ਪਟਨਾ– ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਜੰਮੂ-ਕਸ਼ਮੀਰ ’ਚ ਇਕ ਗ੍ਰਨੇਡ ਧਮਾਕੇ ’ਚ ਬਿਹਾਰ ਵਾਸੀ ਫ਼ੌਜ ਦੇ ਇਕ ਕੈਪਟਨ ਦੇ ਸ਼ਹੀਦ ਹੋਣ ’ਤੇ ਸੋਗ ਜਤਾਉਂਦੇ ਹੋਏ ਆਪਣੀ ਹਮਦਰਦੀ ਜ਼ਾਹਰ ਕੀਤੀ ਹੈ। ਮੁੱਖ ਮੰਤਰੀ ਦਫ਼ਤਰ ਤੋਂ ਜਾਰੀ ਸੋਗ ਸੰਦੇਸ਼ ’ਚ ਕਿਹਾ ਗਿਆ ਕਿ ਪੁੰਛ ’ਚ ਹੋਏ ਧਮਾਕੇ ’ਚ ਭਾਗਲਪੁਰ ਜ਼ਿਲ੍ਹੇ ਦੇ ਚੰਪਾਨਗਰ ਵਾਸੀ ਕੈਪਟਨ ਆਨੰਦ ਦੀ ਸ਼ਹਾਦਤ ਤੋਂ ਨਿਤੀਸ਼ ਨੂੰ ਡੂੰਘਾ ਦੁੱਖ ਹੈ। ਉਨ੍ਹਾਂ ਨੇ ਪਰਮਾਤਮਾ ਅੱਗੇ ਅਰਦਾਸ ਕੀਤੀ ਕਿ ਉਹ ਵੀਰ ਸਪੂਤ ਦੇ ਪਰਿਵਾਰ ਨੂੰ ਇਸ ਦੁੱਖ ਦੀ ਘੜੀ ’ਚ ਧੀਰਜ ਰੱਖਣ ਦਾ ਬਲ ਬਖਸ਼ਣ।
ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਸ਼ਹੀਦ ਜਵਾਨ ਦਾ ਪੂਰੇ ਸਰਕਾਰੀ ਸਨਮਾਨਾਂ ਨਾਲ ਸਸਕਾਰ ਕੀਤਾ ਜਾਵੇਗਾ। ਜੰਮੂ-ਕਸ਼ਮੀਰ ਦੇ ਪੁੰਛ ਜ਼ਿਲ੍ਹੇ ’ਚ ਕੰਟਰੋਲ ਰੇਖਾ ਕੋਲ ਐਤਵਾਰ ਰਾਤ ਨੂੰ ਅਚਾਨਕ ਇਕ ਹੈਂਡ ਗ੍ਰਨੇਡ ਫਟਣ ਨਾਲ ਫ਼ੌਜ ਦੇ ਇਕ ਕੈਪਟਨ ਅਤੇ ਇਕ ਜੂਨੀਅਰ ਕਮਿਸ਼ਨਡ ਅਫ਼ਸਰ ਦੀ ਮੌਤ ਹੋ ਗਈ ਸੀ।
ਬਿਹਾਰ ਦੇ ਸੀਵਾਨ ਮੰਦਰ 'ਚ ਸਾਵਣ ਦੇ ਪਹਿਲੇ ਸੋਮਵਾਰ ਪਈ ਭੱਜ-ਦੌੜ, 2 ਔਰਤਾਂ ਦੀ ਮੌਤ
NEXT STORY