ਜੰਮੂ— ਜੰਮੂ ਜ਼ਿਲੇ ਦੇ ਆਰ. ਐੱਸ. ਪੁਰਾ 'ਚ ਅੱਜ ਫੌਜ ਦੇ ਇਕ ਜਵਾਨ ਨੇ ਖੁਦਕੁਸ਼ੀ ਕਰ ਲਈ ਹੈ। ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਸਵੇਰੇ ਲਗਭਗ ਪੌਣੇ 7 ਵਜੇ 118 ਮੀਡੀਅਮ ਰੈਜੀਮੈਂਟ ਦੇ ਲਾਂਸ ਨਾਇਕ ਪ੍ਰਵੇਸ਼ ਕੁਮਾਰ ਮਿਸ਼ਰਾ ਨੇ ਆਪਣੀ ਰਾਈਫਲ ਨਾਲ ਖੁਦ ਨੂੰ ਗੋਲੀ ਮਾਰ ਲਈ।
2 ਗੋਲੀਆਂ ਉਸਦੇ ਸਿਰ ਅਤੇ ਹੈਲਮੇਟ ਨੂੰ ਚੀਰਦੀਆਂ ਹੋਈਆਂ ਨਿਕਲ ਗਈਆਂ, ਜਿਸ ਨਾਲ ਮੌਕੇ 'ਤੇ ਹੀ ਉਸ ਨੇ ਦਮ ਤੋੜ ਦਿੱਤਾ। ਮਿਸ਼ਰਾ ਆਰ. ਐੱਸ. ਪੁਰਾ ਇਲਾਕੇ 'ਚ ਛੱਲਾ ਪਿੰਡ ਨੇੜੇ ਡਿਊਟੀ 'ਤੇ ਤਾਇਨਾਤ ਸੀ। ਫਿਲਹਾਲ ਇਹ ਪਤਾ ਨਹੀਂ ਲੱਗ ਸਕਿਆ ਕਿ ਮਿਸ਼ਰਾ ਨੇ ਖੁਦਕੁਸ਼ੀ ਕਿਉਂ ਕੀਤੀ। ਉਹ ਇਥੇ ਕੁੰਜਵਾਨੀ ਫੌਜੀ ਕੁਆਰਟਰਾਂ 'ਚ ਪਰਿਵਾਰ ਸਮੇਤ ਰਹਿੰਦਾ ਸੀ। ਉਹ ਓਡਿਸ਼ਾ ਦਾ ਸੀ। ਸਬ ਡਵੀਜ਼ਨਲ ਪੁਲਸ ਅਧਿਕਾਰੀਆਂ ਸਮੇਤ ਸੀਨੀਅਰ ਪੁਲਸ ਅਧਿਕਾਰੀਆਂ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਮਾਂ ਨੇ ਪ੍ਰੇਮੀ ਨਾਲ ਮਿਲ ਕੇ ਕੀਤਾ ਧੀ ਦਾ ਕਤਲ
NEXT STORY