ਸ਼੍ਰੀਨਗਰ— ਜੰਮੂ-ਕਸ਼ਮੀਰ 'ਚ ਰਾਜਪਾਲ ਸ਼ਾਸਨ ਲਾਗੂ ਹੋਣ ਤੋਂ ਬਾਅਦ ਆਰਮੀ ਤੇ ਸੁਰੱਖਿਆ ਬਲਾਂ ਨੇ ਅੱਤਵਾਦ ਦੇ ਖਿਲਾਫ ਆਪਣਾ ਆਪ੍ਰੇਸ਼ਨ ਆਲਆਊਟ-2 ਸ਼ੁਰੂ ਕਰ ਦਿੱਤਾ ਹੈ। ਸੁਰੱਖਿਆ ਬਲਾਂ ਦੀ ਲਿਸਟ 'ਚ ਕਰੀਬ 300 ਅੱਤਵਾਦੀਆਂ ਦਾ ਨਾਂ ਹੈ। ਇਨ੍ਹਾਂ 300 ਅੱਤਵਾਦੀਆਂ 'ਚੋਂ ਕੁਝ ਨੂੰ ਸਭ ਤੋਂ ਖਤਰਨਾਕ ਦੀ ਸੂਚੀ 'ਚ ਰੱਖਿਆ ਗਿਆ ਹੈ।
ਜਿਨ੍ਹਾਂ ਅੱਤਵਾਦੀਆਂ ਨੂੰ ਟਾਪ ਲਿਸਟ 'ਚ ਰੱਖਿਆ ਗਿਆ ਹੈ, ਉਨ੍ਹਾਂ 'ਚ ਉਹ ਅੱਤਵਾਦੀ ਵੀ ਸ਼ਾਮਲ ਹਨ, ਜੋ ਪੱਤਰਕਾਰ ਸ਼ੁਜਾਤ ਬੁਖਾਰੀ ਤੇ ਫੌਜ ਦੇ ਜਵਾਨ ਔਰੰਗਜ਼ੇਬ ਦੇ ਕਤਲ 'ਚ ਸ਼ਾਮਲ ਸਨ। ਆਪ੍ਰੇਸ਼ਨ ਆਲਆਊਟ ਦੇ ਪਾਰਟ-1 'ਚ ਸੁਰੱਖਿਆ ਬਲਾਂ ਨੇ ਕਰੀਬ 200 ਅੱਤਵਾਦੀਆਂ ਨੂੰ ਢੇਰ ਕੀਤਾ ਸੀ। ਇਸੇ ਦੌਰਾਨ ਬੀ.ਐਸ.ਐਫ. ਤੇ ਸੁਰੱਖਿਆ ਬਲਾਂ 60 ਐਨ.ਐਸ.ਜੀ. ਸਨਾਈਪਰਜ਼ ਨੂੰ ਵੀ ਤਾਇਨਾਤ ਕੀਤਾ ਹੈ, ਇਹ ਸਨਾਈਪਰਜ਼ ਜੰਮੂ-ਕਸ਼ਮੀਰ 'ਚ ਘੁਸਪੈਠ ਦੀ ਕੋਸ਼ਿਸ਼ ਕਰ ਰਹੇ ਅੱਤਵਾਦੀਆਂ ਤੇ ਬੀ.ਐਸ.ਐਫ. ਨੂੰ ਟਾਰਗੇਟ 'ਤੇ ਲੈਣ ਵਾਲੇ ਪਾਕਿਸਤਾਨੀ ਸਨਾਈਪਰਾਂ ਨੂੰ ਨਿਸ਼ਾਨਾ ਬਣਾਉਣਗੇ। ਦੱਸਣਯੋਗ ਹੈ ਕਿ ਰਮਜ਼ਾਨ ਦੇ ਦੌਰਾਨ ਅੱਤਵਾਦ ਵਿਰੋਧੀ ਆਪ੍ਰੇਸ਼ਨ 'ਤੇ ਰੋਕ ਲਾ ਦਿੱਤੀ ਗਈ ਸੀ।
ਬੁੱਧਵਾਰ ਨੂੰ ਜੰਮੂ ਤੇ ਕਸ਼ਮੀਰ 'ਚ ਰਾਜਪਾਲ ਸ਼ਾਸਨ ਲਾਗੂ ਹੋ ਗਿਆ ਸੀ। ਸੁਰੱਖਿਆ ਬਲ ਹੁਣ ਅੱਤਵਾਦੀਆਂ 'ਤੇ ਰਹਿਮ ਕਰਨ ਦੇ ਮੂਡ 'ਚ ਨਹੀਂ ਹਨ। ਇਸ ਤੋਂ ਇਲਾਵਾ ਕਸ਼ਮੀਰ 'ਚ ਐਨ.ਐਸ.ਜੀ. ਕਮਾਂਡੋ ਦੀ ਤਾਇਨਾਤੀ ਵੀ ਵਧਾ ਦਿੱਤੀ ਗਈ ਹੈ।
ਆਰਮੀ ਦੀ ਲਿਸਟ ਦੇ ਟੌਪ ਦੇ ਅੱਤਵਾਦੀ-
1. ਜ਼ਾਕਿਰ ਮੂਸਾ- ਇਸ ਲਿਸਟ 'ਚ ਜਿਸ ਅੱਤਵਾਦੀ ਨੂੰ ਏ++ ਕੈਟਗਿਰੀ 'ਚ ਰੱਖਿਆ ਗਿਆ ਹੈ, ਉਨ੍ਹਾਂ 'ਚ ਅਨਸਾਰ ਗਜਵਤ-ਉਲ-ਹਿੰਦ ਦੇ ਮੁਖੀ ਜ਼ਾਕਿਰ ਮੂਸਾ ਨੂੰ ਸਭ ਤੋਂ ਉਪਰ ਰੱਖਿਆ ਗਿਆ ਹੈ। ਅਨਸਾਰ ਗਜਵਤ-ਉਲ-ਹਿੰਦ ਅਲ-ਕਾਇਦਾ ਦਾ ਕਸ਼ਮੀਰੀ ਸੰਗਠਨ ਹੈ। ਬੁਰਹਾਨ ਬਾਨੀ ਦੀ ਮੌਤ ਤੋਂ ਬਾਅਦ ਮੂਸਾ ਨੂੰ ਇਸ ਸੰਗਠਨ ਦਾ ਕੰਮ ਦਿੱਤਾ ਗਿਆ ਸੀ। ਮੂਸਾ ਅਵੰਤੀਪੋਰਾ ਦੇ ਨੂਰਪੋਰਾ ਦਾ ਰਹਿਣ ਵਾਲਾ ਹੈ।
2. ਡਾਕਟਰ ਸੈਫੁੱਲਾ— ਸੈਫੁੱਲਾ ਨੂੰ ਅਬੂ ਮੁਸੈਬ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਸੈਫੁੱਲਾ ਸ਼੍ਰੀਨਗਰ ਇਲਾਕੇ 'ਚ ਹਿਜ਼ਬੁਲ ਮੁਜਾਹੀਦੀਨ ਦਾ ਮੁਖੀ ਹੈ। ਉਹ ਪੁਲਵਾਮਾ ਦੇ ਮਾਲੰਗਪੋਰਾ ਦਾ ਰਹਿਣ ਵਾਲਾ ਹੈ। ਉਹ ਅੱਤਵਾਦੀਆਂ ਦੀ ਸਰਜਰੀ ਵੀ ਕਰਦਾ ਹੈ।
3. ਨਾਵੇਦ ਜੱਟ— ਇਸ ਨੂੰ ਅਬੂ ਹੰਜਾਲਾ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਪੱਤਰਕਾਰ ਸ਼ੁਜਾਤ ਬੁਖਾਰੀ ਦੇ ਕਤਲ ਤੋਂ ਬਾਅਦ ਹੰਜਲਾ ਬਹੁਤ ਚਰਚਾ 'ਚ ਰਿਹਾ ਸੀ। ਹੰਜਲਾ ਪਾਕਿਸਤਾਨ ਦਾ ਰਹਿਣ ਵਾਲਾ ਹੈ। ਉਹ ਲਸ਼ਕਰ-ਏ-ਤੋਇਬਾ ਦੇ ਲਈ ਕੰਮ ਕਰਦਾ ਹੈ। ਹੰਜਲਾ ਨੂੰ ਵੀ ਏ++ ਕੈਟਗਿਰੀ 'ਚ ਰੱਖਿਆ ਗਿਆ ਹੈ।
4. ਜ਼ਹੂਰ ਅਹਿਮਦ ਠੋਕਰ— ਠੋਕਰ ਸਿਰਨੂ ਦਾ ਰਹਿਣ ਵਾਲਾ ਹੈ ਤੇ 2017 ਤੋਂ ਅੱਤਵਾਦੀ ਗਤੀਵਿਧੀਆਂ 'ਚ ਸ਼ਾਮਲ ਹੈ। ਹਾਲ 'ਚ ਜਵਾਨ ਔਰੰਗਜ਼ੇਬ ਦੇ ਕਤਲ 'ਚ ਠੋਕਰ 'ਚ ਸ਼ਾਮਲ ਹੋਣ ਦੀ ਖਬਰ ਹੈ।
5. ਜ਼ੂਬੇਰ-ਅਲ-ਇਸਲਾਮ— ਜ਼ੂਬੇਰ ਹਿਜ਼ਬੁਲ ਮੁਜਾਹੀਦੀਨ ਦਾ ਕਸ਼ਮੀਰ 'ਚ ਮੁਖੀ ਹੈ। ਉਹ ਪੁਲਵਾਮਾ ਦੇ ਬੇਗਪੁਰਾ ਦਾ ਰਹਿਣ ਵਾਲਾ ਹੈ। ਸਬਜ਼ਾਰ ਅਹਿਮਦ ਭੱਟ ਦੀ ਮੌਤ ਤੋਂ ਬਾਅਦ ਜ਼ੂਬੇਰ ਨੂੰ ਉਸ ਦੀ ਥਾਂ ਮਿਲੀ ਸੀ। ਜ਼ੂਬੇਰ ਨੂੰ ਟੈਕਨਾਲਾਜੀ ਦਾ ਜਾਣਕਾਰ ਮੰਨਿਆ ਜਾਂਦਾ ਹੈ।
6. ਅਲਤਾਫ ਕਚਰੂ ਉਰਫ ਮੋਈਨ ਅਲ-ਇਸਲਾਮ— ਅਲਤਾਫ ਹਿਜ਼ਬੁੱਲ ਮੁਜਾਹੀਦੀਨ ਦਾ ਕੁਲਗਾਮ ਦਾ ਮੁਖੀ ਹੈ। 2015 'ਚ ਸੁਰੱਖਿਆ ਬਲਾਂ 'ਤੇ ਹੋਏ ਹਮਲੇ ਦਾ ਮਾਸਟਰਮਾਈਂਡ ਹੈ। ਅਲਤਾਫ ਸਾਈਂਸ 'ਚ ਗ੍ਰੈਜੁਏਟ ਹੈ।
7. ਜੀਨਤ ਅਲ-ਇਸਲਾਮ ਉਰਫ ਅਲਕਾਮਾ— ਜੀਨਤ ਨੂੰ ਲਸ਼ਕਰ-ਏ-ਤੋਇਬਾ 'ਚ ਉਸ ਦੌਰਾਨ ਉੱਚਾ ਰੈਂਕ ਮਿਲਿਆ ਸੀ, ਜਦੋਂ ਅਮਰਨਾਥ ਹਮਲੇ ਦੇ ਮਾਸਟਰਮਾਈਂਡ ਅਬੂ ਇਸਮਾਈਲ ਨੂੰ ਢੇਰ ਕਰ ਦਿੱਤਾ ਗਿਆ। 2017 'ਚ ਸ਼ੋਪੀਆ ਹਮਲੇ ਦਾ ਮਾਸਟਰਮਾਈਂਟ ਜੀਨਤ ਹੀ ਸੀ।
8. ਵਸੀਮ ਅਹਿਮਦ ਉਰਫ ਓਸਾਮਾ— ਵਸੀਮ ਲਸ਼ਕਰ ਦਾ ਸ਼ੋਪੀਆ ਜ਼ਿਲੇ ਦਾ ਕਮਾਂਡਰ ਹੈ। ਉਹ ਬੁਰਹਾਨ ਬਾਨੀ ਦੇ ਗਰੁੱਪ 'ਚ ਸ਼ਾਮਲ ਸੀ।
9. ਸਮੀਰ ਅਹਿਮਦ— ਅਲ-ਬਦਰ ਟੈਰਰ ਗਰੁੱਪ ਦੇ ਮੈਂਬਰ ਸਮੀਰ 'ਤੇ ਕਈ ਅੱਤਵਾਦੀ ਗਤੀਵਿਧੀਆਂ 'ਚ ਸ਼ਾਮਲ ਹੋਣ ਦਾ ਦੋਸ਼ ਹੈ।
ਪਾਕਿਸਤਾਨ ਤੋਂ ਆਏ 90 ਹਿੰਦੂਆਂ ਨੂੰ ਮਿਲੀ ਭਾਰਤੀ ਨਾਗਰਿਕਤਾ
NEXT STORY