ਕੋਲਹਾਪੁਰ— ਪ੍ਰਸਿੱਧ ਗਾਂਧੀਵਾਦੀ ਅਤੇ ਸਮਾਜਿਕ ਵਰਕਰ ਅੰਨਾ ਹਜ਼ਾਰੇ ਨੂੰ ਇਸ ਸਾਲ 'ਰਾਜਸ਼੍ਰੀ ਸ਼ਾਹੂ ਪੁਰਸਕਾਰ' ਲਈ ਚੁਣਿਆ ਗਿਆ ਹੈ। ਜ਼ਿਲਾ ਅਧਿਕਾਰੀ ਅਤੇ ਸ਼੍ਰੀ ਸ਼ਾਹੂ ਛੱਤਰਪਤੀ ਮੈਮੋਰੀਅਲ ਟਰੱਸਟ ਦੇ ਪ੍ਰਧਾਨ ਦੌਲਤ ਦੇਸਾਈ ਨੇ ਪੁਰਸਕਾਰ ਲਈ ਸ਼੍ਰੀ ਹਜ਼ਾਰੇ ਦੇ ਨਾਂ ਦਾ ਐਲਾਨ ਕੀਤਾ ਹੈ। ਪੁਰਸਕਾਰ ਦੇ ਰੂਪ 'ਚ ਇਕ ਲੱਖ ਰੁਪਏ ਨਕਦ, ਮਾਨਪੱਤਰ ਅਤੇ ਮਾਨ ਚਿੰਨ੍ਹ ਪ੍ਰਦਾਨ ਕੀਤਾ ਜਾਵੇਗਾ। ਸ਼੍ਰੀ ਦੇਸਾਈ ਨੇ ਬੁੱਧਵਾਰ ਨੂੰ ਇੱਥੇ ਕਿਹਾ ਕਿ ਸ਼੍ਰੀ ਹਜ਼ਾਰੇ ਨੂੰ ਸਨਮਾਨਤ ਕਰਨ ਲਈ ਟਰੱਸਟ ਨੇ ਉਨ੍ਹਾਂ ਦੇ ਸਮਾਜ ਦੇ ਪ੍ਰਤੀ ਸ਼ਲਾਘਾਯੋਗ ਯੋਗਦਾਨ ਅਤੇ ਰਾਲੇਗਨ ਸਿੱਧੀ ਪਿੰਡ 'ਚ ਸਵੱਛਤਾ ਅਤੇ ਜਲ ਪ੍ਰਬੰਧਨ ਅਤੇ ਸਮਾਜਿਕ ਏਕਤਾ 'ਤੇ ਜ਼ੋਰ ਦੇਣ ਲਈ ਚੁਣਿਆ ਹੈ।
ਸ਼੍ਰੀ ਹਜ਼ਾਰੇ ਨੇ 'ਸੂਚਨਾ ਅਧਿਕਾਰ' ਲਈ ਸਫ਼ਲ ਅੰਦੋਲਨ ਕੀਤਾ ਅਤੇ ਇਸ 'ਤੇ ਇਕ ਕਿਤਾਬ ਵੀ ਲਿਖੀ। ਇਸ ਅੰਦੋਲਨ ਕਾਰਨ ਸਰਕਾਰ ਨੂੰ ਆਰ.ਟੀ.ਆਈ. ਲਈ ਇਕ ਕਾਨੂੰਨ ਪਾਸ ਕਰਨਾ ਪਿਆ। ਸ਼੍ਰੀ ਹਜ਼ਾਰੇ ਨੇ ਭ੍ਰਿਸ਼ਟਾਚਾਰ ਵਿਰੁੱਧ ਅੰਦੋਲਨ ਕੀਤਾ ਅਤੇ ਲੋਕਾਂ 'ਚ ਜਾਗਰੂਕਤਾ ਫੈਲਾਈ। ਜਨ ਲੋਕਪਾਲ ਬਣਾਉਣ ਲਈ ਉਨ੍ਹਾਂ ਨੇ ਭੁੱਖ ਹੜਤਾਲ ਵੀ ਕੀਤੀ।
ਸ਼੍ਰੀਨਗਰ 'ਚ ਫਾਰੂਕ ਨਾਲ ਧੱਕਾ-ਮੁੱਕੀ, ਕਸ਼ਮੀਰੀ ਪੰਡਤਾਂ ਨੇ ਲਾਏ 'ਮੋਦੀ-ਮੋਦੀ' ਦੇ ਨਾਅਰੇ
NEXT STORY