ਧਰਮਸ਼ਾਲਾ, (ਤਨੁਜ)- ਕਾਂਗੜਾ-ਊਨਾ ਸਰਹੱਦ ’ਤੇ ਚਿੰਤਪੂਰਨੀ ਮੰਦਰ ਨੇੜੇ ਦੁਕਾਨਾਂ ਦੇ ਸ਼ਟਰਾਂ ’ਤੇ ਖਾਲਿਸਤਾਨ ਦੇ ਸਮਰਥਨ ’ਚ ਨਾਅਰੇ ਲਿਖਣ ਵਾਲੇ ਮੁਲਜ਼ਮਾਂ ਨੂੰ ਕਾਂਗੜਾ ਪੁਲਸ ਹਿਰਾਸਤ ’ਚ ਲਵੇਗੀ। ਫਿਲਹਾਲ ਮੁਲਜ਼ਮ ਊਨਾ ਪੁਲਸ ਦੀ ਹਿਰਾਸਤ ’ਚ ਹਨ ਅਤੇ ਮਾਮਲੇ ਦੀ ਸੁਣਵਾਈ ਸੋਮਵਾਰ ਨੂੰ ਹੋਵੇਗੀ।
ਕਾਂਗੜਾ ਪੁਲਸ ਨੇ ਮੁਲਜ਼ਮ ਨੂੰ ਆਪਣੀ ਹਿਰਾਸਤ ਵਿਚ ਲੈਣ ਲਈ ਅਦਾਲਤ ਵਿਚ ਅਰਜ਼ੀ ਵੀ ਦਾਇਰ ਕੀਤੀ ਹੈ। ਨਾਅਰੇ ਲਿਖਣ ਬਦਲੇ 25,000 ਰੁਪਏ ਦੀ ਐਡਵਾਂਸ ਰਕਮ ਦੁਬਈ ਤੋਂ ਟਰਾਂਸਫਰ ਕੀਤੀ ਗਈ। ਕਿਉਂਕਿ ਮਾਮਲਾ ਵਿਦੇਸ਼ ਨਾਲ ਜੁੜਿਆ ਹੋਇਆ ਹੈ, ਇਸ ਲਈ ਜਾਂਚ ਕੇਂਦਰੀ ਜਾਂਚ ਏਜੰਸੀ ਕੋਲ ਵੀ ਜਾ ਸਕਦੀ ਹੈ।
ਕੇਰਲ ’ਚ ਸਾਹਮਣੇ ਆਇਆ ਕੋਵਿਡ-19 ਦੀ ਉਪ ਕਿਸਮ ਜੇ-ਐੱਨ 1 ਦਾ ਮਾਮਲਾ
NEXT STORY