ਨਵੀਂ ਦਿੱਲੀ- ਰਾਜਧਾਨੀ ਦਿੱਲੀ ’ਚ ਅੱਜ ਯਾਨੀ ਸ਼ੁੱਕਰਵਾਰ ਨੂੰ ਕੇਂਦਰੀ ਮੰਤਰੀ ਅਨੁਰਾਗ ਠਾਕੁਰ, ਜੀ. ਕਿਸ਼ਨ ਰੈੱਡੀ ਅਤੇ ਮੀਨਾਕਸ਼ੀ ਲੇਖੀ ਨੇ ਸੰਵਿਧਾਨ ਨਿਰਮਾਣ ’ਤੇ ਆਧਾਰਤ ਫ਼ੋਟੋ ਪ੍ਰਦਰਸ਼ਨੀ ਅਤੇ ਚਿਤਰਾਂਜਲੀ 75 ਵਰਚੁਅਲ ਫਿਲਮ ਪੋਸਟਰ ਪ੍ਰਦਰਸ਼ਨੀ ਦਾ ਉਦਘਾਟਨ ਕੀਤਾ। ਪ੍ਰਦਰਸ਼ਨੀ ਦੇ ਸ਼ੁੱਭ ਆਰੰਭ ਤੋਂ ਬਾਅਦ ਕੇਂਦਰੀ ਆਈ.ਬੀ. ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਕਿ ਅੱਜ ਭਾਰਤ ਆਜ਼ਾਦੀ ਦੇ 75 ਸਾਲ ਮਨ੍ਹਾ ਰਿਹਾ ਹੈ, ਉਦੋਂ ਅਸੀਂ ਨੌਜਵਾਨਾਂ ਦਰਮਿਆਨ ਈ-ਫ਼ੋਟੋ ਪ੍ਰਦਰਸ਼ਨੀ ਲੈ ਕੇ ਜਾ ਰਹੇ ਹਾਂ ਤਾਂ ਕਿ ਉਹ ਸੰਵਿਧਾਨ ਬਣਾਉਣ ਦੀ ਪ੍ਰਕਿਰਿਆ ਜਾਣ ਸਕਣ। ਇਹ ਜਨਭਾਗੀਦਾਰੀ ਵਲੋਂ ਸਾਡੀ ਕੋਸ਼ਿਸ਼ ਹੈ। ਅਨੁਰਾਗ ਨੇ ਕਿਹਾ,‘‘ਸਾਡੇ ਸੰਵਿਧਾਨ ਨੂੰ ਜਿਨ੍ਹਾਂ ਸਿਧਾਂਤਾਂ ਅਤੇ ਵਿਚਾਰਾਂ ਨਾਲ ਬਣਾਇਆ ਗਿਆ ਸੀ, ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਆਪਣੇ ਸੰਵਿਧਾਨ ਅਤੇ ਉਸ ’ਚ ਜ਼ਿਕਰ ਕੀਤੇ ਗਏ ਸਿਧਾਂਤਾਂ ਅਤੇ ਵਿਚਾਰਾਂ ਨੂੰ ਸੁਰੱਖਿਅਤ ਅਤੇ ਪ੍ਰਚਾਰਿਤ ਕਰੀਏ। ਅਜਿਹੇ ’ਚ ਅਸੀਂ ਇਹ ਪ੍ਰਦਰਸ਼ਨੀ ਸ਼ੁਰੂ ਕਰ ਰਹੇ ਹਾਂ। ਭਾਰਤੀ ਸੰਵਿਧਾਨ ਦੇ ਨਿਰਮਾਣ ਦੀ ਈ-ਪ੍ਰਦਰਸ਼ਨੀ ਦਾ ਸ਼ੁੱਭ ਆਰੰਭ ਨੌਜਵਾਨਾਂ ਨੂੰ ਨਾ ਸਿਰਫ਼ ਇਸ ਬਾਰੇ ਜ਼ਿਆਦਾ ਜਾਣਨ ’ਚ ਮਦਦ ਕਰੇਗਾ, ਸਗੋਂ ਨੌਜਵਾਨਾਂ ਨੂੰ ਉਨ੍ਹਾਂ ਦੇ ਅਧਿਕਾਰਾਂ ਤੋਂ ਜਾਣੂੰ ਕਰਵਾਏਗਾ।
ਠਾਕੁਰ ਨੇ ਕਿਹਾ,‘‘ਭਾਰਤੀ ਸਿਨੇਮਾ ਨੇ ਸਮਾਜ ਦੀ ਅਕਸ ਨੂੰ ਸ਼ੀਸ਼ੇ ਦੇ ਰੂਪ ’ਚ ਫਿਲਮਾਂ ’ਚ ਦਿਖਾਉਣ ਅਤੇ ਸਮਾਜ ਸੁਧਾਰ ਲਈ ਜਿਨ੍ਹਾਂ ਨੇ ਕੰਮ ਕੀਤਾ ਹੈ, ਉਨ੍ਹਾਂ ਨੂੰ ਵੀ ਜਨ-ਜਨ ਤੱਕ ਪਹੁੰਚਾਉਣ ਦਾ ਕੰਮ ਕੀਤਾ ਹੈ। ਸਾਡੀ ਫਿਲਮ ਇੰਡਸਟਰੀ ਆਜ਼ਾਦੀ ਦੇ 75 ਸਾਲ ਤੱਕ ਇਕ ਲੰਬੀ ਯਾਤਰਾ ਤੈਅ ਕਰ ਕੇ ਇੱਥੇ ਤੱਕ ਪਹੁੰਚੀ ਹੈ, ਅਸੀਂ ਵੀ ਫਿਲਮ ਇੰਡਸਟਰੀ ਦੀਆਂ ਉਪਲੱਬਧੀਆਂ ਨੂੰ ਜਨ-ਜਨ ਤੱਕ ਪਹੁੰਚਾਉਣ ਦਾ ਕੰਮ ਕਰਾਂਗੇ। ਫਿਲਮ ਇੰਡਸਟਰੀ ਕੋਲ ਵੀ ਆਪਣੇ ਇਤਿਹਾਸ ਨੂੰ ਦਿਖਾਉਣ ਦਾ ਮੌਕਾ ਹੈ।
ਕਲਚਰ ਮੰਤਰੀ ਕਿਸ਼ਨ ਰੈੱਡੀ ਨੇ ਕਿਹਾ,‘‘ਇਹ ਮੁੱਖ ਵਿਸ਼ਾ ਹੈ ਕਿ 2047 ’ਚ ਜਦੋਂ ਦੇਸ਼ ਦੀ ਆਜ਼ਾਦੀ ਨੂੰ 100 ਸਾਲ ਪੂਰੇ ਹੋਣਗੇ, ਉਦੋਂ ਭਾਰਤ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ। 2047 ’ਚ ਕੋਈ ਵੀ ਪ੍ਰਧਾਨ ਮੰਤਰੀ ਹੋਵੇਗਾ, ਕਿਸੇ ਵੀ ਪਾਰਟੀ ਦੀ ਸਰਕਾਰ ਹੋਵੇਗੀ, ਇਹ ਵੱਖ ਗੱਲ ਹੈ। 2047 ’ਚ ਸਾਡਾ ਭਾਰਤ ਸ਼ਕਤੀਸ਼ਾਲੀ ਬਣ ਕੇ ਉਭਰੇ ਇਹ ਸਾਡਾ ਟੀਚਾ ਹੋਵੇਗਾ। ਉਨ੍ਹਾਂ ਦੱਸਿਆ ਕਿ ਸਾਡੀ ਤਿਆਰੀ ਮਾਰਚ ਤੋਂ ਸ਼ੁਰੂ ਹੋਈ ਸੀ ਅਤੇ 15 ਅਗਸਤ ਤੋਂ ਦੇਸ਼ ਭਰ ’ਚ ਆਜ਼ਾਦੀ ਅੰਮ੍ਰਿਤ ਮਹੋਤਸਵ ਦੇ ਰੂਪ ’ਚ ਜਸ਼ਨ ਜਾਰੀ ਹੈ। ਦੱਸਣਯੋਗ ਹੈ ਕਿ ਇਹ ਈ-ਪ੍ਰਦਰਸ਼ਨੀ 11 ਖੇਤਰੀ ਭਾਸ਼ਾਵਾਂ ’ਚ ਹੈ। ਇਸ ’ਚ ਤਸਵੀਰਾਂ ਦੇ ਸੰਗ੍ਰਹਿ ਤੋਂ ਇਲਾਵਾ ਵੀਡੀਓ, ਭਾਸ਼ਣ ਕਲਿੱਪ ਵੀ ਸ਼ਾਮਲ ਹਨ। ਉੱਥੇ ਹੀ ਚਿਤਰਾਂਜਲੀ 75 ਫਿਲਮ ਪੋਸਟਰ, ਭਾਰਤੀ ਸਿਨੇਮਾ ਦੇ 75 ਸਾਲ ਨੂੰ ਦਿਖਾਇਆ ਗਿਆ ਹੈ।
ਦਿੱਲੀ ’ਚ ਇਕ ਸਤੰਬਰ ਤੋਂ ਮੁੜ ਖੁੱਲ੍ਹਣਗੇ ਸਕੂਲ, ਕਾਲਜ
NEXT STORY