ਹਿਮਾਚਲ- ਸੰਸਦ ਦੇ ਮਾਨਸੂਨ ਸੈਸ਼ਨ 'ਚ ਇਕ ਵਾਰ ਫਿਰ ਹਮੀਰਪੁਰ ਤੋਂ ਭਾਜਪਾ ਦੇ ਸੰਸਦ ਮੈਂਬਰ ਅਤੇ ਸਾਬਕਾ ਕੇਂਦਰੀ ਮੰਤਰੀ ਅਨੁਰਾਗ ਸਿੰਘ ਠਾਕੁਰ ਨੇ ਹਿਮਾਚਲ ਪ੍ਰਦੇਸ਼ ਦੀ ਕਾਂਗਰਸ ਸਰਕਾਰ ਦੀ ਨਾਕਾਮੀ ਨੂੰ ਜ਼ੋਰਦਾਰ ਢੰਗ ਨਾਲ ਉਜਾਗਰ ਕੀਤਾ। ਅਨੁਰਾਗ ਠਾਕੁਰ ਨੇ ਕਿਹਾ ਕਿ ਵੀਰਭੂਮੀ ਰੇਲਵੇ ਹਿਮਾਚਲ ਲਈ ਜੀਵਨ ਰੇਖਾ ਹੈ ਕਿਉਂਕਿ ਇਹ ਪਹਾੜੀ ਰਾਜ ਵਿਚ ਆਵਾਜਾਈ ਦਾ ਸਭ ਤੋਂ ਸੁਰੱਖਿਅਤ ਅਤੇ ਸਭ ਤੋਂ ਕੁਸ਼ਲ ਸਾਧਨ ਹੈ। ਹਿਮਾਚਲ ਦੀ ਕਾਂਗਰਸ ਸਰਕਾਰ 'ਤੇ ਹਮਲਾ ਕਰਦੇ ਹੋਏ ਅਨੁਰਾਗ ਠਾਕੁਰ ਨੇ ਕਿਹਾ ਕਿ ਸੂਬੇ ਦੀ ਕਾਂਗਰਸ ਸਰਕਾਰ ਦੀ ਨਾਕਾਮੀ ਕਾਰਨ ਦੇਵਭੂਮੀ ਹਿਮਾਚਲ ਦੇ ਲੋਕਾਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਅਨੁਰਾਗ ਠਾਕੁਰ ਨੇ ਕਿਹਾ ਕਿ ਹਿਮਾਚਲ ਲਈ ਰੇਲਵੇ ਦੀ ਬਹੁਤ ਵੱਡੀ ਲੋੜ ਹੈ। ਯੂ.ਪੀ.ਏ. ਦੇ ਸਮੇਂ ਹਿਮਾਚਲ ਨੂੰ ਔਸਤਨ 108 ਕਰੋੜ ਰੁਪਏ ਮਿਲਦੇ ਸਨ ਪਰ ਹੁਣ ਐੱਨ.ਡੀ.ਏ. ਸਰਕਾਰ ਦੇ ਕਾਰਜਕਾਲ ਵਿਚ ਇਸ ਵਿਚ 25 ਗੁਣਾ ਵਾਧਾ ਕੀਤਾ ਗਿਆ ਹੈ ਅਤੇ ਇਸ ਵਾਰ ਰੇਲਵੇ ਦੇ ਖੇਤਰ ਵਿਚ ਹਿਮਾਚਲ ਪ੍ਰਦੇਸ਼ ਨੂੰ 2700 ਕਰੋੜ ਰੁਪਏ ਦਿੱਤੇ ਗਏ ਹਨ। ਸੂਬੇ ਵਿਚ ਚਾਰ ਅਮਰੂਤ ਸਟੇਸ਼ਨ ਵੀ ਬਣਨ ਜਾ ਰਹੇ ਹਨ ਪਰ ਕੇਂਦਰ ਵਿਚ ਕਾਂਗਰਸ ਦੀ ਸਰਕਾਰ ਸੀ ਤਾਂ ਵੀ ਉਹ ਹਿਮਾਚਲ ਨੂੰ ਨਜ਼ਰਅੰਦਾਜ਼ ਕਰਦੀ ਸੀ ਅਤੇ ਹੁਣ ਸੂਬੇ ਵਿੱਚ ਉਨ੍ਹਾਂ ਦੀ ਸਰਕਾਰ ਹੈ, ਇਸ ਲਈ ਉਹ ਉਥੇ ਵੀ ਆਪਣੇ ਹਿੱਸੇ ਦਾ ਪੈਸਾ ਨਹੀਂ ਦੇ ਰਹੀ। ਜਿਸ ਕਾਰਨ ਹਿਮਾਚਲ ਵਿਚ ਰੇਲਵੇ ਦੇ ਵਿਕਾਸ ਨੂੰ ਗ੍ਰਹਿਣ ਲੱਗ ਗਿਆ ਹੈ।
'ਸਟੈਚੂ ਆਫ਼ ਯੂਨਿਟੀ' ਨੇੜੇ ਦੋ ਆਦਿਵਾਸੀਆਂ ਦੀ ਕੁੱਟ-ਕੁੱਟ ਕੇ ਹੱਤਿਆ, ਛੇ ਗ੍ਰਿਫ਼ਤਾਰ
NEXT STORY