ਸ਼੍ਰੀਨਗਰ - ਕਸ਼ਮੀਰ ਚ ‘ਗੈਰ-ਸਥਾਨਕ ਲੋਕਾਂ’ ਦੀ ਹੱਤਿਆ ਨੂੰ ਲੈ ਕੇ ਕੇਂਦਰੀ ਗ੍ਰਹਿ ਮੰਤਰਾਲਾ ਅਤੇ ਸੁਰੱਖਿਆ ਏਜੰਸੀਆਂ ਵੱਡੇ ਆਪ੍ਰੇਸ਼ਨ ਦੀ ਤਿਆਰੀ ਕਰ ਰਹੀਆਂ ਹਨ। ਸੋਮਵਾਰ ਨੂੰ ਫੌਜ ਮੁਖੀ ਜਨਰਲ ਐੱਮ. ਐੱਮ. ਨਰਵਣੇ ਜੰਮੂ ਪਹੁੰਚ ਗਏ ਹਨ। ਉਹ ਅੱਤਵਾਦੀਆਂ ਖਿਲਾਫ ਕਸ਼ਮੀਰ ਘਾਟੀ ’ਚ ਚੱਲ ਰਹੇ ਆਪ੍ਰੇਸ਼ਨ ਦਾ ਜਾਇਜ਼ਾ ਲੈਣਗੇ। ਕਸ਼ਮੀਰ ਦੇ ਵੱਖ-ਵੱਖ ਇਲਾਕਿਆਂ ’ਚ ਹੋ ਰਹੀਆਂ ‘ਗੈਰ-ਸਥਾਨਕ ਲੋਕਾਂ’ ਦੀਆਂ ਹੱਤਿਆਵਾਂ ਦੇ ਮਾਮਲਿਆਂ ਦੇ ਮੱਦੇਨਜ਼ਰ ਉਹ ਸੁਰੱਖਿਆ ਏਜੰਸੀਆਂ ਦੇ ਮੁਖੀਆਂ ਦੇ ਨਾਲ ਬੈਠਕ ਵੀ ਕਰ ਸਕਦੇ ਹਨ।
ਇਹ ਵੀ ਪੜ੍ਹੋ - CBSE ਨੇ ਜਾਰੀ ਕੀਤੀ 10ਵੀਂ ਅਤੇ 12ਵੀਂ ਦੇ ਪਹਿਲੇ ਟਰਮ ਦੀ ਡੇਟਸ਼ੀਟ, ਨਵੰਬਰ-ਦਸੰਬਰ 'ਚ ਹੋਣਗੀਆਂ ਪ੍ਰੀਖਿਆਵਾਂ
ਦੂਜੇ ਪਾਸੇ ਸੀ. ਆਰ. ਪੀ. ਐੱਫ. ਦੇ ਡੀ. ਜੀ. ਅਤੇ ਐੱਨ. ਆਈ. ਏ. ਮੁਖੀ ਦਾ ਵਾਧੂ ਕਾਰਜਭਾਰ ਸੰਭਾਲ ਰਹੇ ਕੁਲਦੀਪ ਸਿੰਘ ਪਹਿਲਾਂ ਤੋਂ ਹੀ ਵਾਦੀ ’ਚ ਮੌਜੂਦ ਹਨ। ਸੂਤਰਾਂ ਦਾ ਕਹਿਣਾ ਹੈ ਕਿ ਕਸ਼ਮੀਰ ਦੇ ਵੱਖ-ਵੱਖ ਇਲਾਕਿਆਂ ’ਚ ਚੱਲ ਰਹੇ ਆਪ੍ਰੇਸ਼ਨਾਂ, ਪਾਕਿਸਤਾਨ ਦੇ ਓਵਰ ਗਰਾਊਂਡ ਵਰਕਰਾਂ ਦੀ ਤਲਾਸ਼, ਰੇਲ ਪੁਲ, ਪਾਵਰ ਸਟੇਸ਼ਨ ਅਤੇ ਪਣ-ਬਿਜਲੀ ਪਲਾਂਟਾਂ ਦੀ ਚੌਕਸੀ ਨੂੰ ਲੈ ਕੇ ਨਵੀਂ ਰਣਨੀਤੀ ਬਣਾਈ ਜਾਵੇਗੀ। ਸੰਭਵ ਹੈ ਕਿ ਇਸ ਲਈ ਘਾਟੀ ’ਚ ਵਾਧੂ ਸੁਰੱਖਿਆ ਦਸਤੇ ਤਾਇਨਾਤ ਕੀਤੇ ਜਾਣ। ਉਧਰ, ਜੰਮੂ-ਕਸ਼ਮੀਰ ’ਚ ਵੱਡੇ ਜਨਤਕ ਸੰਸਥਾਨਾਂ ਨੂੰ ਨਿਸ਼ਾਨਾ ਬਣਾਇਆ ਜਾ ਸਕਦਾ ਹੈ, ਸੁਰੱਖਿਆ ਏਜੰਸੀਆਂ ਨੂੰ ਅਜਿਹੇ ਖੁਫੀਆ ਇਨਪੁਟ ਮਿਲ ਰਹੇ ਹਨ। ਏਅਰਪੋਰਟ ਅਤੇ ਰਾਸ਼ਟਰੀ ਰਾਜ ਮਾਰਗ ਦੇ ਆਲੇ-ਦੁਆਲੇ ਚੌਕਸੀ ਵਧਾਈ ਜਾ ਰਹੀ ਹੈ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਵਾਪਸ ਪਰਤਾਂਗੇ ਜਾਂ ਨਹੀਂ, ਇਸ ਦਾ ਫੈਸਲਾ 27 ਨੂੰ: ਨਿਹੰਗ
NEXT STORY