ਨਵੀਂ ਦਿੱਲੀ (ਯੂ.ਐੱਨ.ਆਈ.)- ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਪੂਰੀ ਦੁਨੀਆ ’ਚ ਬੇਯਕੀਨੀ ਦੇ ਸਥਿਤੀ ਨੂੰ ਦੇਖਦੇ ਹੋਏ ਫੌਜ ਨੂੰ ਕਿਸੇ ਵੀ ਅਣਕਿਆਸੀ ਸਥਿਤੀ ਨਾਲ ਨਜਿੱਠਣ ਅਤੇ ਉਸ ਮੁਤਾਬਕ ਰਣਨੀਤੀ ਬਣਾਉਣ ਅਤੇ ਤਿਆਰੀਆਂ ਕਰਨ ਲਈ ਕਿਹਾ ਹੈ। ਰਾਜਨਾਥ ਨੇ ਫੌਜ ਦੇ ਚੋਟੀ ਦੇ ਕਮਾਂਡਰਾਂ ਦੇ 5 ਦਿਨ ਦੇ ਸੰਮੇਸਲ ਦੇ ਤੀਸਰੇ ਦਿਨ ਬੁੱਧਵਾਰ ਨੂੰ ਇਥੇ ਆਪਣੇ ਸੰਬੋਧਨ ਵਿਚ ਦੁਨੀਆ ’ਚ ਮੌਜੂਦਾ ਮੁਸ਼ਕਲ ਅਤੇ ਬੇਯਕੀਨੀ ਦੀ ਸਥਿਤੀ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਹਾਈਬ੍ਰਿਡ ਜੰਗ ਸਮੇਤ ਗੈਰ-ਰਵਾਇਤੀ ਜੰਗ, ਭਵਿੱਖ ਦੀਆਂ ਰਵਾਇਤੀ ਜੰਗਾਂ ਦਾ ਹਿੱਸਾ ਹੋਵੇਗਾ ਅਤੇ ਦੁਨੀਆ ਦੇ ਵੱਖ-ਵੱਖ ਹਿੱਸਿਆਂ ’ਚ ਹੋ ਰਹੇ ਸੰਘਰਸ਼ਾਂ ਵਿਚ ਵੀ ਇਹ ਸਪਸ਼ਟ ਹੈ।
ਇਹ ਵੀ ਪੜ੍ਹੋ : ਅਨੋਖੀ ਮਿਸਾਲ! ਸਹੁਰਾ ਪਰਿਵਾਰ ਧੀ ਨੂੰ ਦਿੰਦਾ ਸੀ ਤਸੀਹੇ ਤਾਂ ਪਿਓ ਬੈਂਡ-ਵਾਜਿਆਂ ਨਾਲ ਵਾਪਸ ਲੈ ਆਇਆ ਪੇਕੇ
ਇਸਦੇ ਲਈ ਜ਼ਰੂਰੀ ਹੈ ਕਿ ਹਥਿਆਰਬੰਦ ਫੋਰਸਾਂ ਨੂੰ ਰਣਨੀਤੀ ਬਣਾਉਂਦੇ ਅਤੇ ਯੋਜਨਾ ਬਣਾਉਂਦੇ ਸਮੇਂ ਇਨ੍ਹਾਂ ਸਾਰੇ ਪਹਿਲੂਆਂ ਨੂੰ ਧਿਆਨ ’ਚ ਰੱਖਣਾ ਚਾਹੀਦਾ ਹੈ। ਸਾਨੂੰ ਬੀਤੇ ਸਮੇਂ ’ਚ ਘਟੀ ਅਤੇ ਮੌਜੂਦਾ ਗਲੋਬਲ ਘਟਨਾਵਾਂ ਤੋਂ ਸਿੱਖਦੇ ਰਹਿਣਾ ਚਾਹੀਦਾ ਹੈ। ਅਚਾਨਕ ਆਉਣ ਵਾਲੀ ਮੁਸੀਬਤ ਦੀ ਯੋਜਨਾ ਬਣਾਓ, ਰਣਨੀਤੀ ਬਣਾਓ ਅਤੇ ਤਿਆਰੀ ਕਰੋ। ਉੱਤਰੀ ਸਰਹੱਦਾਂ ਦੀ ਸਥਿਤੀ ਦਾ ਜ਼ਿਕਰ ਕਰਦੇ ਹੋਏ ਰੱਖਿਆ ਮੰਤਰੀ ਨੇ ਕਿਸੇ ਵੀ ਅਚਾਨਕ ਬਣੀ ਸਥਿਤੀ ਨਾਲ ਨਜਿੱਠਣ ਲਈ ਫੌਜ ’ਤੇ ਪੂਰਾ ਭਰੋਸਾ ਪ੍ਰਗਟ ਕੀਤਾ, ਹਾਲਾਂਕਿ ਉਨ੍ਹਾਂ ਕਿਹਾ ਕਿ ਮੁੱਦਿਆਂ ਦੇ ਸ਼ਾਂਤਮਈ ਹੱਲ ਲਈ ਸਾਰੇ ਪੱਧਰਾਂ ’ਤੇ ਚੱਲ ਰਹੀ ਗੱਲਬਾਤ ਜਾਰੀ ਰਹੇਗੀ। ਰੱਖਿਆ ਮੰਤਰੀ ਨੇ ਸਰਹੱਦੀ ਸੜਕ ਸੰਗਠਨ ਦੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਫੌਜ ਦੇ ਕਰਮੀਆਂ ਦੇ ਮੁਸ਼ਕਲ ਹਾਲਾਤਾਂ ਵਿਚ ਕੰਮ ਕਰਨ ਨਾਲ ਪੱਛਮੀ ਅਤੇ ਉੱਤਰੀ ਦੋਵਾਂ ਸਰਹੱਦਾਂ ’ਤੇ ਸੜਕ ਸੰਪਰਕ ਵਿਚ ਸੁਧਾਰ ਹੋਇਆ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਦਵਿੰਦਰ ਪਾਲ ਸਿੰਘ ਭੁੱਲਰ ਦੀ ਸਮੇਂ ਤੋਂ ਪਹਿਲਾਂ ਰਿਹਾਈ ਦੀ ਮੰਗ, ਦਿੱਲੀ ਸਰਕਾਰ ਨੇ ਚੁੱਕੇ ਸਵਾਲ
NEXT STORY