ਹਰਿਦੁਆਰ : ਬੁੱਧਵਾਰ ਦੇਰ ਰਾਤ ਹਰਿਦੁਆਰ ਵਿਚ ਯੂਟਿਊਬਰ ਅਰਮਾਨ ਮਲਿਕ ਨੇ ਆਪਣੇ ਸਾਥੀ ਯੂਟਿਊਬਰ ਸੌਰਭ ਦੀ ਕੁੱਟਮਾਰ ਕੀਤੀ। ਇਹ ਘਟਨਾ ਜਵਾਲਾਪੁਰ ਕੋਤਵਾਲੀ ਇਲਾਕੇ ਦੇ ਖੰਨਾ ਨਗਰ ਇਲਾਕੇ ਦੀ ਹੈ। ਪੁਲਸ ਮੁਤਾਬਕ ਸੌਰਭ ਨੇ ਆਪਣੇ ਯੂਟਿਊਬ ਚੈਨਲ 'ਤੇ ਅਰਮਾਨ ਮਲਿਕ ਦਾ ਰੋਸਟ ਵੀਡੀਓ ਪੋਸਟ ਕੀਤਾ ਸੀ। ਇਸ ਤੋਂ ਨਾਰਾਜ਼ ਹੋ ਕੇ ਅਰਮਾਨ ਮਲਿਕ ਆਪਣੇ ਕੁਝ ਦੋਸਤਾਂ ਨਾਲ ਹਰਿਦੁਆਰ ਪਹੁੰਚ ਗਿਆ ਅਤੇ ਸੌਰਭ ਦੇ ਘਰ ਜਾ ਕੇ ਉਸ ਨਾਲ ਕੁੱਟਮਾਰ ਕੀਤੀ।
ਦੱਸਿਆ ਜਾ ਰਿਹਾ ਹੈ ਕਿ ਵਿਵਾਦ ਵਧਦੇ ਹੀ ਅਰਮਾਨ ਅਤੇ ਉਸ ਦੇ ਸਾਥੀਆਂ ਨੇ ਸੌਰਭ ਦੀ ਕੁੱਟਮਾਰ ਕੀਤੀ। ਮਾਮਲਾ ਪੁਲਸ ਤੱਕ ਪਹੁੰਚਿਆ, ਜਿਸ ਤੋਂ ਬਾਅਦ ਜਵਾਲਾਪੁਰ ਪੁਲਸ ਨੇ ਰਾਤ ਨੂੰ ਦੋਹਾਂ ਧਿਰਾਂ ਨੂੰ ਰੇਲਵੇ ਚੌਕੀ 'ਤੇ ਬੁਲਾ ਕੇ ਪੁੱਛਗਿੱਛ ਕੀਤੀ। ਪੁਲਸ ਨੇ ਘਟਨਾ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਫਿਲਹਾਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਦੋਵਾਂ ਧਿਰਾਂ ਦੇ ਬਿਆਨ ਦਰਜ ਕੀਤੇ ਗਏ ਹਨ।
ਅਰਮਾਨ ਮਲਿਕ ਨੇ ਕੀਤੀ ਕੁੱਟਮਾਰ
ਦੱਸਣਯੋਗ ਹੈ ਕਿ ਅਰਮਾਨ ਮਲਿਕ ਆਪਣੀਆਂ ਦੋ ਪਤਨੀਆਂ ਅਤੇ ਯੂਟਿਊਬ ਚੈਨਲ ਜ਼ਰੀਏ ਸੁਰਖੀਆਂ 'ਚ ਰਹਿੰਦੇ ਹਨ ਅਤੇ ਰਿਆਲਿਟੀ ਸ਼ੋਅ 'ਬਿੱਗ ਬੌਸ' ਦੇ ਪ੍ਰਤੀਯੋਗੀ ਵੀ ਰਹਿ ਚੁੱਕੇ ਹਨ। ਘਟਨਾ ਤੋਂ ਬਾਅਦ ਸਥਾਨਕ ਲੋਕ ਵੀ ਹੈਰਾਨ ਰਹਿ ਗਏ ਅਤੇ ਇਹ ਮਾਮਲਾ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਿਆ। ਪੁਲਸ ਨੇ ਦੱਸਿਆ ਕਿ ਜਾਂਚ ਪੂਰੀ ਹੋਣ ਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ।
ਪੁਲਸ ਨੇ ਦੋਵਾਂ ਧਿਰਾਂ ਨੂੰ ਹਦਾਇਤ ਦੇ ਕੇ ਛੱਡਿਆ
ਪੁਲਸ ਨੇ ਦੱਸਿਆ ਕਿ ਸੋਸ਼ਲ ਮੀਡੀਆ 'ਤੇ ਗਲਤ ਟਿੱਪਣੀ ਕਰਨ ਨੂੰ ਲੈ ਕੇ ਦੋਵਾਂ ਵਿਚਾਲੇ ਝਗੜਾ ਹੋਇਆ ਸੀ। ਦੋਵਾਂ ਧਿਰਾਂ ਨੂੰ ਸੁਣਨ ਤੋਂ ਬਾਅਦ ਸਖ਼ਤ ਹਦਾਇਤਾਂ ਦਿੱਤੀਆਂ ਗਈਆਂ ਅਤੇ ਯੂਟਿਊਬਰ ਵੱਲੋਂ ਅਸ਼ਲੀਲ ਟਿੱਪਣੀ ਕਰਨ ਸਬੰਧੀ ਚੰਡੀਗੜ੍ਹ ਵਿਚ ਕੇਸ ਵੀ ਦਰਜ ਕੀਤਾ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਦਫਤਰ 'ਚ Swiggy ਤੋਂ ਆਰਡਰ ਕੀਤਾ ਕੰਡੋਮ, ਫਿਰ ਹੋਇਆ ਕੁੱਝ ਅਜਿਹਾ ਕਿ ਹੋਣਾ ਪਿਆ ਸ਼ਰਮਸਾਰ
NEXT STORY