ਗਾਜ਼ੀਪੁਰ - ਗਾਜ਼ੀਪੁਰ ਵਿਚ ਇਕ ਮਾਂ ਨੇ ਮਾਂ-ਬੇਟੀ ਦੇ ਰਿਸ਼ਤੇ ਨੂੰ ਤਾਰ-ਤਾਰ ਕਰਦੇ ਹੋਏ ਆਪਣੇ ਪ੍ਰੇਮੀ ਨਾਲ ਮਿਲ ਕੇ ਆਪਣੀ 6 ਸਾਲ ਦੀ ਧੀ ਦਾ ਗਲਾ ਵੱਢ ਕੇ ਹੱਤਿਆ ਕਰ ਦਿੱਤੀ। ਲੜਕੀ ਕਾਜਲ ਨੇ ਆਪਣੀ ਮਾਂ ਤੇ ਪ੍ਰੇਮੀ ਨੂੰ ਇਤਰਾਜ਼ਯੋਗ ਹਾਲਤ ਵਿਚ ਵੇਖ ਲਿਆ ਸੀ, ਜਿਸ ਦੇ ਬਾਅਦ ਉਹ ਸਾਰੀ ਗੱਲ ਆਪਣੇ ਪਿਤਾ ਨੂੰ ਦੱਸਣ ਲਈ ਕਹਿ ਰਹੀ ਸੀ। ਇਸੇ ਡਰ ਦੇ ਚੱਕਰ ਵਿਚ ਮਾਂ ਨੇ ਆਪਣੀ ਧੀ ਦੀ ਹੱਤਿਆ ਕਰ ਦਿੱਤੀ। ਪੁਲਸ ਨੇ ਹੱਤਿਆ ਦਾ ਮਾਮਲਾ ਦਰਜ ਕਰ ਕੇ ਦੋਸ਼ੀ ਪ੍ਰੇਮ ਸੁਧੀਰ ਤੇ ਬੱਚੀ ਦੀ ਮਾਂ ਮੁੰਨੀ ਦੇਵੀ ਨੂੰ ਗ੍ਰਿਫਤਾਰ ਕਰ ਲਿਆ ਹੈ।
ਬਰਫਬਾਰੀ ਦਰਮਿਆਨ ਕੇਦਾਰਨਾਥ 'ਚ ਮੁੜ ਨਿਰਮਾਣ ਕਾਰਜ ਜਾਰੀ
NEXT STORY