ਜੰਮੂ (ਵਾਰਤਾ)- ਭਾਰਤੀ ਫ਼ੌਜ ਦੇ ਜਵਾਨਾਂ ਨੇ ਜੰਮੂ ਕਸ਼ਮੀਰ ਦੇ ਪੁੰਛ ਜ਼ਿਲ੍ਹੇ 'ਚ ਕੰਟਰੋਲ ਰੇਖਾ (ਐੱਲ.ਓ.ਸੀ.) 'ਤੇ ਘੁਸਪੈਠ ਦੀ ਇਕ ਕੋਸ਼ਿਸ਼ ਸਫ਼ਲਤਾਪੂਰਵਕ ਅਸਫ਼ਲ ਕਰ ਦਿੱਤੀ ਹੈ। ਸੰਬੰਧਤ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਜੰਮੂ 'ਚ ਫ਼ੌਜ ਦੇ ਬੁਲਾਰੇ ਲੈਫਟੀਨੈਂਟ ਕਰਨਲਲ ਦੇਵੇਂਦਰ ਆਨੰਦ ਨੇ ਬੁੱਧਵਾਰ ਤੜਕੇ ਕਿਹਾ ਕਿ 12-13 ਜੁਲਾਈ ਦੀ ਮੱਧ ਰਾਤ ਦੌਰਾਨ ਪੁੰਛ ਸੈਕਟਰ 'ਚ ਐੱਲ.ਓ.ਸੀ. 'ਤੇ ਘੁਸਪੈਠ ਦੀ ਕੋਸ਼ਿਸ਼ ਕੀਤੀ ਗਈ।
ਉਨ੍ਹਾਂ ਕਿਹਾ,''ਘੁਸਪੈਠ ਦੀ ਕੋਸ਼ਿਸ਼ ਸਰਹੱਦ 'ਤੇ ਸਾਡੇ ਫ਼ੌਜੀਆਂ ਨੇ ਅਸਫ਼ਲ ਕਰ ਦਿੱਤੀ।'' ਸ਼੍ਰੀ ਦੇਵੇਂਦਰ ਆਨੰਦ ਨੇ ਦੱਸਿਆ ਕਿ ਇਸ 'ਤੇ ਪਲ-ਪਲ ਦੀ ਜਾਣਕਾਰੀ ਲਈ ਜਾ ਰਹੀ ਹੈ। ਪੁੰਛ ਜ਼ਿਲ੍ਹੇ 'ਚ ਜਾਰੀ ਸ਼੍ਰੀ ਅਮਰਨਾਥ ਯਾਤਰਾ ਅਤੇ ਇਸੇ ਮਹੀਨੇ ਤੋਂ ਸ਼ੁਰੂ ਹੋ ਰਹੀ ਆਉਣ ਵਾਲੀ ਬੁੱਧ ਅਮਰਨਾਥ ਯਾਤਰਾ ਨੂੰ ਦੇਖਦੇ ਹੋਏ ਫ਼ੌਜ ਅਤੇ ਸੁਰੱਖਿਆ ਫ਼ੋਰਸ ਹਾਈ ਅਲਰਟ 'ਤੇ ਹਨ।
NIA ਜਾਂਚ ’ਚ ਖ਼ੁਲਾਸਾ; ਨੂਪੁਰ ਸਮਰਥਕਾਂ ਦੇ ਕਤਲ ਲਈ ਪਾਕਿ ਨੇ 40 ਲੋਕਾਂ ਨੂੰ ਦਿੱਤੀ ਆਨਲਾਈਨ ਟ੍ਰੇਨਿੰਗ
NEXT STORY