ਨਵੀਂ ਦਿੱਲੀ (ਵਾਰਤਾ)- ਦਿੱਲੀ ਦੇ ਉੱਪ ਰਾਜਪਾਲ ਵਿਨੇ ਕੁਮਾਰ ਸਕਸੈਨਾ ਨੇ ਕਿਹਾ ਕਿ ਦਿੱਲੀ ਸਰਕਾਰ ਵਲੋਂ ਅੱਜ ਦੇ ਦਿਨ 324 ਪ੍ਰਿੰਸੀਪਲਾਂ ਦੀ ਨਿਯੁਕਤੀ ਕਰਨਾ ਇਤਿਹਾਸਕ ਕਦਮ ਹੈ। ਸਕਸੈਨਾ ਨੇ ਬੁੱਧਵਾਰ ਨੂੰ ਇੱਥੇ ਦਿੱਲੀ ਦੇ ਨਵ-ਨਿਯੁਕਤ ਸਰਕਾਰੀ ਕਰਮੀਆਂ ਦੇ ਨਿਯੁਕਤੀ ਪੱਤਰ ਵੰਡ ਸਮਾਰੋਹ 'ਚ ਕਿਹਾ ਕਿ ਪਿਛਲੇ 10 ਮਹੀਨਿਆਂ 'ਚ ਦਿੱਲੀ ਸਰਕਾਰ ਨੇ ਕਰੀਬ 15 ਹਜ਼ਾਰ ਲੋਕਾਂ ਨੂੰ ਸਥਾਈ ਸਰਕਾਰੀ ਨੌਕਰੀ ਦੇਣ 'ਚ ਸਫ਼ਲਤਾ ਹਾਸਲ ਕੀਤੀ, ਇਸ ਲਈ ਸਾਰੇ ਅਧਿਕਾਰੀ ਵਧਾਈ ਦੇ ਯੋਗ ਹਨ। ਉਨ੍ਹਾਂ ਨੇ 1500 ਲੋਕਾਂ ਨੂੰ ਅੱਜ ਮਿਲਣ ਵਾਲੇ ਨਿਯੁਕਤੀ ਪੱਤਰ ਦੇ ਮੁਬਾਰਕਬਾਦ ਦਿੰਦੇ ਹੋਏ ਕਿਹਾ ਕਿ ਇਸ ਨੂੰ ਸਿਰਫ਼ ਨਿਯੁਕਤੀ ਪੱਤਰ ਨਹੀਂ ਸਗੋਂ ਸਹੁੰ ਪੱਤਰ ਸਮਝ ਕੇ ਇਮਾਨਦਾਰੀ ਨਾਲ ਲੋਕਾਂ ਦੀ ਸੇਵਾ ਕਰਨ 'ਚ ਸੰਕਲਪ ਲੈਣ। ਉਨ੍ਹਾਂ ਕਿਹਾ ਕਿ 2010-11 ਤੋਂ ਇੱਥੇ ਦੇ ਸਕੂਲਾਂ 'ਚ ਪ੍ਰਿੰਸੀਪਲ ਨਹੀਂ ਨਿਯੁਕਤ ਕੀਤੇ ਗਏ।
ਇਸ ਨਾਲ ਦਿੱਲੀ ਦੀ ਸਿੱਖਿਆ ਵਿਵਸਥਾ ਨੂੰ ਬਿਹਤਰ ਕੀਤਾ ਗਿਆ, ਜੋ ਇਤਿਹਾਸਕ ਕਦਮ ਹੈ। ਇਸ ਤੋਂ ਪਹਿਲਾਂ ਕਿਸੇ ਵੀ ਰਾਜ 'ਚ ਇਕ ਦਿਨ 'ਚ ਇੰਨੇ ਪ੍ਰਿੰਸੀਪਲ ਨਿਯੁਕਤ ਨਹੀਂ ਕੀਤੇ ਗਏ। ਇਸ ਨਾਲ ਦਿੱਲੀ ਦੀ ਸਿੱਖਿਆ ਵਿਵਸਥਾ ਨੂੰ ਬਿਹਤਰ ਕਰਨ 'ਚ ਮਦਦ ਮਿਲੇਗੀ। ਉੱਪ ਰਾਜਪਾਲ ਨੇ ਕਿਹਾ ਕਿ ਫਾਇਰ ਬ੍ਰਿਗੇਡ ਵਿਭਾਗ 'ਚ 500 ਲੋਕਾਂ ਨੂੰ ਨਿਯੁਕਤੀ ਪੱਤਰ ਦਿੱਤਾ ਗਿਆ ਹੈ। ਇਹ ਇਕ ਮਹੱਤਵਪੂਰਨ ਵਿਭਾਗ ਹੈ ਪਰ 2014 ਤੋਂ ਬਾਅਦ ਪਹਿਲੀ ਵਾਰ ਭਰਤੀ ਕੀਤੀ ਗਈ ਹੈ। ਇਸੇ ਤਰ੍ਹਾਂ ਹੋਰ ਵਿਭਾਗਾਂ 'ਚ ਵੀ ਭਰਤੀਆਂ ਕੀਤੀਆਂ ਗਈਆਂ। ਉਨ੍ਹਾਂ ਕਿਹਾ ਕਿ ਵੱਖ-ਵੱਖ ਵਿਭਾਗਾਂ 'ਚ ਖ਼ਾਲੀ ਅਹੁਦਿਆਂ ਨੂੰ ਵੀ ਜਲਦ ਤੋਂ ਜਲਦ ਭਰਨ ਦੀ ਪ੍ਰਕਿਰਿਆ ਕੀਤੀ ਜਾਵੇਗੀ। ਮੁੱਖ ਸਕੱਤਰ ਨਰੇਸ਼ ਕੁਮਾਰ ਨੇ ਕਿਹਾ ਕਿ ਪਿਛਲੇ ਇਕ ਸਾਲ 'ਚ ਜਿੰਨੀਆਂ ਨਿਯੁਕਤੀਆਂ ਹੋਈਆਂ, ਉਹ ਇਸ ਤੋਂ ਪਹਿਲਾਂ 5 ਸਾਲਾਂ 'ਚ ਨਹੀਂ ਹੋਈਆਂ। ਇਹ ਉੱਪ ਰਾਜਪਾਲ ਦੀ ਅਗਵਾਈ 'ਚ ਸੰਭਵ ਹੋਇਆ ਹੈ। ਉਨ੍ਹਾਂ ਕਿਹਾ ਕਿ ਇਕ ਦਿਨ 'ਚ 300 ਤੋਂ ਵੱਧ ਪ੍ਰਿੰਸੀਪਲ ਨਿਯੁਕਤੀ ਪਾਉਣਗੇ ਇਹ ਬਹੁਤ ਵੱਡੀ ਉਪਲੱਬਧੀ ਹੈ। ਰਾਜਧਾਨੀ 'ਚ ਸਾਲਾਂ ਤੋਂ ਪ੍ਰਿੰਸੀਪਲ ਦੇ ਅਹੁਦੇ ਖ਼ਾਲੀ ਪਏ ਸਨ, ਜੋ ਹੁਣ ਪੂਰਾ ਹੋਇਆ। ਇਸ ਮੌਕੇ ਡੀ.ਐੱਸ.ਐੱਸ.ਐੱਸ.ਬੀ. ਦੇ ਚੇਅਰਮੈਨ ਸੁਰਬੀਰ ਸਿੰਘ, ਐੱਨ.ਡੀ.ਐੱਮ.ਸੀ. ਦੇ ਚੇਅਰਮੈਨ ਅਮਿਤ ਯਾਦਵ ਸਮੇਤ ਹੋਰ ਅਧਿਕਾਰੀ ਅਤੇ ਕਰਮਚਾਰੀ ਮੌਜੂਦ ਸਨ।
2024 : ਕਾਂਗਰਸ ਨਾਲ ਸੀਟਾਂ ਦੀ ਵੰਡ ਦੀ ਚਾਹਵਾਨ ਨਜ਼ਰ ਆ ਰਹੀ ‘ਆਪ’
NEXT STORY