ਸ਼੍ਰੀਨਗਰ— ਜੰਮੂ-ਕਸ਼ਮੀਰ ਦੇ ਕੁਪਵਾੜਾ ਜ਼ਿਲੇ 'ਚ ਪੱਥਰਬਾਜ਼ਾਂ ਦੇ ਨਾਲ ਝੜਪਾਂ ਦੌਰਾਨ ਫੌਜ ਦੀ ਕਥਿਤ ਗੋਲੀਬਾਰੀ 'ਚ 22 ਸਾਲਾ ਇਕ ਨੌਜਵਾਨ ਦੀ ਮੌਤ ਹੋ ਗਈ। ਪੁਲਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਕੁਝ ਪ੍ਰਦਰਸ਼ਨਕਾਰੀਆਂ ਨੇ ਰਾਤ ਕਰੀਬ ਅੱਠ ਵਜੇ ਕੁਪਵਾੜਾ ਜ਼ਿਲੇ ਦੇ ਤ੍ਰੇਹਗਾਮ 'ਚ ਫੌਜ ਦੇ ਕਾਫਿਲੇ 'ਤੇ ਪੱਥਰਬਾਜ਼ੀ ਸ਼ੁਰੂ ਕਰ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਫੌਜੀਆਂ ਨੇ ਪ੍ਰਦਰਸ਼ਨਕਾਰੀਆਂ ਨੂੰ ਤਿੱਤਰ-ਬਿੱਤਰ ਕਰਨ ਲਈ ਗੋਲੀ ਚਲਾਈ, ਜਿਸ 'ਚ ਦੋ ਲੋਕ ਜ਼ਖਮੀ ਹੋ ਗਏ। ਅਧਿਕਾਰੀ ਨੇ ਕਿਹਾ ਕਿ ਜ਼ਖਮੀਆਂ 'ਚੋਂ ਇਕ ਦੀ ਹਸਪਤਾਲ 'ਚ ਇਲਾਜ ਦੌਰਾਨ ਮੌਤ ਹੋ ਗਈ। ਉਸ ਦੇ ਗਲੇ 'ਚ ਗੋਲੀ ਲੱਗੀ ਸੀ।
PDD ਅਧਿਕਾਰੀ 'ਤੇ 5.72 ਕਰੋੜ ਦੇ ਘਪਲੇ ਦਾ ਦੋਸ਼, ਲਿਆ ਹਿਰਾਸਤ 'ਚ
NEXT STORY