ਕੋਲਕਾਤਾ (ਭਾਸ਼ਾ): ਪੱਛਮੀ ਬੰਗਾਲ ਵਿਚ ਸੋਮਵਾਰ ਨੂੰ ਨਾਜਾਇਜ਼ ਪਟਾਕਿਆਂ ਨਾਲ ਜੁੜਿਆ ਇਕ ਹੋਰ ਧਮਾਕਾ ਹੋਇਆ। ਪਿਛਲੇ 7 ਦਿਨਾਂ ਦੇ ਅੰਦਰ ਇਸ ਤਰ੍ਹਾਂ ਦਾ ਤੀਜਾ ਧਮਾਕਾ ਹੋਇਆ ਹੈ। ਬੀਰਭੂਮ ਜ਼ਿਲ੍ਹੇ ਵਿਚ ਕਥਿਤ ਤੌਰ 'ਤੇ ਤ੍ਰਿਣਮੂਲ ਕਾਂਗਰਸ ਦੇ ਇਕ ਸਥਾਨਕ ਆਗੂ ਦੇ ਘਰ ਵਿਚ ਹੋਏ ਤਾਜ਼ਾ ਧਮਾਕੇ ਵਿਚ ਕਿਸੇ ਦੇ ਜ਼ਖ਼ਮੀ ਹੋਣ ਦੀ ਸੂਚਨਾ ਨਹੀਂ ਹੈ।
ਸੂਬੇ ਦੇ ਦੱਖਣ 24 ਪਰਗਨਾ ਜ਼ਿਲ੍ਹੇ ਦੇ ਬਜਬਜ ਇਲਾਕੇ ਵਿਚ ਐਤਵਾਰ ਨੂੰ ਨਾਜਾਇਜ਼ ਪਟਾਕਾ ਕਾਰਖ਼ਾਨੇ ਵਿਚ ਹੋਏ ਧਮਾਕੇ ਵਿਚ ਇਕ ਨਾਬਾਲਗ ਤੇ ਦੋ ਔਰਤਾਂ ਦੀ ਮੌਤ ਹੋ ਗਈ ਤੇ ਕਈ ਲੋਕ ਝੁਲਸ ਗਏ ਸਨ। ਇਸ ਸਬੰਧੀ ਇਕ ਅਧਿਕਾਰੀ ਨੇ ਦੱਸਿਆ ਕਿ ਪੁਲਸ ਨੇ ਐਤਵਾਰ ਤੇ ਸੋਮਵਾਰ ਦੀ ਦਰਮਿਆਨੀ ਰਾਤ ਵਿਚ ਘੱਟੋ-ਘੱਟ 30 ਲੋਕਾਂ ਨੂੰ ਇਲਾਕੇ ਵਿਚ ਨਾਜਾਇਜ਼ ਤੌਰ 'ਤੇ ਪਟਾਕੇ ਬਣਾਉਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਤੇ ਛਾਪੇਮਾਰੀ ਦੌਰਾਨ ਵੱਖ-ਵੱਖ ਘਰਾਂ ਤੋਂ ਭਾਰੀ ਮਾਤਰਾ ਵਿਚ ਵਿਸਫੋਟਕ ਜ਼ਬਤ ਕੀਤੇ।
ਇਹ ਖ਼ਬਰ ਵੀ ਪੜ੍ਹੋ - 2016 'ਚ ਹੋਈ ਨੋਟਬੰਦੀ ਵੇਲੇ ਹੀ 2 ਹਜ਼ਾਰ ਦੇ ਨੋਟ ਦੇ ਹੱਕ 'ਚ ਨਹੀਂ ਸਨ PM ਮੋਦੀ, ਕਹੀ ਸੀ ਇਹ ਗੱਲ
ਘਟਨਾ ਤੋਂ ਬਾਅਦ ਸਥਾਨਕ ਲੋਕਾਂ ਨੇ ਪੁਲਸ ਦੇ ਬਿਆਨ ਦਾ ਵਿਰੋਧ ਕੀਤਾ। ਉਨ੍ਹਾਂ ਦਾਅਵਾ ਕੀਤਾ ਕਿ ਜ਼ਬਤ ਕੀਤੇ ਗਏ ਵਿਸਫੋਟਕ "ਕਾਨੂੰਨੀ ਤੌਰ 'ਤੇ ਖਰੀਦੇ ਗਏ ਸਨ" ਅਤੇ ਉਨ੍ਹਾਂ ਕੋਲ ਪਟਾਕੇ ਬਣਾਉਣ ਦੇ ਲਾਇਸੰਸ ਸਨ। ਇਲਾਕੇ ਵਿਚ ਇਕ ਪਟਾਕੇ ਬਣਾਉਣ ਵਾਲੀ ਇਕਾਈ ਦੇ ਮਾਲਕ ਸਜਲ ਦਾਸ ਨੇ ਕਿਹਾ, "ਇਹ ਤਸ਼ੱਦਦ ਹੈ। ਅਸੀਂ ਪਟਾਕੇ ਬਣਾਉਣ ਦੇ ਲਾਇਸੰਸਧਾਰਕ ਹਾਂ। ਪੁਲਸ ਨੇ ਸਾਡੇ ਕੋਲੋਂ ਜੋ ਵਿਸਫੋਟਕ ਜ਼ਬਤ ਕੀਤਾ ਹੈ, ਉਹ ਅਸੀਂ ਕਾਨੂੰਨੀ ਤੌਰ 'ਤੇ ਖਰੀਦਿਆ ਹੈ। ਇਹ ਗਲਤ ਢੰਗ ਨਾਲ ਜ਼ਬਤ ਕੀਤਾ ਗਿਆ ਹੈ। ਅਸੀਂ ਗਰੀਬ ਹਾਂ। ਇਹ ਯਕੀਨੀ ਤੌਰ 'ਤੇ ਸਾਡੀ ਰੋਜ਼ੀ-ਰੋਟੀ ਨੂੰ ਤਬਾਹ ਕਰ ਦੇਵੇਗਾ।"
ਦੱਸ ਦੇਈਏ ਕਿ ਦੱਖਣੀ 24 ਪਰਗਨਾ ਦੇ ਬਜਬੂਜ ਇਲਾਕੇ 'ਚ ਪਟਾਕਿਆਂ ਦਾ ਉਦਯੋਗ ਤੇਜ਼ੀ ਨਾਲ ਵਧ ਰਿਹਾ ਹੈ। 16 ਮਈ ਨੂੰ ਪੂਰਬੀ ਮੇਦਨੀਪੁਰ ਦੇ ਈਗਰਾ ਇਲਾਕੇ 'ਚ ਇਕ ਗੈਰ-ਕਾਨੂੰਨੀ ਪਟਾਕਾ ਫੈਕਟਰੀ 'ਚ ਹੋਏ ਜ਼ਬਰਦਸਤ ਧਮਾਕੇ 'ਚ 12 ਲੋਕਾਂ ਦੀ ਮੌਤ ਹੋ ਗਈ ਸੀ। ਉਸ ਧਮਾਕੇ ਦੇ ਮੁੱਖ ਦੋਸ਼ੀ ਦੀ 19 ਮਈ ਨੂੰ ਕਟਕ, ਓਡੀਸ਼ਾ ਦੇ ਇਕ ਹਸਪਤਾਲ ਵਿਚ ਮੌਤ ਹੋ ਗਈ ਸੀ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਆਸਟ੍ਰੇਲੀਆ ਨਾਲ ਸਬੰਧਾਂ 'ਤੇ ਬੋਲੇ PM ਮੋਦੀ, "ਮੈਂ ਅਜਿਹਾ ਵਿਅਕਤੀ ਨਹੀਂ ਹਾਂ ਜੋ ਆਸਾਨੀ ਨਾਲ ਸੰਤੁਸ਼ਟ ਹੋ ਜਾਏ"
NEXT STORY