ਨਵੀਂ ਦਿੱਲੀ - ਦਿੱਲੀ ਦੇ ਸਰਕਾਰੀ ਸਕੂਲਾਂ ਵਿੱਚ ਪੜਨ ਵਾਲੇ ਪ੍ਰਤਿਭਾਸ਼ਾਲੀ ਵਿਦਿਆਰਥੀਆਂ ਦੀਆਂ ਜ਼ਰੂਰਤਾਂ ਨੂੰ ਬਿਹਤਰ ਢੰਗ ਨਾਲ ਪੂਰਾ ਕਰਨ ਲਈ ਦਿੱਲੀ ਸਰਕਾਰ ‘ਸਕੂਲ ਆਫ ਸਪੈਸ਼ਲਾਈਜਡ ਐਕਸੀਲੈਂਸ’ ਦੀ ਸ਼ੁਰੂਆਤ ਕਰਨ ਜਾ ਰਹੀ ਹੈ ।
ਦਿੱਲੀ ਕੈਬਨਿਟ ਨੇ ਸੋਮਵਾਰ ਨੂੰ ਇਸ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਹ ਸਕੂਲ ਵੱਖ-ਵੱਖ ਵਿਸ਼ਿਆਂ ਜਿਵੇਂ ਵਿਗਿਆਨ, ਇੰਜੀਨੀਅਰਿੰਗ, ਹਿਸਾਬ (ਸਟੇਮ), ਪ੍ਰਦਰਸ਼ਨ, ਦ੍ਰਿਸ਼ ਕਲਾ, ਹਿਊਮੈਨਿਟੀਜ ਅਤੇ 21ਵੀ ਸਦੀ ਦੇ ਕੌਸ਼ਲ ਵਰਗੇ ਚਾਰ ਖੇਤਰਾਂ ਵਿੱਚ ਪ੍ਰਤਿਭਾਸ਼ਾਲੀ ਵਿਦਿਆਰਥੀਆਂ ਦੀਆਂ ਪ੍ਰਤਿਭਾਵਾਂ ਨੂੰ ਹੋਰ ਵਿਕਸਿਤ ਕਰਨਗੇ। ਇਨ੍ਹਾਂ ਸਕੂਲਾਂ ਦੀ ਚੋਣ ਵਿਦਿਆਰਥੀ ਆਪਣੀ ਪਸੰਦ ਦੇ ਆਧਾਰ ’ਤੇ ਕਰਨਗੇ , ਜਿੱਥੇ ਉਨ੍ਹਾਂ ਨੂੰ 9ਵੀਂ ਤੋਂ 12ਵੀਂ ਤੱਕ ਦੀ ਸਕੂਲੀ ਸਿੱਖਿਆ ਦਿੱਤੀ ਜਾਵੇਗੀ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।
ਮਨੀ ਲਾਂਡਰਿੰਗ ਮਾਮਲੇ ’ਚ ਪੇਸ਼ ਨਹੀਂ ਹੋਈ ਮਹਿਬੂਬਾ
NEXT STORY