ਤਿਰੁਪਤੀ- ਵਿਆਹ ਤੋਂ ਬਾਹਰੀ ਸਬੰਧਾਂ ਨੂੰ ਲੈ ਕੇ ਹੋਏ ਵਿਵਾਦ ’ਚ ਨਾਗਰਾਜੂ (35) ਨਾਂ ਦੇ ਸਾਫਟਵੇਅਰ ਇੰਜੀਨੀਅਰ ਨੂੰ ਕਾਰ ’ਚ ਜ਼ਿੰਦਾ ਸਾੜ ਦਿੱਤਾ ਗਿਆ। ਮੁਲਜ਼ਮਾਂ ਦੀ ਪਛਾਣ ਰਿਪਿਨਜਆ, ਚਾਣਕਿਆ ਪ੍ਰਤਾਪ ਅਤੇ ਗੋਪੀਨਾਥ ਰੈੱਡੀ ਦੇ ਰੂਪ ’ਚ ਹੋਈ ਹੈ। ਇਕ ਪੁਲਸ ਅਧਿਕਾਰੀ ਨੇ ਐਤਵਾਰ ਨੂੰ ਦੱਸਿਆ ਕਿ ਨਾਗਰਾਜੂ ਦੇ ਭਰਾ ਪੁਰਸ਼ੋਤਮ ਉੱਤੇ ਰਿਪਿਨਜਆ ਦੀ ਪਤਨੀ ਨਾਲ ਵਿਵਾਹ ਤੋਂ ਬਾਹਰੀ ਸਬੰਧ ਰੱਖਣ ਦਾ ਦੋਸ਼ ਹੈ, ਜਿਸ ਕਾਰਨ ਉਨ੍ਹਾਂ ਵਿਚਾਲੇ ਝਗੜੇ ਹੋਏ। ਇਨ੍ਹਾਂ ਝਗੜਿਆਂ ਨੂੰ ਗੱਲਬਾਤ ਰਾਹੀਂ ਹੱਲ ਕਰਨ ਲਈ ਨਾਗਰਾਜੂ, ਰੈੱਡੀ ਦੇ ਜ਼ਰੀਏ ਵਿਚੋਲਗੀ ਕਰ ਰਿਹਾ ਸੀ।
ਇਹ ਵੀ ਪੜ੍ਹੋ– ਭੈਣ ਦੇ ਪ੍ਰੇਮ ਵਿਆਹ ਤੋਂ ਖ਼ਫ਼ਾ ਭਰਾ ਦਾ ਕਾਰਾ, ਜੀਜੇ ਨੂੰ ਦਿੱਤੀ ਰੂਹ ਕੰਬਾਊ ਮੌਤ
ਸ਼ਨੀਵਾਰ ਰਾਤ ਨੂੰ ਜਦੋਂ ਪੁਰਸ਼ੋਤਮ ਬੇਂਗਲੁਰੂ ’ਚ ਸੀ ਤਾਂ ਰੈੱਡੀ ਨੇ ਗੱਲਬਾਤ ਕਰਨ ਲਈ ਨਾਗਰਾਜੂ ਨੂੰ ਬੁਲਾਇਆ। ਉਹ ਰਿਪਿਨਜਆ, ਪ੍ਰਤਾਪ ਅਤੇ ਰੈੱਡੀ ਦੇ ਨਾਲ ਗਿਆ ਅਤੇ ਪਰ ਗੱਲ ਵਿਗੜ ਗਈ। ਜਿਸ ਤੋਂ ਬਾਅਦ ਤਿੰਨਾਂ ਲੋਕਾਂ ਨੇ ਨਾਗਰਾਜੂ ਨੂੰ ਉਸ ਦੀ ਕਾਰ ’ਚ ਹੀ ਜ਼ਿੰਦਾ ਸਾੜ ਦਿੱਤਾ। ਤਿੰਨੇ ਮੁਲਜ਼ਮ ਫਰਾਰ ਹਨ ਅਤੇ ਪੁਲਸ ਉਨ੍ਹਾਂ ਦੀ ਤਲਾਸ਼ ਕਰ ਰਹੀ ਹੈ।
ਇਹ ਵੀ ਪੜ੍ਹੋ– IAS ਅਧਿਕਾਰੀ ਦੇ ਦਾਦਾ-ਦਾਦੀ ਨੇ ਕੀਤੀ ਖ਼ੁਦਕੁਸ਼ੀ, ਕਰੋੜਾਂ ਦੀ ਜਾਇਦਾਦ ਹੋਣ ਦੇ ਬਾਵਜੂਦ ਤਰਸਦੇ ਸੀ ਰੋਟੀ ਨੂੰ
ਅਮਰੀਕਾ ਜਾਂਦਿਆਂ ਨਦੀ 'ਚ ਡੁੱਬ ਕੇ ਮਰੇ ਭਾਰਤੀ ਪਰਿਵਾਰ ਦੀ ਹੋਈ ਪਛਾਣ, ਇਸ ਜ਼ਿਲ੍ਹੇ ਨਾਲ ਸਨ ਸਬੰਧਤ
NEXT STORY