ਨਾਂਦੇੜ (ਭਾਸ਼ਾ)- ਮਹਾਰਾਸ਼ਟਰ 'ਚ ਨਾਂਦੇੜ ਜ਼ਿਲ੍ਹੇ ਦੇ ਇਕ ਪਿੰਡ 'ਚ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ ਮਾਂ ਨੇ ਬੱਚਿਆਂ ਦੇ ਰੋਣ ਤੋਂ ਨਾਰਾਜ਼ ਹੋ ਕੇ ਆਪਣੀ ਨਵਜਨਮੀ ਬੱਚੀ ਅਤੇ 2 ਸਾਲ ਦੇ ਪੁੱਤਰ ਦਾ ਕਤਲ ਕਰ ਦਿੱਤਾ। ਇੰਨਾ ਹੀ ਨਹੀਂ ਕਲਯੁੱਗੀ ਮਾਂ ਨੇ ਲਾਸ਼ਾਂ ਖੇਤ 'ਚ ਲਿਜਾ ਕੇ ਸਾੜ ਦਿੱਤੀਆਂ। ਪੁਲਸ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਭੋਕਰ ਥਾਣੇ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਪੁਲਸ ਨੇ ਦੋਸ਼ੀ ਔਰਤ ਧੁਰਪਦਬਾਈ ਗਨਪਤ ਨਿਮਲਵਾੜ ਨੂੰ ਵੀਰਵਾਰ ਨੂੰ ਗ੍ਰਿਫ਼ਤਾਰ ਕੀਤਾ। ਉਨ੍ਹਾਂ ਦੱਸਿਆ ਕਿ ਬੱਚਿਆਂ ਦੀਆਂ ਲਾਸ਼ਾਂ ਟਿਕਾਣੇ ਲਗਾਉਣ 'ਚ ਮਦਦ ਕਰਨ ਨੂੰ ਲੈ ਕੇ ਦੋਸ਼ੀ ਔਰਤ ਦੀ ਮਾਂ ਅਤੇ ਭਰਾ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਇਹ ਵੀ ਪੜ੍ਹੋ : ਕਰਨਾਟਕ : ਬੱਸ 'ਚ ਅੱਗ ਲੱਗਣ ਨਾਲ 7 ਲੋਕ ਜਿਊਂਦੇ ਸੜੇ
ਉਨ੍ਹਾਂ ਦੱਸਿਆ ਕਿ ਇਹ ਘਟਨਾ 31 ਮਈ ਅਤੇ ਇਕ ਜੂਨ ਨੂੰ ਭੋਕਰ ਤਾਲੁਕਾ ਦੇ ਪਾਂਢੁਰਨਾ ਪਿੰਡ ਦੀ ਹੈ। ਅਧਿਕਾਰੀ ਨੇ ਦੱਸਿਆ,''ਧੁਰਪਦਬਾਈ ਨੇ 31 ਮਈ ਨੂੰ ਰੋਣ ਕਾਰਨ ਆਪਣੀ 4 ਮਹੀਨੇ ਦੀ ਬੇਟੀ ਅਨੁਸੂਈਆ ਦਾ ਗਲ਼ਾ ਘੁੱਟ ਕੇ ਕਤਲ ਕਰ ਦਿੱਤਾ। ਅਗਲੇ ਦਿਨ ਉਸ ਨੇ ਭੋਜਨ ਲਈ ਰੋਣ 'ਤੇ ਆਪਣੇ ਪੁੱਤਰ ਦੱਤਾ ਦਾ ਕਤਲ ਕਰ ਦਿੱਤਾ।'' ਉਨ੍ਹਾਂ ਦੱਸਿਆ ਕਿ ਦੋਸ਼ੀ ਔਰਤ ਨੇ ਆਪਣੀ ਮਾਂ ਕੋਂਡਾਬਾਈ ਰਾਜੇਮੋਦ ਅਤੇ ਭਰਾ ਮਾਧਵ ਰਾਜੇਮੋਦ ਨਾਲ ਮਿਲ ਕੇ ਬੱਚਿਆਂ ਦੀਆਂ ਲਾਸ਼ਾਂ ਸਾੜ ਦਿੱਤੀਆਂ। ਅਧਿਕਾਰੀ ਨੇ ਦੱਸਿਆ ਕਿ ਦੋਸ਼ੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।
ਇਹ ਵੀ ਪੜ੍ਹੋ : ਪੂਰਬੀ ਲੱਦਾਖ ਵਿਵਾਦ : ਭਾਰਤ ਛੇਤੀ ਹੀ ਅਗਲੇ ਦੌਰ ਦੀ ਫ਼ੌਜੀ ਗੱਲਬਾਤ ਨੂੰ ਲੈ ਕੇ ਆਸਵੰਦ
ਅਨੁਰਾਗ ਠਾਕੁਰ ਨੇ ਵਿਸ਼ਵ ਸਾਈਕਲ ਦਿਵਸ 'ਤੇ ਦੇਸ਼ ਵਿਆਪੀ ਪ੍ਰੋਗਰਾਮ ਦੀ ਕੀਤੀ ਸ਼ੁਰੂਆਤ
NEXT STORY