ਕਾਨਪੁਰ ਨਿਊਜ਼ : ਉੱਤਰ ਪ੍ਰਦੇਸ਼ ਦੇ ਕਾਨਪੁਰ ਜ਼ਿਲ੍ਹੇ ਵਿੱਚ ਇੱਕ ਅਜੀਬ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਪਤਨੀ ਨੇ ਆਪਣੇ ਪਤੀ ਤੋਂ 1 ਕਰੋੜ ਰੁਪਏ ਦੀ ਮੰਗ ਕੀਤੀ ਗਈ ਹੈ। 1 ਕਰੋੜ ਰੁਪਏ ਦੇਣ ਤੋਂ ਬਾਅਦ ਹੀ ਪਤਨੀ ਆਪਣੇ ਪਤੀ ਨਾਲ ਰਹਿਣ ਲਈ ਰਾਜ਼ੀ ਹੋਵੇਗੀ। ਇਹ ਮਾਮਲਾ ਹੁਣ ਸ਼ਹਿਰ ਭਰ ਵਿੱਚ ਚਰਚਾ ਦਾ ਵਿਸ਼ਾ ਬਣ ਗਿਆ ਹੈ। ਪੈਸੇ ਦੀ ਮੰਗ ਤੋਂ ਬਾਅਦ ਪੀੜਤ ਪਤੀ ਨੇ ਆਪਣੀ ਪਤਨੀ ਅਤੇ ਉਸਦੇ ਪਰਿਵਾਰ ਵਿਰੁੱਧ ਪੁਲਸ ਵਿਚ ਸ਼ਿਕਾਇਤ ਦਰਜ ਕਰਵਾਈ ਹੈ।
ਇਹ ਵੀ ਪੜ੍ਹੋ - ਸਰਕਾਰੀ ਡਿਪੂ ਤੋਂ ਨਹੀਂ ਮਿਲੇਗਾ ਮੁਫ਼ਤ ਰਾਸ਼ਨ, ਸਰਕਾਰ ਨੇ ਕੱਟੇ 45 ਹਜ਼ਾਰ ਤੋਂ ਵੱਧ ਲੋਕਾਂ ਦੇ ਨਾਂ
ਜਾਣੋ ਪੂਰਾ ਮਾਮਲਾ
ਪ੍ਰਾਪਤ ਜਾਣਕਾਰੀ ਅਨੁਸਾਰ ਕਾਨਪੁਰ ਵਿੱਚ ਇੱਕ ਸਕੂਲ ਚਲਾਉਣ ਵਾਲੇ ਬਜਰੰਗ ਭਦੌਰੀਆ ਦਾ ਕਹਿਣਾ ਹੈ ਕਿ ਉਸਦੀ ਪਤਨੀ ਲਕਸ਼ਿਤਾ ਸਿੰਘ ਨੂੰ ਜਦੋਂ ਸਰਕਾਰੀ ਨੌਕਰੀ ਮਿਲੀ ਤਾਂ ਉਸ ਤੋਂ ਬਾਅਦ ਉਸਦਾ ਵਿਵਹਾਰ ਪੂਰੀ ਤਰ੍ਹਾਂ ਬਦਲ ਗਿਆ। ਉਹ ਆਪਣੇ ਸਹੁਰੇ ਘਰ ਯਾਨੀ ਕਾਨਪੁਰ ਆਉਣ ਤੋਂ ਝਿਜਕਣ ਲੱਗੀ। ਜਦੋਂ ਪਤੀ ਨੇ ਉਸਨੂੰ ਵਾਰ-ਵਾਰ ਘਰ ਆਉਣ ਲਈ ਕਿਹਾ ਤਾਂ ਉਸਨੇ ਹੈਰਾਨ ਕਰ ਦੇਣ ਵਾਲੀ ਮੰਗ ਰੱਖ ਦਿੱਤੀ। ਲਕਸ਼ਿਤਾ ਨੇ ਸਾਫ਼ ਤੌਰ 'ਤੇ ਕਿਹਾ ਕਿ ਉਹ ਆਪਣੇ ਪਤੀ ਨਾਲ ਤਾਂ ਹੀ ਰਹੇਗੀ ਜੇਕਰ ਉਹ ਉਸਨੂੰ 1 ਕਰੋੜ ਰੁਪਏ ਦੇਵੇਗਾ। ਬਜਰੰਗ ਭਦੌਰੀਆ ਨੇ ਕਿਹਾ ਕਿ ਉਹ ਵਿਸ਼ਵਾਸ ਨਹੀਂ ਕਰ ਸਕਦੇ ਕਿ ਉਨ੍ਹਾਂ ਦੀ ਪਤਨੀ ਨੇ ਅਜਿਹਾ ਕਦਮ ਚੁੱਕਿਆ। ਉਹ ਕੈਨੇਡਾ ਵਿੱਚ ਚੰਗੀ ਨੌਕਰੀ ਛੱਡ ਕੇ ਲਕਸ਼ਿਤਾ ਨਾਲ ਵਿਆਹ ਕਰਨ ਲਈ ਭਾਰਤ ਆਇਆ। ਹੁਣ ਉਹ ਇਸ ਹਾਲਤ ਵਿੱਚ ਆ ਗਿਆ ਹੈ ਕਿ ਉਸਦੀ ਪਤਨੀ ਨੇ ਉਸਨੂੰ ਇਸ ਤਰ੍ਹਾਂ ਧੋਖਾ ਦਿੱਤਾ ਹੈ।
ਇਹ ਵੀ ਪੜ੍ਹੋ - ਮਾਤਾ ਵੈਸ਼ਨੋ ਦੇਵੀ ਵਿਖੇ ਹੋਈ ਭਾਰੀ ਬਰਫ਼ਬਾਰੀ, ਸਾਹਮਣੇ ਆਇਆ ਮਨਮੋਹਕ ਨਜ਼ਾਰਾ (ਵੀਡੀਓ)
ਪਤੀ ਨੇ ਪਤਨੀ ਅਤੇ ਉਸਦੇ ਪਰਿਵਾਰ ਖ਼ਿਲਾਫ਼ ਦਰਜ ਕਰਵਾਇਆ ਕੇਸ
ਬਜਰੰਗ ਭਦੌਰੀਆ ਨੇ ਆਪਣੀ ਪਤਨੀ ਲਕਸ਼ਿਤਾ ਸਿੰਘ, ਉਸਦੇ ਮਾਤਾ-ਪਿਤਾ ਅਤੇ ਭਰਾ ਵਿਰੁੱਧ ਕਾਨਪੁਰ ਦੇ ਨੌਬਸਤਾ ਪੁਲਸ ਸਟੇਸ਼ਨ ਵਿੱਚ ਕੇਸ ਦਰਜ ਕਰਵਾਇਆ ਹੈ। ਉਸ ਨੇ ਕਿਹਾ ਕਿ ਉਸਨੇ ਆਪਣੀ ਪਤਨੀ ਨੂੰ ਸਰਕਾਰੀ ਨੌਕਰੀ ਦਿਵਾਉਣ ਵਿੱਚ ਉਸ ਦਾ ਪੂਰਾ ਸਾਥ ਦਿੱਤਾ ਪਰ ਹੁਣ ਉਹ ਉਸਨੂੰ ਛੱਡਣ ਲਈ ਕਹਿ ਰਹੀ ਹੈ ਅਤੇ 1 ਕਰੋੜ ਰੁਪਏ ਦੀ ਮੰਗ ਕਰ ਰਹੀ ਹੈ। ਬਜਰੰਗ ਦਾ ਕਹਿਣਾ ਹੈ ਕਿ ਉਸਨੇ ਆਪਣੀ ਪਤਨੀ ਦਾ ਪੂਰਾ ਸਮਰਥਨ ਕੀਤਾ ਅਤੇ ਜਦੋਂ ਉਹ ਸਰਕਾਰੀ ਨੌਕਰੀ ਪ੍ਰਾਪਤ ਕਰਨ ਵਿੱਚ ਸਫਲ ਹੋ ਗਈ, ਤਾਂ ਉਸਨੇ ਉਸਦੇ ਨਾਲ ਰਹਿਣ ਤੋਂ ਇਨਕਾਰ ਕਰ ਦਿੱਤਾ। ਇਸ ਸਾਰੀ ਘਟਨਾ ਤੋਂ ਉਹ ਬਹੁਤ ਦੁਖੀ ਅਤੇ ਪਰੇਸ਼ਾਨ ਹੈ।
ਇਹ ਵੀ ਪੜ੍ਹੋ - ਖੁਸ਼ਖ਼ਬਰੀ: 10 ਸਾਲ ਬਾਅਦ ਫਿਰ ਸ਼ੁਰੂ ਹੋਵੇਗਾ ਇਕ ਸਾਲ ਦਾ B.Ed ਕੋਰਸ, ਨਵੀਆਂ ਸ਼ਰਤਾਂ ਲਾਗੂ
ਪਤਨੀ ਦੀ ਵੀ ਹੋਵੇਗੀ ਸੁਣਵਾਈ
ਇਸ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਕਾਨਪੁਰ ਦੱਖਣੀ ਦੇ ਏਡੀਸੀਪੀ ਮਹੇਸ਼ ਕੁਮਾਰ ਨੇ ਦੱਸਿਆ ਕਿ ਪਤੀ ਦੀ ਸ਼ਿਕਾਇਤ 'ਤੇ ਪੁਲਸ ਨੇ ਪਤਨੀ, ਉਸਦੇ ਮਾਪਿਆਂ ਅਤੇ ਭਰਾ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ। ਜਾਂਚ ਤੋਂ ਬਾਅਦ ਅਗਲੇਰੀ ਕਾਰਵਾਈ ਕੀਤੀ ਜਾਵੇਗੀ ਅਤੇ ਇਸ ਮਾਮਲੇ ਦੇ ਸਬੰਧ ਵਿਚ ਪਤਨੀ ਦਾ ਪੱਖ ਵੀ ਸੁਣਿਆ ਜਾਵੇਗਾ। ਪੁਲਸ ਨੇ ਇਸ ਮਾਮਲੇ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ, ਜਿਸ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ। ਇਸ ਵੇਲੇ ਬਜਰੰਗ ਭਦੌਰੀਆ ਆਪਣੀ ਪਤਨੀ ਦੇ ਇਸ ਵਤੀਰੇ ਤੋਂ ਬਹੁਤ ਦੁਖੀ ਹਨ ਅਤੇ ਇਹ ਸਮਝਣ ਤੋਂ ਅਸਮਰੱਥ ਹਨ ਕਿ ਉਨ੍ਹਾਂ ਦੀ ਪਤਨੀ ਨੇ ਅਜਿਹਾ ਕਦਮ ਕਿਉਂ ਚੁੱਕਿਆ।
ਇਹ ਵੀ ਪੜ੍ਹੋ - ਪੈਨ ਕਾਰਡ ਚੋਰੀ ਜਾਂ ਗੁੰਮ ਹੋ ਜਾਣ 'ਤੇ ਨਾ ਹੋਵੇ ਪਰੇਸ਼ਾਨ, ਸਿਰਫ਼ 50 ਰੁਪਏ 'ਚ ਇੰਝ ਕਰੋ ਮੁੜ ਅਪਲਾਈ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਜਲ ਸੈਨਾ ਨੂੰ ਮਿਜ਼ਾਈਲਾਂ ਦੇਵੇਗੀ ਇਹ ਕੰਪਨੀ, ਮਿਲਿਆ 2,960 ਕਰੋੜ ਦਾ ਠੇਕਾ
NEXT STORY