ਨਾਗਪੁਰ (ਏਜੰਸੀ)- ਮਹਾਰਾਸ਼ਟਰ ਦੇ ਨਾਗਪੁਰ ਜ਼ਿਲ੍ਹੇ ਵਿੱਚ ਟ੍ਰਾਂਸਫਾਰਮਰ ਤੋਂ ਤਾਰ ਚੋਰੀ ਕਰਨ ਦੀ ਕੋਸ਼ਿਸ਼ ਕਰਦੇ ਸਮੇਂ ਕਰੰਟ ਲੱਗਣ ਕਾਰਨ 25 ਸਾਲਾ ਨੌਜਵਾਨ ਦੀ ਮੌਤ ਹੋ ਗਈ। ਪੁਲਸ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਇੱਕ ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਐਤਵਾਰ ਦੇਰ ਰਾਤ ਜਾਮਥਾ ਇਲਾਕੇ ਵਿੱਚ ਵਾਪਰੀ। ਅਧਿਕਾਰੀ ਨੇ ਦੱਸਿਆ ਕਿ ਪਰਸੋਦੀ ਵਿਚ ਸ਼੍ਰਮਿਕ ਨਗਰ ਝੁੱਗੀ-ਝੌਂਪੜੀ ਦਾ ਨਿਵਾਸੀ ਅੰਕੁਸ਼ ਰਾਜੇਂਦਰ ਪਟੇਲ ਟ੍ਰਾਂਸਫਾਰਮਰ 'ਤੇ ਫਸ ਗਿਆ ਅਤੇ ਸੋਮਵਾਰ ਸਵੇਰੇ ਉਸਦੀ ਸੜੀ ਹੋਈ ਲਾਸ਼ ਮਿਲੀ।
ਇਹ ਵੀ ਪੜ੍ਹੋ: 87 ਬੱਚਿਆਂ ਦਾ ਪਿਤਾ ਬਣਿਆ 32 ਸਾਲ ਦਾ ਕੁਆਰਾ ਮੁੰਡਾ, 2025 'ਚ ਪੂਰੀ ਕਰੇਗਾ 'ਸੈਂਚੁਰੀ'
ਪਟੇਲ ਨੇ ਮੌਲੀ ਨਗਰ ਦੇ ਟ੍ਰਾਂਸਫਾਰਮਰ ਤੋਂ ਤੇਲ ਅਤੇ ਤਾਰ ਚੋਰੀ ਕਰਨ ਦਾ ਫੈਸਲਾ ਕੀਤਾ ਸੀ। ਉਨ੍ਹਾਂ ਕਿਹਾ ਕਿ ਉਹ ਇਹ ਸੋਚ ਕੇ ਟ੍ਰਾਂਸਫਾਰਮਰ 'ਤੇ ਚੜ੍ਹ ਗਿਆ ਕਿ ਬਿਜਲੀ ਬੰਦ ਹੋ ਗਈ ਹੈ ਪਰ ਉਸ ਨੂੰ ਕਰੰਟ ਲੱਗ ਗਿਆ। ਅਧਿਕਾਰੀ ਨੇ ਕਿਹਾ ਕਿ ਪਟੇਲ ਇੱਕ "ਇਸਟ੍ਰੀਸ਼ੀਟਰ" ਸੀ ਅਤੇ ਉਸ ਵਿਰੁੱਧ ਹਿੰਗਨਾ ਅਤੇ ਬੇਲਤਰੋਡੀ ਪੁਲਸ ਥਾਣਿਆਂ ਵਿੱਚ ਚੋਰੀ ਦੇ ਕਈ ਮਾਮਲੇ ਦਰਜ ਸਨ। ਉਹ ਟ੍ਰਾਂਸਫਾਰਮਰ ਤੋਂ ਤੇਲ, ਤਾਰ ਅਤੇ ਲੋਹਾ ਚੋਰੀ ਕਰਨ ਵਿੱਚ ਸ਼ਾਮਲ ਸੀ।
ਇਹ ਵੀ ਪੜ੍ਹੋ: ਚਿੱਲਰ ਦੇ ਕੇ ਗਾਹਕ ਨੇ ਭਰਿਆ ਬਿਜਲੀ ਬਿੱਲ, ਗਿਣਨ 'ਚ ਲੱਗੇ 5 ਘੰਟੇ, ਮੁਲਾਜ਼ਮਾਂ ਦੇ ਛੁੱਟੇ ਪਸੀਨੇ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਗਲਵਾਨ ਘਾਟੀ ’ਚ ਜੋ ਕੁਝ ਹੋਇਆ, ਨੂੰ ਦੁਹਰਾਇਆ ਨਹੀਂ ਜਾਣਾ ਚਾਹੀਦਾ : ਜਨਰਲ ਦਿਵੇਦੀ
NEXT STORY