ਉੱਤਰਾਖੰਡ (ਭਾਸ਼ਾ): ਯਮੁਨੋਤਰੀ ਧਾਮ ਦੀ ਯਾਤਰਾ 'ਤੇ ਆਏ ਇਕ ਸ਼ਰਧਾਲੂ ਦੀ ਜਾਨਕੀ ਚੱਟੀ ਸਥਿਤ ਪਾਰਕਿੰਗ ਵਿਚ ਡਿੱਗਣ ਨਾਲ ਮੌਤ ਹੋ ਗਈ। ਯਮੁਨੋਤਰੀ ਧਾਮ ਦੇ ਕਿਵਾੜ 3 ਦਿਨ ਪਹਿਲਾਂ ਸ਼ਨੀਵਾਰ ਨੂੰ ਸ਼ਰਧਾਲੂਆਂ ਲਈ ਖੋਲ੍ਹੇ ਗਏ ਸਨ ਤੇ ਪਿਛਲੇ ਤਿੰਨ ਦਿਨਾਂ ਵਿਚ ਇਹ ਤੀਜੀ ਮੌਤ ਹੈ।
ਇਹ ਖ਼ਬਰ ਵੀ ਪੜ੍ਹੋ - ਜੰਮੂ-ਕਸ਼ਮੀਰ 'ਚ ਅੱਤਵਾਦੀ ਹਮਲਾ, ਪੁਲਸ ਨੇ ਇਲਾਕੇ 'ਚ ਕੀਤੀ ਘੇਰਾਬੰਦੀ
ਪੁਲਸ ਤੋਂ ਮਿਲੀ ਜਾਣਕਾਰੀ ਮੁਤਾਬਕ, ਮਹਾਰਾਸ਼ਟਰ ਦੇ ਜਲਗਾਂਵ ਜ਼ਿਲ੍ਹੇ ਦੇ ਰਹਿਣ ਵਾਲੇ ਮੁਰਲੀਧਰ ਸੁਖਦੇਵ ਪਾਟਿਲ (67) ਯਮੁਨੋਤਰੀ ਦੇ ਦਰਸ਼ਨ ਕਰਨ ਤੋਂ ਬਾਅਦ ਜਾਨਕੀਚੱਟੀ ਸਥਿਤ ਪਾਰਕਿੰਗ ਵਿਚ ਠੋਕਰ ਲੱਗਣ ਨਾਲ ਡਿੱਗ ਗਏ। ਉਨ੍ਹਾਂ ਦੱਸਿਆ ਕਿ ਘਟਨਾ ਵਿਚ ਪਾਟਿਲ ਨੂੰ ਗੰਭੀਰ ਸੱਟ ਲੱਗੀ ਤੇ ਉਨ੍ਹਾਂ ਦੀ ਮੌਤ ਹੋ ਗਏ। ਇਸ ਤੋਂ ਪਹਿਲਾਂ ਯਮੁਨੋਤਰੀ ਵਿਚ ਪਿਛਲੇ 2 ਦਿਨਾਂ ਵਿਚ 2 ਸ਼ਰਧਾਲੂਆਂ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਸੀ। ਇਨ੍ਹਾਂ 'ਚੋਂ ਇਕ ਯਾਤਰੀ ਗੁਜਰਾਤ ਦਾ ਤੇ ਦੂਜਾ ਮੱਧ ਪ੍ਰਦੇਸ਼ ਦਾ ਰਹਿਣ ਵਾਲਾ ਸੀ।
ਇਹ ਖ਼ਬਰ ਵੀ ਪੜ੍ਹੋ - ਪਾਕਿਸਤਾਨ 'ਚ ਥਾਣੇ 'ਤੇ ਹੋਇਆ ਆਤਮਘਾਤੀ ਹਮਲਾ, 8 ਪੁਲਸ ਮੁਲਾਜ਼ਮਾਂ ਸਣੇ 10 ਲੋਕਾਂ ਦੀ ਗਈ ਜਾਨ
ਬੀਮਾਰ-ਬਜ਼ੁਰਗਾਂ ਨੂੰ ਸਿਹਤ ਜਾਂਚ ਕਰਵਾਉਣ ਦੀ ਸਲਾਹ
ਉੱਤਰਾਖੰਡ ਵਿਚ ਪਿਛਲੇ ਸਾਲ ਚਾਰਧਾਨ ਯਾਤਰਾ 'ਤੇ ਆਏ ਕਈ ਸ਼ਰਧਾਲੂਆਂ ਦੀ ਦਿਲ ਦਾ ਦੌਰਾ ਪੈਣ ਜਾਂ ਹੋਰ ਕਾਰਨਾਂ ਕਰਕੇ ਮੌਤ ਹੋ ਗਈ ਸੀ ਜਿਸ ਤੋਂ ਬਾਅਦ ਸਰਕਾਰ ਨੇ 55 ਸਾਲ ਤੋਂ ਵੱਧ ਉਮਰ ਜਾਂ ਕਿਸੇ ਗੰਭੀਰ ਬੀਮਾਰੀ ਨਾਲ ਪੀੜਤ ਸ਼ਰਧਾਲੂਆਂ ਨੂੰ ਯਾਤਰਾ 'ਤੇ ਆਉਣ ਤੋਂ ਪਹਿਲਾਂ ਆਪਣੀ ਸਿਹਤ ਦੀ ਜਾਂਚ ਕਰਵਾਉਣ ਦੀ ਸਲਾਹ ਦਿੱਤੀ ਗਈ ਹੈ। ਉੱਤਰਕਾਸ਼ੀ ਦੇ ਮੁੱਖ ਮੈਡੀਕਲ ਅਫ਼ਸਰ ਡਾ. ਰਮੇਸ਼ਚੰਦਰ ਸਿੰਘ ਪਵਾਰ ਨੇ ਦੱਸਿਆ ਕਿ ਯਮੁਨੋਤਰੀ ਤੇ ਗੰਗੋਤਰੀ ਆ ਰਹੇ ਤੀਰਥਯਾਤਰੀਆਂ ਦੀ ਲਗਾਤਾਰ ਮੈਡੀਕਲ ਜਾਂਚ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਦਿਲ ਦੀਆਂ ਬੀਮਾਰੀਆਂ ਸਬੰਧੀ ਜਾਂਚ ਲਈ ਜਾਨਕੀ ਚੱਟੀ ਵਿਚ ਦਿਲ ਦੀਆਂ ਬੀਮਾਰੀਆਂ ਦੇ ਡਾਕਟਰ ਵੀ ਤਾਇਨਾਤ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਹਸਪਤਾਲਾਂ ਵਿਚ ਲੋੜੀਂਦੀਆਂ ਦਵਾਈਆਂ, ਆਕਸੀਜਨ ਤੇ ਹੋਰ ਸਾਧਨ ਲੋੜੀਂਦੀ ਮਾਤਰਾ 'ਚ ਮੌਜੂਦ ਹਨ ਤੇ ਐਮਰਜੈਂਸੀ ਹਾਲਾਤ ਵਿਚ ਦੋਵੇਂ ਧਾਮ 'ਤੇ ਚੋਣਵੀਆਂ ਥਾਵਾਂ 'ਤੇ ਐਂਬੂਲੈਂਸ ਵੀ ਮੌਜੂਦ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜੰਮੂ-ਕਸ਼ਮੀਰ 'ਚ ਅੱਤਵਾਦੀ ਹਮਲਾ, ਪੁਲਸ ਨੇ ਇਲਾਕੇ 'ਚ ਕੀਤੀ ਘੇਰਾਬੰਦੀ
NEXT STORY