ਅੰਬਾਲਾ—ਲੋਕ ਸਭਾ ਚੋਣਾਂ 'ਚ ਹਰਿਆਣਾ ਸੂਬੇ 'ਚ ਮਿਲੀ ਪ੍ਰਚੁੰਡ ਜਿੱਤ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਨੇ ਨੇਤਾ ਅਤੇ ਸੂਬੇ ਦੇ ਸਿਹਤ ਮੰਤਰੀ ਅਨਿਲ ਵਿਜ ਨੇ ਇੱਕ ਵਾਰ ਫਿਰ ਆਪਣੇ ਜੋਸ਼ 'ਚ ਆ ਗਏ ਹਨ। ਦੇਸ਼ 'ਚ ਫਿਰ ਇੱਕ ਵਾਰ ਮੋਦੀ ਸਰਕਾਰ ਬਣਨ ਜਾ ਰਹੀ ਹੈ, ਜਿਸ ਦੀ ਖੁਸ਼ੀ ਜ਼ਾਹਿਰ ਕਰਦੇ ਹੋਏ ਵਿਜ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤੁਲਨਾ ਭਗਵਾਨ ਸ਼੍ਰੀ ਕ੍ਰਿਸ਼ਨ ਨਾਲ ਕਰ ਦਿੱਤੀ ਹੈ।

ਵਿਜ ਨੇ ਇਹ ਗੱਲ ਆਪਣੇ ਟਵਿੱਟਰ ਹੈਂਡਲ ਰਾਹੀਂ ਜ਼ਾਹਿਰ ਕੀਤੀ ਹੈ। ਉਨ੍ਹਾਂ ਨੇ ਲਿਖਿਆ ਹੈ, '' ਮਹਾਂਭਾਰਤ ਦੀ ਲੜਾਈ ਤੋਂ ਬਾਅਦ ਬਹੁਤ ਸਾਰੇ ਲੋਕਾਂ ਨੂੰ ਭਰਮ ਹੋਇਆ ਸੀ ਕਿ ਉਨ੍ਹਾਂ ਦੇ ਕਾਰਨ ਇਹ ਲੜਾਈ ਜਿੱਤੀ ਗਈ । ਬਾਅਦ 'ਚ ਸਭ ਬਰਬਰਿਕ ਤੋਂ ਜਾ ਕੇ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਉਸ ਨੇ ਤਾਂ ਸਾਰੇ ਪਾਸੇ ਸ਼੍ਰੀ ਕ੍ਰਿਸ਼ਨ ਦਾ ਚੱਕਰ ਚੱਲਦਾ ਹੈ ਦੇਖਿਆ ਹੈ। ਉਸੇ ਤਰ੍ਹਾਂ ਦੇਸ਼ 'ਚ ਨਰਿੰਦਰ ਮੋਦੀ ਦਾ ਸੁਦਰਸ਼ਨ ਚੱਕਰ ਚਲਿਆ ਹੈ। ਉਸ ਤੋਂ ਹੀ ਭਾਜਪਾ ਨੇ ਇਹ ਇਤਿਹਾਸਿਕ ਜਿੱਤ ਦਰਜ ਕੀਤੀ ਹੈ।''
ਸੂਬਿਆਂ 'ਤੇ ਧਿਆਨ ਦੇਣ ਦੇ ਨਾਲ ਰਚਨਾਤਮਕ ਰਾਜਨੀਤੀ ਦਾ ਸਮਾਂ: ਸਟਾਲਿਨ
NEXT STORY