਕਾਰਡ ਦਾ ਨੰਬਰ, ਪੂਰਾ ਨਾਮ, ਵੋਟਰ ਆਈਡੀ ਕਾਰਡ, ਜਨਮ ਮਿਤੀ, ਮੋਬਾਈਲ ਨੰਬਰ, 10ਵੀਂ ਸਰਟੀਫਿਕੇਟ ਆਦਿ ਸੰਪਰਕ ਵੇਰਵੇ ਭਰੋ।
. ਇਸ ਤੋਂ ਬਾਅਦ ਆਪਣੇ ਘਰ ਦਾ ਪਤਾ ਭਰੋ ਅਤੇ ਫਿਰ ਭੁਗਤਾਨ ਕਰੋ।
. ਇਸ ਲਈ ਭਾਰਤ ਵਿੱਚ ਰਹਿਣ ਵਾਲਿਆਂ ਨੂੰ 50 ਰੁਪਏ ਅਤੇ ਵਿਦੇਸ਼ਾਂ ਵਿੱਚ ਰਹਿਣ ਵਾਲਿਆਂ ਨੂੰ 959 ਰੁਪਏ ਫ਼ੀਸ ਦੇਣੀ ਪਵੇਗੀ।
. ਫ਼ੀਸ ਦੇਣ ਤੋਂ ਬਾਅਦ ਤੁਹਾਨੂੰ 15 ਤੋਂ 20 ਦਿਨਾਂ ਦੇ ਅੰਦਰ ਭੌਤਿਕ ਪੈਨ ਕਾਰਡ ਮਿਲ ਜਾਵੇਗਾ।
. ਈ-ਪੈਨ ਕਾਰਡ ਸਿਰਫ਼ 10 ਮਿੰਟਾਂ ਵਿੱਚ ਉਪਲਬਧ ਹੋ ਜਾਵੇਗਾ ਅਤੇ ਤੁਸੀਂ ਇਸਦੀ ਡਿਜੀਟਲ ਕਾਪੀ ਸੇਵ ਕਰਕੇ ਰੱਖ ਸਕਦੇ ਹੋ।
ਇਹ ਵੀ ਪੜ੍ਹੋ - 6 ਭਰਾਵਾਂ ਨੇ ਆਪਣੀਆਂ ਹੀ ਭੈਣਾਂ ਨਾਲ ਕਰਵਾ ਲਿਆ ਵਿਆਹ, ਸੱਚਾਈ ਜਾਣ ਉੱਡਣਗੇ ਹੋਸ਼
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਬੱਚਿਆਂ 'ਤੇ ਪਲਟਿਆ ਗੰਨੇ ਨਾਲ ਲੱਦਿਆ ਟਰੱਕ, ਮਚੀ ਚੀਕ-ਪੁਕਾਰ
NEXT STORY