ਗਯਾ- ਬਿਹਾਰ ਦੇ ਗਯਾ 'ਚ ਇਕ ਵੱਡਾ ਹਾਦਸਾ ਵਾਪਰ ਗਿਆ। ਇੱਥੇ ਖੇਤਾਂ 'ਚ ਆਰਮੀ ਦਾ ਏਅਰਕ੍ਰਾਫਟ ਯਾਨੀ ਕਿ ਛੋਟਾ ਜਹਾਜ਼ ਡਿੱਗ ਗਿਆ। ਜਾਣਕਾਰੀ ਮੁਤਾਬਕ ਗਯਾ ਜ਼ਿਲ੍ਹੇ ਦੇ ਬੋਧਗਯਾ ਬਲਾਕ ਦੇ ਬਗਦਾਹਾ ਪਿੰਡ ਦੇ ਬਧਾਰ 'ਚ ਆਰਮੀ ਦਾ ਮਾਈਕ੍ਰੋ ਏਅਰਕ੍ਰਾਫਟ ਅਚਾਨਕ ਡਿੱਗ ਗਿਆ। ਸੂਤਰਾਂ ਨੇ ਦੱਸਿਆ ਕਿ ਮਾਈਕ੍ਰੋ ਏਅਰਕ੍ਰਾਫਟ ਨੇ ਗਯਾ ਦੇ ਪਹਾੜਪੁਰ ਪਿੰਡ ਨੇੜੇ ਸਥਿਤ ਆਫੀਸਰਜ਼ ਟਰੇਨਿੰਗ ਅਕੈਡਮੀ (ਓ.ਟੀ.ਏ.) ਤੋਂ ਟ੍ਰੇਨਿੰਗ ਦੌਰਾਨ ਉਡਾਨ ਭਰੀ ਸੀ ਪਰ ਕੁਝ ਸਮੇਂ ਬਾਅਦ ਤਕਨੀਕੀ ਖਰਾਬੀ ਕਾਰਨ ਜਹਾਜ਼ ਬਗਦਾਹਾ ਪਿੰਡ ਦੇ ਕਣਕ ਦੇ ਖੇਤਾਂ 'ਚ ਡਿੱਗ ਗਿਆ।
ਇਹ ਵੀ ਪੜ੍ਹੋ- ਲੋਕ ਸਭਾ ਚੋਣਾਂ ਤੋਂ ਪਹਿਲਾਂ ਵੱਡੀ ਵਾਰਦਾਤ, BSP ਆਗੂ ਮਹਿੰਦਰ ਗੁਪਤਾ ਦਾ ਗੋਲੀ ਮਾਰ ਕੇ ਕਤਲ
ਮਾਈਕ੍ਰੋ ਏਅਰਕ੍ਰਾਫਟ ਵਿਚ ਟ੍ਰੇਨਿੰਗ ਲੈ ਰਹੇ ਦੋ ਪਾਇਲਟ ਸਵਾਰ ਸਨ। ਗਨੀਮਤ ਇਹ ਰਹੀ ਕਿ ਦੋਵੇਂ ਪਾਇਲਟ ਵਾਲ-ਵਾਲ ਬਚ ਗਏ। ਸੂਤਰਾਂ ਨੇ ਦੱਸਿਆ ਕਿ ਪਿੰਡ ਵਾਸੀਆਂ ਨੇ ਦੋਵਾਂ ਪਾਇਲਟਾਂ ਨੂੰ ਜਹਾਜ਼ 'ਚੋਂ ਬਾਹਰ ਕੱਢਿਆ। ਇਸ ਤੋਂ ਬਾਅਦ ਪਾਇਲਟ ਨੇ ਆਫੀਸਰ ਟ੍ਰੇਨਿੰਗ ਅਕੈਡਮੀ ਨੂੰ ਸੂਚਨਾ ਦਿੱਤੀ। ਅਕੈਡਮੀ ਦੇ ਅਧਿਕਾਰੀਆਂ ਨੇ ਮੌਕੇ 'ਤੇ ਪਹੁੰਚ ਕੇ ਜਹਾਜ਼ ਨੂੰ ਵਾਪਸ ਲੈ ਲਿਆ।
ਇਹ ਵੀ ਪੜ੍ਹੋ- ਸਰਕਾਰ ਵਲੋਂ ਔਰਤਾਂ ਨੂੰ ਤੋਹਫ਼ਾ, ਹਰ ਮਹੀਨੇ ਮਿਲਣਗੇ 1500 ਰੁਪਏ
ਦੱਸਿਆ ਜਾ ਰਿਹਾ ਹੈ ਕਿ ਮਾਈਕ੍ਰੋ ਏਅਰਕ੍ਰਾਫਟ ਨੇ ਗਯਾ ਓ. ਟੀ. ਏ. ਤੋਂ ਟ੍ਰੇਨਿੰਗ ਲਈ ਉਡਾਨ ਭਰੀ ਸੀ। ਅਚਾਨਕ ਉਸ 'ਚੋਂ ਇਕ ਉੱਚੀ ਆਵਾਜ਼ ਆਉਣ ਲੱਗੀ। ਫਿਰ ਇਸ ਦੇ ਪੱਖੇ ਨੇ ਕੰਮ ਕਰਨਾ ਬੰਦ ਕਰ ਦਿੱਤਾ ਅਤੇ ਜਹਾਜ਼ ਕਣਕ ਦੇ ਖੇਤ ਵਿਚ ਡਿੱਗ ਗਿਆ। ਜਹਾਜ਼ ਡਿੱਗਣ ਤੋਂ ਬਾਅਦ ਜ਼ੋਰਦਾਰ ਆਵਾਜ਼ ਆਈ। ਆਵਾਜ਼ ਸੁਣ ਕੇ ਪਿੰਡ 'ਚ ਦਹਿਸ਼ਤ ਦਾ ਮਾਹੌਲ ਬਣ ਗਿਆ। ਜਦੋਂ ਲੋਕ ਆਵਾਜ਼ ਦੀ ਦਿਸ਼ਾ ਵਿਚ ਭੱਜੇ ਤਾਂ ਉਨ੍ਹਾਂ ਨੇ ਜਹਾਜ਼ ਨੂੰ ਖੇਤ ਵਿਚ ਡਿੱਗਿਆ ਦੇਖਿਆ। ਇਸ ਤੋਂ ਬਾਅਦ ਉੱਥੇ ਲੋਕਾਂ ਦੀ ਭਾਰੀ ਭੀੜ ਇਕੱਠੀ ਹੋ ਗਈ। ਘਟਨਾ ਤੋਂ ਬਾਅਦ ਫੌਜ ਦੇ ਅਧਿਕਾਰੀ ਅਤੇ ਜਵਾਨ ਮੌਕੇ 'ਤੇ ਪਹੁੰਚ ਗਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੁਲਸ ਕਾਂਸਟੇਬਲ ਦੇ 3700 ਤੋਂ ਵਧੇਰੇ ਅਹੁਦਿਆਂ 'ਤੇ ਨਿਕਲੀ ਭਰਤੀ, ਕੁੜੀਆਂ ਲਈ ਵੀ ਸੁਨਹਿਰੀ ਮੌਕਾ
NEXT STORY