ਸ਼ਿਮਲਾ- ਸੁਖਵਿੰਦਰ ਸੁੱਖੂ ਦੀ ਅਗਵਾਈ ਵਾਲੀ ਹਿਮਾਚਲ ਪ੍ਰਦੇਸ਼ ਸਰਕਾਰ ਨੇ ਹਾਈ ਕੋਰਟ ਦੇ ਵਕੀਲ ਅਨੂਪ ਰਤਨ ਨੂੰ ਸੂਬੇ ਦਾ ਦਾ ਨਵਾਂ ਐਡਵੋਕੇਟ ਜਨਰਲ (ਏ.ਜੀ) ਨਿਯੁਕਤ ਕੀਤਾ ਹੈ। ਮੰਗਲਵਾਰ ਦੇਰ ਰਾਤ ਜਾਰੀ ਇਕ ਨੋਟੀਫਿਕੇਸ਼ਨ 'ਚ ਗ੍ਰਹਿ ਵਿਭਾਗ ਨੇ ਪੁਸ਼ਟੀ ਕੀਤੀ ਕਿ ਅਨੂਪ ਰਤਨ, ਸੀਨੀਅਰ ਐਡਵੋਕੇਟ ਅਸ਼ੋਕ ਸ਼ਰਮਾ ਦੀ ਜਗ੍ਹਾ ਲੈਣਗੇ। ਅਨੂਪ ਰਤਨ ਇਸ ਤੋਂ ਪਹਿਲਾਂ ਵੀਰਭੱਦਰ ਸਰਕਾਰ ਵਿਚ ਐਡੀਸ਼ਨਲ ਐਡਵੋਕੇਟ ਜਨਰਲ (ਏ. ਏ. ਜੀ) ਰਹਿ ਚੁੱਕੇ ਹਨ।
ਯੂ.ਪੀ.ਏ-2 ਦੀ ਸਰਕਾਰ 'ਚ ਉਹ ਹਿਮਾਚਲ ਹਾਈ ਕੋਰਟ 'ਚ ਸਟੈਂਡਿੰਗ ਵਕੀਲ ਵਜੋਂ ਭਾਰਤ ਸਰਕਾਰ ਦੀ ਨੁਮਾਇੰਦਗੀ ਕਰ ਚੁੱਕੇ ਹਨ। ਅਨੂਪ ਰਤਨ ਹਿਮਾਚਲ ਪ੍ਰਦੇਸ਼ ਯੂਨੀਵਰਸਿਟੀ ਤੋਂ ਲਾਅ ਗ੍ਰੈਜੂਏਟ (1998) ਹਨ। ਉਹ 1999 ਤੋਂ ਹਾਈ ਕੋਰਟ ਵਿਚ ਵਕਾਲਤ ਕਰ ਰਹੇ ਹਨ। ਉਨ੍ਹਾਂ ਨੇ 10 ਸਾਲ ਹਿੰਦੁਸਤਾਨ ਟਾਈਮਜ਼ ਅਤੇ ਹੋਰ ਅੰਗਰੇਜ਼ੀ ਅਖਬਾਰਾਂ ਲਈ ਕਾਨੂੰਨੀ ਪੱਤਰਕਾਰ ਵਜੋਂ ਵੀ ਕੰਮ ਕੀਤਾ ਹੈ।
ਮੀਡੀਆ ਭਾਈਚਾਰੇ ਨੇ ਇਸ ਅਹੁਦੇ 'ਤੇ ਸ੍ਰੀ ਅਨੂਪ ਰਤਨ ਦੀ ਨਿਯੁਕਤੀ ਦੀ ਭਵਿੱਖਬਾਣੀ ਕੀਤੀ ਸੀ ਕਿਉਂਕਿ ਉਨ੍ਹਾਂ ਕੋਲ ਇਸ ਖੇਤਰ ਵਿਚ ਕਾਫੀ ਤਜ਼ਰਬਾ ਹੈ ਅਤੇ ਉਨ੍ਹਾਂ ਪਹਿਲਾਂ ਵੀ ਏ.ਏ.ਜੀ. ਦੇ ਰੂਪ ਵਿਚ ਕੰਮ ਕੀਤਾ ਹੈ। ਰਤਨ ਹਿਮਾਚਲ ਪ੍ਰਦੇਸ਼ ਹਾਈ ਕੋਰਟ ਬਾਰ ਐਸੋਸੀਏਸ਼ਨ ਦੇ ਇਕ ਸਰਗਰਮ ਮੈਂਬਰ ਰਹੇ ਹਨ। ਆਪਣੇ ਸ਼ਾਨਦਾਰ ਕੈਰੀਅਰ ਦੌਰਾਨ ਰਤਨ ਸੁਰਖੀਆਂ ਵਿਚ ਰਹੇ ਹਨ, ਕਿਉਂਕਿ ਉਨ੍ਹਾਂ ਨੇ ਸਮੇਂ-ਸਮੇਂ 'ਤੇ ਅਦਾਲਤ ਵਿਚ ਕਈ ਜਨਤਕ ਹਿੱਤ ਪਟੀਸ਼ਨਾਂ (PIL) ਦਾਇਰ ਕੀਤੀਆਂ ਹਨ।
ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸੁੱਖੂ ਨਾਲ ਉਨ੍ਹਾਂ ਦੇ ਨਿੱਜੀ ਸਬੰਧ ਹਨ ਅਤੇ ਮੌਜੂਦਾ ਮੁੱਖ ਮੰਤਰੀ ਉਨ੍ਹਾਂ ਦੇ ਸਿਆਸੀ ਗੁਰੂ ਵੀ ਮੰਨੇ ਜਾਂਦੇ ਹਨ। ਰਤਨ ਦਾ ਪਰਿਵਾਰ ਕਾਨੂੰਨ ਨਾਲ ਜੁੜਿਆ ਹੋਇਆ ਹੈ। ਅਨੂਪ ਊਨਾ ਦੇ ਚਿੰਤਪੁਰਨੀ ਜ਼ਿਲ੍ਹੇ ਦੇ ਭਰਵਈ ਦੇ ਨਿਵਾਸੀ ਹਨ। ਉਸ ਦੇ ਪਿਤਾ ਵੀ ਊਨਾ ਦੇ ਅੰਬ ਸ਼ਹਿਰ 'ਚ ਲੰਬੇ ਸਮੇਂ ਤੋਂ ਵਕੀਲ ਰਹੇ ਹਨ। ਉਹ ਆਪਣੇ ਕਾਲਜ ਦੇ ਦਿਨਾਂ ਦੌਰਾਨ ਵਿਦਿਆਰਥੀ ਰਾਜਨੀਤੀ ਵਿਚ ਵੀ ਬਹੁਤ ਸਰਗਰਮ ਰਹੇ ਹਨ।
ਮਣੀਪੁਰ 'ਚ ਵਾਪਰਿਆ ਭਿਆਨਕ ਸੜਕ ਹਾਦਸਾ, ਸਕੂਲ ਬੱਸ ਪਲਟਣ ਨਾਲ 5 ਵਿਦਿਆਰਥੀਆਂ ਦੀ ਮੌਤ
NEXT STORY