ਸ੍ਰੀਨਗਰ— ਮੱਧ ਕਸ਼ਮੀਰ ਦੇ ਬੀਰਬਾਹ 'ਚ ਪ੍ਰਦਰਸ਼ਨਕਾਰੀਆਂ 'ਤੇ ਸੈਨਾ ਵੱਲੋਂ ਕੀਤੀ ਗਈ ਹਵਾਈ ਗੋਲੀਬਾਰੀ 'ਚ ਇਕ ਨੌਜਵਾਨ ਦੀ ਮੌਤ ਹੋ ਗਈ ਹੈ। ਮ੍ਰਿਤਕ ਦੀ ਪਛਾਣ ਤਨਵੀਰ ਅਹਿਮਦ ਦੇ ਰੂਪ 'ਚ ਹੋਈ ਸੀ। ਜਾਣਕਾਰੀ ਅਨੁਸਾਰ ਪ੍ਰਦਰਸ਼ਨ ਕਰ ਰਹੇ ਨੌਜਵਾਨਾਂ ਨੂੰ ਰੋਕਣ ਲਈ ਸੈਨਾ ਨੇ ਗੋਲੀਬਾਰੀ ਕੀਤੀ, ਜਿਸ 'ਚ ਨੌਜਵਾਨ ਤਨਵੀਰ ਜ਼ਖਮੀ ਹੋ ਗਿਆ ਹੈ। ਤਨਵੀਰ ਨੂੰ ਤੁਰੰਤ ਨਜ਼ਦੀਕੀ ਹਸਪਤਾਲ 'ਚ ਲਜਾਇਆ ਗਿਆ ਅਤੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਮਿਲੀ ਜਾਣਕਾਰੀ ਅਨੁਸਾਰ 25 ਸਾਲ ਮ੍ਰਿਤਕ ਤਨਵੀਰ ਪੇਸ਼ੇ ਵਜੋਂ ਦਰਜੀ ਸੀ।
ਸਰਕਾਰੀ ਸਕੂਲ ਦੇ ਬੱਚਿਆਂ ਦੇ 'ਮਿਡ ਡੇ ਮੀਲ' 'ਚ ਅਰਾਮ ਨਾਲ ਤੁਰਦੇ-ਫਿਰਦੇ ਹਨ ਕੀੜੇ
NEXT STORY