ਇੰਦੌਰ— ਪ੍ਰਦੇਸ਼ ਦੇ ਉੱਚ ਸਿੱਖਿਆ ਮੰਤਰੀ ਮੋਹਨ ਯਾਦਵ ਵੱਲੋਂ ਫੇਸਬੁੱਕ ’ਤੇ ਵਿਵਾਦਿਤ ਟਿੱਪਣੀ ਨੂੰ ਲੈ ਕੇ ਕਾਂਗਰਸ ਨੇ ਮੈਦਾਨ ਸੰਭਾਲ ਲਿਆ ਹੈ। ਇੰਦੌਰ ’ਚ ਕਾਂਗਰਸ ਵਰਕਰਾਂ ਨੇ ਮੋਹਨ ਯਾਦਵ ਨੂੰ ਸ਼ਹਿਰ ’ਚ ਨਾ ਵੜਨ ਦੀ ਚਿਤਾਵਨੀ ਦਿੱਤੀ ਹੈ। ਕਾਂਗਰਸ ਵਰਕਰਾਂ ਨੇ ਇੰਦੌਰ ’ਚ ਦੇਵੀ ਅਹਿਲਿਆ ਯੂਨੀਵਰਸਿਟੀ ਦੇ ਬਾਹਰ ਪੋਸਟਰ ਲਗਾ ਕੇ ਮੋਹਨ ਯਾਦਵ ਵੱਲੋਂ ਕੀਤੇ ਗਏ ਟਵੀਟ ’ਤੇ ਉਨ੍ਹਾਂ ਕੋਲੋਂ ਮੁਆਫ਼ੀ ਮੰਗਣ ਦੀ ਮੰਗ ਕੀਤੀ ਹੈ। ਮੁਆਫ਼ੀ ਨਾ ਮੰਗੇ ਜਾਣ ਦੀ ਸਥਿਤੀ ’ਤੇ ਉਨ੍ਹਾਂ ਨੂੰ ਸ਼ਹਿਰ ’ਚ ਨਾ ਵੜਨ ਦੇ ਪੋਸਟਰ ਵੀ ਕਾਂਗਰਸ ਵਰਕਰਾਂ ਵੱਲੋਂ ਲਗਾਏ ਗਏ ਹਨ।
26 ਜਨਵਰੀ ’ਤੇ ਡਾਕਟਰ ਮੋਹਨ ਯਾਦਵ ਵੱਲੋਂ ਕੀਤੇ ਗਏ ਟਵੀਟ ਦੇ ਬਾਅਦ ਪ੍ਰਦੇਸ਼ ਦੀ ਰਾਜਨੀਤੀ ਗਰਮਾ ਗਈ ਹੈ। ਲਗਾਤਾਰ ਡਾਕਟਰ ਮੋਹਨ ਯਾਦਵ ਦੇ ਟਵੀਟ ਦਾ ਵਿਰੋਧ ਕਰ ਰਹੀ ਕਾਂਗਰਸ ਨੇ ਹੁਣ ਇੰਦੌਰ ’ਚ ਚਿਤਾਵਨੀ ਜਾਰੀ ਕਰਕੇ ਡਾਕਟਰ ਮੋਹਨ ਯਾਦਵ ਨੂੰ ਸ਼ਹਿਰ ’ਚ ਨਾ ਵੜਨ ਦੀ ਗੱਲ ਕੀਤੀ ਹੈ। ਕਾਂਗਰਸ ਵਰਕਰਾਂ ਨੇ ਦੇਵੀ ਯੂਨੀਵਰਸਿਟੀ ’ਚ ਲਗਾਏ ਪੋਸਟਰਾਂ ਚ ਡਾ. ਮੋਹਨ ਯਾਦਵ ਤੋਂ ਮੰਗ ਕੀਤੀ ਕਿ ਦੇਸ਼ ਦੇ ਰਾਸ਼ਟਰਪਿਤਾ ਅਤੇ ਸਾਬਕਾ ਸਵਰਗੀ ਪ੍ਰਧਾਨਮੰਤਰੀ ’ਤੇ ਕੀਤੀ ਗਈ ਟਿਪੱਣੀਆਂ ਨੂੰ ਲੈ ਕੇ ਮੁਆਫ਼ੀ ਨਾ ਮੰਗਣ ਦੀ ਸਥਿਤੀ ’ਚ ਕਾਂਗਰਸ ਨੇ ਚਿਤਾਵਨੀ ਦਿੱਤੀ ਕਿ ਉਨ੍ਹਾਂ ਨੂੰ ਸ਼ਹਿਰ ’ਚ ਦਾਖ਼ਲ ਨਹੀਂ ਹੋਣ ਦਿੱਤਾ ਜਾਵੇਗਾ। ਚਿਤਾਵਨੀ ਦੇ ਪੋਸਟਰ ਕਾਂਗਰਸ ਵਰਕਰਾਂ ਵੱਲੋਂ ਦੇਵੀ ਅਹਿਲਿਆ ਯੂਨੀਵਰਸਿਟੀ ਦੇ ਬਾਹਰ ਲਗਾਏ ਗਏ ਹਨ।
1947 ਦੀ ਵੰਡ ਨੇ ਕੀਤਾ ਸੀ ਵੱਖ,ਹੁਣ 74 ਸਾਲ ਬਾਅਦ ਆਪਣੇ ਭਰਾ ਨੂੰ ਮਿਲਣਗੇ ਭਾਰਤ ਦੇ ਸਿੱਕਾ ਖ਼ਾਨ
NEXT STORY