ਜੈਪੁਰ- ਰਾਜਸਥਾਨ ਦੇ ਅਲਵਰ ਜ਼ਿਲ੍ਹੇ ਤੋਂ ਪਾਕਿਸਤਾਨ ਪਹੁੰਚੀ ਅੰਜੂ ਇਕ ਵਾਰ ਮੁੜ ਭਾਰਤ ਪਰਤ ਆਈ ਹੈ। ਅੰਜੂ ਜੁਲਾਈ ਮਹੀਨੇ ਪਾਕਿਸਤਾਨ ਗਈ ਸੀ। ਅੰਜੂ ਦੇ ਪਾਕਿਸਤਾਨ ਜਾਣ ਦੀ ਸੂਚਨਾ ਉਸ ਦੇ ਪਤੀ ਤੱਕ ਨੂੰ ਵੀ ਨਹੀਂ ਸੀ। ਸੋਸ਼ਲ ਮੀਡੀਆ 'ਤੇ ਉਸ ਦੀ ਪਹਿਲੀ ਤਸਵੀਰ ਸਾਹਮਣੇ ਆਈ ਹੈ। ਅੰਜੂ ਬੁੱਧਵਾਰ ਨੂੰ ਅਟਾਰੀ-ਵਾਹਗਾ ਸਰਹੱਦ ਵੱਲੋਂ ਭਾਰਤ 'ਚ ਦਾਖ਼ਲ ਹੋਈ, ਫਿਲਹਾਲ ਅਜੇ ਉਹ ਸਰਹੱਦੀ ਸੁਰੱਖਿਆ ਫ਼ੋਰਸ (ਬੀ.ਐੱਸ.ਐੱਫ.) ਦੇ ਕੈਂਪ 'ਚ ਹੈ। ਉੱਥੋਂ ਉਸ ਦੀ ਪਹਿਲੀ ਤਸਵੀਰ ਸਾਹਮਣੇ ਆਈ ਹੈ।
ਇਹ ਵੀ ਪੜ੍ਹੋ : ਸੁਰੰਗ 'ਚ ਜਿੱਤ ਗਈ ਜ਼ਿੰਦਗੀ : ਮਸ਼ੀਨਾਂ ਹੋਈਆਂ ਨਾਕਾਮ ਤਾਂ ਰੈਟ ਮਾਈਨਰਜ਼ ਨੇ ਹੱਥਾਂ ਨਾਲ ਖੋਦ ਦਿੱਤਾ ਪਹਾੜ
ਦੱਸਣਯੋਗ ਹੈ ਕਿ ਅੰਜੂ ਅਲਵਰ ਜ਼ਿਲ੍ਹੇ 'ਚ ਆਪਣੇ ਪਤੀ ਅਰਵਿੰਦ ਅਤੇ 2 ਬੱਚਿਆਂ ਨਾਲ ਰਹਿੰਦੀ ਸੀ। ਉਹ ਟੂਰਿਸਟ ਵੀਜ਼ੇ 'ਤੇ ਪਾਕਿਸਤਾਨ ਘੁੰਮਣ ਗਈ ਸੀ ਪਰ ਬਾਅਦ 'ਚ ਪਤਾ ਲੱਗਾ ਕਿ ਉਹ ਖੈਬਰ ਪਖਤੂਨਖਵਾ 'ਚ ਰਹਿਣ ਵਾਲੇ ਨਸਰੂਲਾਹ ਨੂੰ ਮਿਲਣ ਗਈ ਹੈ।
ਪਾਕਿਸਤਾਨ ਜਾਣ ਤੋਂ ਬਾਅਦ ਅਜਿਹੀ ਖ਼ਬਰ ਸਾਹਮਣੇ ਆਈ ਕਿ ਅੰਜੂ ਨੇ ਨਸਰੂਲਾਹ ਨਾਲ ਨਿਕਾਹ ਵੀ ਕਰ ਲਿਆ ਸੀ। ਅੰਜੂ ਅਤੇ ਨਸਰੂਲਾਹ ਦੇ ਨਿਕਾਹ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਸਨ। ਇੰਨਾ ਹੀ ਨਹੀਂ ਅੰਜੂ ਨੇ ਇਸਲਾਮ ਧਰਮ ਵੀ ਅਪਣਾ ਲਿਆ ਅਤੇ ਉਸ ਦਾ ਨਾਂ ਫਾਤਿਮਾ ਰੱਖ ਦਿੱਤਾ ਗਿਆ ਸੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਵਿਦਿਆਰਥਣਾਂ ਨਾਲ ਛੇੜਛਾੜ ਕਰਨ ਵਾਲੇ ਪ੍ਰਿੰਸੀਪਲ ਖ਼ਿਲਾਫ਼ ਪ੍ਰਸ਼ਾਸਨ ਦੀ ਸਖ਼ਤ ਕਾਰਵਾਈ
NEXT STORY