ਇਟਾਵਾ (ਏਜੰਸੀ)- ਉੱਤਰ ਪ੍ਰਦੇਸ਼ ਦੇ ਇਟਾਵਾ ਜ਼ਿਲ੍ਹੇ ਦੇ ਲਵੇਦੀ ਇਲਾਕੇ ਵਿੱਚ ਆਪਣੀ ਮਾਂ ਦੀ ਡਾਂਟ ਤੋਂ ਨਾਰਾਜ਼ ਇੱਕ ਕੁੜੀ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਸੀਨੀਅਰ ਪੁਲਸ ਸੁਪਰਡੈਂਟ ਸੰਜੇ ਕੁਮਾਰ ਨੇ ਬੁੱਧਵਾਰ ਨੂੰ ਦੱਸਿਆ ਕਿ ਇੰਗੁਰੀ ਪਿੰਡ ਦੇ ਵਸਨੀਕ ਰਾਜੂ ਦੀ 18 ਸਾਲਾ ਧੀ ਲਾਲੀ ਨੇ ਦੇਰ ਰਾਤ ਆਪਣੇ ਘਰ ਦੇ ਇੱਕ ਕਮਰੇ ਵਿੱਚ ਦੁਪੱਟੇ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ।
ਇਹ ਵੀ ਪੜ੍ਹੋ: ਤਾਰ ਚੋਰੀ ਕਰਨ ਲਈ ਟ੍ਰਾਂਸਫਾਰਮਰ 'ਤੇ ਚੜ੍ਹਿਆ ਨੌਜਵਾਨ, ਮਿਲੀ ਦਰਦਨਾਕ ਮੌਤ
ਬੁੱਧਵਾਰ ਸਵੇਰੇ ਜਦੋਂ ਪਿਤਾ ਖੇਤ ਜਾਣ ਲਈ ਆਪਣਾ ਮੋਬਾਈਲ ਫ਼ੋਨ ਲੈਣ ਲਈ ਕਮਰੇ ਵਿਚ ਪਹੁੰਚਿਆ ਤਾਂ ਉਸਨੇ ਆਪਣੀ ਧੀ ਦੀ ਲਾਸ਼ ਪੱਖੇ ਨਾਲ ਲਟਕਦੀ ਦੇਖੀ। ਮ੍ਰਿਤਕ ਦੇ ਵੱਡੇ ਭਰਾ ਪਰਵਤ ਕੁਮਾਰ ਨੇ ਦੱਸਿਆ ਕਿ ਅਸੀਂ ਘਰ ਦੇ ਬਾਹਰ ਸੀ, ਰਾਤ ਨੂੰ ਬਿਨਾਂ ਕਿਸੇ ਕਾਰਨ ਦੇ ਉਸ ਨੇ ਫਾਹਾ ਲੈ ਲਿਆ। ਘਰ ਵਿੱਚ ਸਿਰਫ਼ ਛੋਟਾ ਭਰਾ ਅਤੇ ਮਾਪੇ ਸਨ। ਲਾਲੀ ਘਰ ਦੇ ਅੰਦਰ ਇੱਕ ਕਮਰੇ ਵਿੱਚ ਇਕੱਲੀ ਸੌਂਦੀ ਸੀ।
ਇਹ ਵੀ ਪੜ੍ਹੋ: 87 ਬੱਚਿਆਂ ਦਾ ਪਿਤਾ ਬਣਿਆ 32 ਸਾਲ ਦਾ ਕੁਆਰਾ ਮੁੰਡਾ, 2025 'ਚ ਪੂਰੀ ਕਰੇਗਾ 'ਸੈਂਚੁਰੀ'
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਤਾਰ ਚੋਰੀ ਕਰਨ ਲਈ ਟ੍ਰਾਂਸਫਾਰਮਰ 'ਤੇ ਚੜ੍ਹਿਆ ਨੌਜਵਾਨ, ਮਿਲੀ ਦਰਦਨਾਕ ਮੌਤ
NEXT STORY