ਜੰਮੂ— ਜੰਮੂ-ਕਸ਼ਮੀਰ 'ਚ ਪੱਥਰਬਾਜ਼ਾਂ ਨੂੰ ਲੈ ਕੇ ਆਰਮੀ ਚੀਫ ਬਿਪਿਨ ਰਾਵਤ ਦਾ ਅਹਿਮ ਬਿਆਨ ਸਾਹਮਣੇ ਆਇਆ ਹੈ। ਰਾਵਤ ਨੇ ਕਿਹਾ,''ਮੈਂ ਮਨੁੱਖੀ ਅਧਿਕਾਰ 'ਚ ਯਕੀਨ ਰੱਖਦਾ ਹਾਂ ਅਤੇ ਕਸ਼ਮੀਰ 'ਚ ਹਾਲਾਤ 'ਤੇ ਜਲਦ ਕਾਬੂ ਪਾ ਲਿਆ ਜਾਵੇਗਾ।'' ਉਨ੍ਹਾਂ ਨੇ ਕਿਹਾ ਕਿ ਫੌਜ ਦੀ ਕਾਰਵਾਈ ਹਾਲਾਤ ਅਨੁਸਾਰ ਹੁੰਦੀ ਹੈ।''
ਆਰਮੀ ਚੀਫ ਅਨੁਸਾਰ, ਦੱਖਣੀ ਕਸ਼ਮੀਰ ਦੇ ਕੁਝ ਹਿੱਸਿਆਂ 'ਚ ਗੜਬੜੀ ਹੈ। ਉੱਥੇ ਸਥਿਤੀ ਨੂੰ ਜਲਦ ਕੰਟਰੋਲ 'ਚ ਲੈਣ ਲਈ ਜ਼ਰੂਰ ਕਦਮ ਚੁੱਕੇ ਜਾ ਰਹੇ ਹਨ। ਸਾਨੂੰ ਲੋਕਾਂ ਦੀ ਜ਼ਿੰਦਗੀ ਦੀ ਪਰਵਾਹ ਹੈ ਅਤੇ ਇਹ ਯਕੀਨੀ ਕੀਤਾ ਜਾਵੇਗਾ ਕਿ ਮਨੁੱਖੀ ਅਧਿਕਾਰ ਦੀ ਉਲੰਘਣਾ ਨਾ ਹੋਵੇ।
ਜੰਮੂ-ਕਸ਼ਮੀਰ ਦੇ ਕੁਲਗਾਮ 'ਚ CRPF ਅਤੇ ਆਰਮੀ ਕੈਂਪ ਦੇ ਕੋਲ ਅੱਤਵਾਦੀਆਂ ਦਾ ਹਮਲਾ
NEXT STORY