ਨਵੀਂ ਦਿੱਲੀ — ਤਿਉਹਾਰਾਂ ਦੇ ਮੌਸਮ ਤੋਂ ਪਹਿਲਾਂ ਦੇਸ਼ ਦੇ ਮਸ਼ਹੂਰ ਗਹਿਣਿਆਂ ਦੇ ਬ੍ਰਾਂਡ ਤਨਿਸ਼ਕ ਨੇ ਇਸ ਦੇ ਪ੍ਰਚਾਰ ਲਈ ਨਵਾਂ ਇਸ਼ਤਿਹਾਰ ਜਾਰੀ ਕੀਤਾ ਸੀ, ਪਰ ਜਿਵੇਂ ਹੀ ਇਹ ਵੀਡੀਓ ਸਾਹਮਣੇ ਆਇਆ ਤਾਂ ਲੋਕਾਂ ਨੇ ਟਵਿੱਟਰ 'ਤੇ ਤਨਿਸ਼ਕ ਨੂੰ ਟਰੋਲ ਕਰਨਾ ਸ਼ੁਰੂ ਕਰ ਦਿੱਤਾ। ਇਸਦੇ ਪਿੱਛੇ ਦਾ ਕਾਰਨ ਇੱਕ ਇਸ਼ਤਿਹਾਰ ਸੀ ਜੋ ਇੱਕ ਹਿੰਦੂ ਲੜਕੀ ਦਾ ਇੱਕ ਮੁਸਲਮਾਨ ਲੜਕੇ ਨਾਲ ਵਿਆਹ ਨੂੰ ਦਰਸਾਉਂਦਾ ਸੀ। ਉਪਭੋਗਤਾਵਾਂ ਦਾ ਗੁੱਸਾ ਇੰਨਾ ਜ਼ਿਆਦਾ ਸੀ ਕਿ #BoycottTanishq ਟਵਿੱਟਰ 'ਤੇ ਟ੍ਰੈਂਡ ਕਰਨ ਲੱਗਾ। ਹਾਲਾਂਕਿ ਵਿਵਾਦ ਵਧਣ ਤੋਂ ਬਾਅਦ ਤਨਿਸ਼ਕ ਨੇ ਵੀਡੀਓ ਨੂੰ ਆਪਣੇ ਯੂਟਿਊਬ ਚੈਨਲ ਤੋਂ ਹਟਾ ਦਿੱਤਾ।
ਤਨਿਸ਼ਕ ਦੇ ਇਸ਼ਤਿਹਾਰ ਵਿਚ ਅਜਿਹਾ ਕੀ ਹੈ?
ਤਨਿਸ਼ਕ ਦੇ ਨਵੇਂ ਇਸ਼ਤਿਹਾਰ ਵਿਚ ਇੱਕ ਹਿੰਦੂ ਬੀਬੀ ਨੂੰ ਦਿਖਾਇਆ ਗਿਆ ਹੈ ਜਿਸਦਾ ਵਿਆਹ ਇੱਕ ਮੁਸਲਿਮ ਪਰਿਵਾਰ ਵਿਚ ਹੋਇਆ ਹੈ। ਵੀਡੀਓ ਵਿਚ ਇਸ ਬੀਬੀ ਦੇ 'ਬੇਬੀ ਸ਼ਾਵਰ' ਦਾ ਫੰਕਸ਼ਨ ਦਿਖਾਇਆ ਗਿਆ ਹੈ। ਮੁਸਲਿਮ ਪਰਿਵਾਰ ਹਿੰਦੂ ਸੱਭਿਆਚਾਰ ਅਨੁਸਾਰ ਸਾਰੀਆਂ ਰਸਮਾਂ ਨਿਭਾਉਂਦਾ ਹੈ। ਅੰਤ ਵਿਚ, ਗਰਭਵਤੀ ਬੀਬੀ ਆਪਣੀ ਸੱਸ ਨੂੰ ਪੁੱਛਦੀ ਹੈ, 'ਮਾਂ ਇਹ ਰਸਮ ਤਾਂ ਤੁਹਾਡੇ ਘਰ ਵਿਚ ਹੁੰਦੀ ਹੀ ਨਹੀਂ ਹੈ ਨਾ?'
ਇਸ ਸਵਾਲ ਦਾ ਜਵਾਬ ਦਿੰਦਿਆਂ ਸੱਸ ਕਹਿੰਦੀ ਹੈ 'ਪਰ ਧੀ ਨੂੰ ਖੁਸ਼ ਰੱਖਣ ਦੀ ਰਸਮ ਤਾਂ ਹਰ ਘਰ ਵਿਚ ਹੁੰਦੀ ਹੈ ਨਾ?' ਵੀਡੀਓ ਵਿਚ ਹਿੰਦੂ-ਮੁਸਲਿਮ ਪਰਿਵਾਰ ਦੀ ਏਕਤਾ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ।
ਇਹ ਵੀ ਪੜ੍ਹੋ : ਸੋਨੇ 'ਚ ਨਿਵੇਸ਼ ਕਰਨ ਬਾਰੇ ਸੋਚ ਰਹੇ ਹੋ ਤਾਂ, ਬੈਂਕ ਤੋਂ ਭੁੱਲ ਕੇ ਵੀ ਨਾ ਖਰੀਦੋ ਸੋਨੇ ਦੇ ਸਿੱਕੇ
ਲੋਕਾਂ ਨੂੰ ਵੀਡੀਓ ਪਸੰਦ ਨਹੀਂ ਆਇਆ
ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਤਨਿਸ਼ਕ ਨੂੰ ਲੋਕਾਂ ਦੇ ਗੁੱਸੇ ਦਾ ਸਾਹਮਣਾ ਕਰਨਾ ਪਿਆ ਅਤੇ ਲੋਕਾਂ ਨੇ ਬਾਈਕਾਟ ਬਾਰੇ ਗੱਲ ਕਰਨੀ ਸ਼ੁਰੂ ਕਰ ਦਿੱਤੀ। ਲੋਕਾਂ ਨੂੰ ਵਿਗਿਆਪਨ ਵਿਚ ਹਿੰਦੂ-ਮੁਸਲਿਮ ਬਾਰੇ ਗੱਲ ਕਰਨਾ ਪਸੰਦ ਨਹੀਂ ਸੀ ਅਤੇ ਇਸ ਨੂੰ ਲਵ-ਜਹਾਦ ਨੂੰ ਉਤਸ਼ਾਹਤ ਕਰਨ ਵਾਲਾ ਕਰਾਰ ਦਿੱਤਾ। ਟਵਿੱਟਰ 'ਤੇ ਤਨਿਸ਼ਕ ਦੇ ਖਿਲਾਫ ਇੱਕ ਮੁਹਿੰਮ ਦੀ ਸ਼ੁਰੂਆਤ ਹੋਈ ਅਤੇ ਲੋਕ ਤਨਿਸ਼ਕ ਦੇ ਗਹਿਣਿਆਂ ਦਾ ਬਾਈਕਾਟ ਕਰਨ ਦੀ ਮੰਗ ਕਰਨ ਲੱਗੇ।
ਇਹ ਵੀ ਪੜ੍ਹੋ : Fastag ਨੂੰ ਲੈ ਕੇ ਆ ਰਹੀਆਂ ਸਮੱਸਿਆਵਾਂ ਸਬੰਧੀ ਤੁਸੀਂ ਵੀ ਹੋ ਚਿੰਤਤ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ
1 ਰੁਪਏ ਦਾ ਸਿੱਕਾ ਤੁਹਾਨੂੰ ਬਣਾ ਸਕਦਾ ਹੈ ਲੱਖਪਤੀ, ਬਸ ਕਰਨਾ ਹੋਵੇਗਾ ਇਹ ਕੰਮ
NEXT STORY