ਹਰਿਆਣਾ- 16 ਦਸੰਬਰ ਦਾ ਦਿਨ ਦੇਸ਼ ਦੇ ਵੀਰ ਜਵਾਨਾਂ ਦੀ ਬਹਾਦਰੀ ਨੂੰ ਸਲਾਮ ਕਰਨ ਦਾ ਦਿਨ ਹੈ। ਦੇਸ਼ ਭਰ ’ਚ 16 ਦਸੰਬਰ ਦਾ ਦਿਨ ਵਿਜੇ ਦਿਵਸ ਦੇ ਰੂਪ ’ਚ ਮਨਾਇਆ ਜਾਂਦਾ ਹੈ। ਅੱਜ ਤੋਂ ਠੀਕ 50 ਸਾਲ ਪਹਿਲਾਂ ਕਰੀਬ 93 ਹਜ਼ਾਰ ਪਾਕਿਸਤਾਨੀ ਫ਼ੌਜੀਆਂ ਨੇ ਭਾਰਤੀ ਫ਼ੌਜ ਅਤੇ ‘ਮੁਕਤੀ ਵਾਹਿਨੀ’ ਦੀ ਸੰਯੁਕਤ ਫ਼ੌਜ ਦੇ ਸਾਹਮਣੇ ਆਤਮਸਮਰਪਣ ਕਰ ਦਿੱਤਾ ਸੀ। ਉਦੋਂ ਤੋਂ ਭਾਰਤੀ ਫ਼ੌਜੀਆਂ ਦੀ ਬਹਾਦਰੀ ਨੂੰ ਯਾਦ ਕਰਨ ਲਈ 16 ਦਸੰਬਰ ਨੂੰ ‘ਵਿਜੇ ਦਿਵਸ’ ਦੇ ਰੂਪ ’ਚ ਮਨਾਇਆ ਜਾਂਦਾ ਹੈ। ਇਸ ਵਿਚ ਹਰਿਆਣਾ ਦੇ ਗ੍ਰਹਿ ਅਤੇ ਸਿਹਤ ਮੰਤਰੀ ਅਨਿਲ ਵਿਜ ਨੇ ਸਾਬਕਾ ਕਾਂਗਰਸ ਸਰਕਾਰ ’ਤੇ ਸਵਾਲ ਚੁੱਕਦੇ ਹੋਏ ਕਿਹਾ ਕਿ ਅਸੀਂ ਚਾਹੁੰਦੇ ਤਾਂ ਪਾਕਿਸਤਾਨੀ ਦੇ 93 ਹਜ਼ਾਰ ਫ਼ੌਜੀਆਂ ਨੂੰ ਛੱਡਣ ਦੇ ਬਦਲੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀ.ਓ.ਕੇ.) ਲੈ ਸਕਦੇ ਹਨ।
ਅਨਿਲ ਵਿਜੇ ਨੇ ਵਿਜੇ ਦਿਵਸ ਮੌਕੇ ਆਪਣੇ ਟਵੀਟ ’ਚ ਲਿਖਿਆ,‘‘1971 ’ਚ ਯੁੱਧ ਦੌਰਾਨ ਫ਼ੌਜੀਆਂ ਵਲੋਂ ਜਿੱਤੀ ਗਈ ਜੰਗ ਰਾਜਨੇਤਾਵਾਂ ਨੇ ਸ਼ਿਮਲਾ ਐਗ੍ਰੀਮੈਂਟ ’ਚ ਟੇਬਲ ’ਤੇ ਹਾਰੀ। ਸਾਡੇ ਕੋਲ 93 ਹਜ਼ਾਰ ਯੁੱਧ ਬੰਦੀ (ਪੀ.ਓ.ਡਬਲਿਊ.) ਸਨ, ਜੇਕਰ ਅਸੀਂ ਚਾਹੁੰਦੇ ਤਾਂ ਉਨ੍ਹਾਂ ਨੂੰ ਛੱਡਣ ਦੇ ਬਦਲੇ ਪੀ.ਓ.ਕੇ. ਲੈ ਸਕਦੇ ਸੀ ਪਰ ਅਸੀਂ ਕੋਈ ਬਾਰਗੇਨ ਨਹੀਂ ਕੀਤੀ। ਇਹ ਬਹੁਤ ਵੱਡੀ ਭੁੱਲ ਸੀ, ਜਿਸ ਨੂੰ ਅਸੀਂ ਅੱਜ ਤੱਕ ਭੁਗਤ ਰਹੇ ਹਾਂ।’’
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ
ਮੋਹਨ ਭਾਗਵਤ ਨੇ ਹਿੰਦੂ ਧਰਮ ਛੱਡਣ ਵਾਲਿਆਂ ਨੂੰ ਕੀਤੀ ਘਰ ਵਾਪਸੀ ਦੀ ਅਪੀਲ
NEXT STORY