ਅੰਬਾਲਾ- ਹਰਿਆਣਾ ਦੇ ਸਾਬਕਾ ਗ੍ਰਹਿ ਮੰਤਰੀ ਅਨਿਲ ਵਿਜ ਨੇ ਮਨੀਸ਼ ਸਿਸੋਦੀਆ ਦੇ ਜੇਲ੍ਹ 'ਚੋਂ ਬਾਹਰ ਆਉਣ 'ਤੇ ਚੁਟਕੀ ਲਈ ਹੈ ਅਤੇ ਕਿਹਾ ਕਿ ਸਿਸੋਦੀਆ ਛੋਟੀ ਜੇਲ੍ਹ 'ਚੋਂ ਵੱਡੀ ਜੇਲ੍ਹ 'ਚ ਆ ਰਹੇ ਹਨ। ਵਿਜ ਨੇ ਕਿਹਾ ਕਿ ਉਨ੍ਹਾਂ ਨੂੰ ਹਫ਼ਤੇ ਵਿਤ ਦੋ ਦਿਨ ਥਾਣੇ 'ਚ ਹਾਜ਼ਰੀ ਲਗਵਾਉਣੀ ਹੈ, ਪਾਸਪੋਰਟ ਉਨ੍ਹਾਂ ਦਾ ਜ਼ਬਤ ਹੈ ਜਿਸ ਕਾਰਨ ਉਹ ਕਿਤੇ ਆ-ਜਾ ਨਹੀਂ ਸਕਦੇ। ਲਿਹਾਜ਼ਾ ਉਹ ਛੋਟੀ ਜੇਲ੍ਹ ਵਿਚੋਂ ਵੱਡੀ ਜੇਲ੍ਹ 'ਚ ਆਏ ਹਨ। ਵਿਜ ਨੇ ਕਿਹਾ ਕਿ ਜ਼ਮਾਨਤ ਮਿਲਣਾ ਰਿਹਾਅ ਹੋਣਾ ਨਹੀਂ ਹੁੰਦਾ।
ਇਹ ਵੀ ਪੜ੍ਹੋ- ਜੇਲ੍ਹ 'ਚੋਂ ਰਿਹਾਅ ਹੋਣ ਮਗਰੋਂ ਸਿਸੋਦੀਆ ਨੇ ਤਸਵੀਰ ਕੀਤੀ ਸਾਂਝੀ, ਕਿਹਾ- 'ਆਜ਼ਾਦ ਸਵੇਰ ਦੀ ਪਹਿਲੀ ਚਾਹ'
ਦੱਸਣਯੋਗ ਹੈ ਕਿ ਮਨੀਸ਼ ਸਿਸੋਦੀਆ ਦਿੱਲੀ ਆਬਕਾਰੀ ਨੀਤੀ ਘਪਲੇ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ਦੇ ਸਿਲਸਿਲੇ 'ਚ ਲੱਗਭਗ 17 ਮਹੀਨੇ ਤੋਂ ਜੇਲ੍ਹ ਵਿਚ ਸਨ। ਸ਼ੁੱਕਰਵਾਰ ਨੂੰ ਸੁਪਰੀਮ ਕੋਰਟ ਨੇ ਸਿਸੋਦੀਆ ਨੂੰ ਜ਼ਮਾਨਤ ਦੇ ਦਿੱਤੀ ਸੀ। ਸੁਪਰੀਮ ਕੋਰਟ ਨੇ 10 ਲੱਖ ਰੁਪਏ ਦੇ ਮੁਚਲਕੇ 'ਤੇ ਸਿਸੋਦੀਆ ਨੂੰ ਜ਼ਮਾਨਤ ਦਿੱਤੀ ਹੈ। ਨਾਲ ਹੀ ਦੋ ਵੱਡੀਆਂ ਸ਼ਰਤਾਂ ਵੀ ਲਾਈਆਂ ਹਨ। ਪਹਿਲੀ ਸ਼ਰਤ ਇਹ ਹੈ ਕਿ ਉਨ੍ਹਾਂ ਨੂੰ ਆਪਣਾ ਪਾਸਪੋਰਟ ਜਮਾ ਕਰਨਾ ਹੋਵੇਗਾ। ਦੂਜੀ ਸ਼ਰਤ ਉਨ੍ਹਾਂ ਨੂੰ ਸੋਮਵਾਰ ਅਤੇ ਵੀਰਵਾਰ ਨੂੰ ਥਾਣੇ ਵਿਚ ਜਾ ਕੇ ਹਾਜ਼ਰੀ ਲਾਉਣੀ ਹੋਵੇਗੀ।
ਇਹ ਵੀ ਪੜ੍ਹੋ- 17 ਮਹੀਨੇ ਬਾਅਦ ਜੇਲ੍ਹ ਤੋਂ ਬਾਹਰ ਆਉਣਗੇ ਸਿਸੋਦੀਆ, ਸੁਪਰੀਮ ਕੋਰਟ ਨੇ ਦਿੱਤੀ ਜ਼ਮਾਨਤ
ਦੱਸ ਦੇਈਏ ਕਿ ਦਿੱਲੀ ਦੇ ਸਾਬਕਾ ਡਿਪਟੀ ਸੀ. ਐੱਮ. ਅਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਸਿਸੋਦੀਆ ਨੂੰ 17 ਮਹੀਨੇ ਮਗਰੋਂ ਜ਼ਮਾਨਤ ਮਿਲੀ ਹੈ। ਸੁਪਰੀਮ ਕੋਰਟ ਨੇ ਈਡੀ ਅਤੇ ਸੀ. ਬੀ. ਆਈ. ਦੀਆਂ ਦਲੀਲਾਂ ਨੂੰ ਖਾਰਜ ਕਰ ਦਿੱਤਾ ਅਤੇ ਸਿਸੋਦੀਆ ਨੂੰ ਜ਼ਮਾਨਤ ਦੇ ਦਿੱਤੀ। ਇਸ ਤੋਂ ਬਾਅਦ ਸ਼ੁੱਕਰਵਾਰ ਸ਼ਾਮ ਨੂੰ ਸਿਸੋਦੀਆ ਤਿਹਾੜ ਜੇਲ੍ਹ ਵਿਚੋਂ ਬਾਹਰ ਆ ਗਏ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮੰਗੇਤਰ ਨਾਲ ਜਾ ਰਹੀ ਕੁੜੀ ਦੀ ਸੜਕ ਹਾਦਸੇ 'ਚ ਗਈ ਜਾਨ, ਨਵੰਬਰ 'ਚ ਹੋਣਾ ਸੀ ਵਿਆਹ
NEXT STORY