ਨਵੀਂ ਦਿੱਲੀ— ਸੁਪਰੀਮ ਕੋਰਟ ਨੇ 'ਪੈਸਿਵ ਯੂਥੇਨੇਸ਼ੀਆ' ਤੇ 'ਲਿਵਿੰਗ ਵਿਲ' 'ਤੇ ਇਤਿਹਾਸਕ ਫੈਸਲਾ ਸੁਣਾਉਂਦੇ ਹੋਏ ਇਸ ਨੂੰ ਕਾਨੂੰਨੀ ਮਾਨਤਾ ਦਿੱਤੀ ਹੈ। ਸਪਰੀਮ ਕੋਰਟ ਦੀ ਪੰਜ ਜੱਜਾਂ ਦੀ ਅਦਾਲਤ ਨੇ ਫੈਸਲਾ ਸੁਣਾਉਂਦੇ ਹੋਏ ਕਿਹਾ ਕਿ ਕੁਝ ਦਿਸ਼ਾ-ਨਿਰਦੇਸ਼ਾਂ ਨਾਲ ਇਸ ਦੀ ਇਜਾਜ਼ਤ ਦਿੱਤੀ ਜਾ ਸਕਦੀ ਹੈ।
'ਲਿਵਿੰਗ ਵਿਲ' ਇਕ ਲਿਖਿਤ ਦਸਤਾਵੇਜ ਹੁੰਦਾ ਹੈ ਜਿਸ 'ਚ ਕੋਈ ਮਰੀਜ ਪਹਿਲਾਂ ਤੋਂ ਇਹ ਨਿਰਦੇਸ਼ ਦਿੰਦਾ ਹੈ ਕਿ ਮਰਨ ਦੀ ਸਥਿਤੀ 'ਚ ਪਹੁੰਚਣ ਜਾਂ ਰਜਾਮੰਦੀ ਨਹੀਂ ਦੇ ਸਕਣ ਦੀ ਸਥਿਤੀ 'ਚ ਪਹੁੰਚਣ 'ਤੇ ਉਸ ਨੂੰ ਕਿਹੋ ਜਿਹਾਂ ਇਲਾਜ ਦਿੱਤਾ ਜਾਵੇ। ਉਥੇ ਹੀ ਕੋਰਟ ਦੇ ਇਸ ਫੈਸਲੇ ਤੋਂ ਬਾਅਦ ਇਕ ਵਾਰ ਫਿਰ ਨਰਸ ਅਰੂਣਾ ਰਾਮਚੰਦਰ ਸ਼ਾਨਬਾਗ ਦਾ ਨਾਂ ਚਰਚਾ 'ਚ ਆ ਗਿਆ ਹੈ।
42 ਸਾਲ ਬਾਅਦ ਅਰੂਣਾ ਨੂੰ ਮਿਲੀ ਸੀ ਇੱਛਾ ਮੌਤ
ਅਰੂਣਾ ਰਾਮਚੰਦਰ ਸ਼ਾਨਬਾਗ ਮੁੰਬਈ ਦੇ ਇਕ ਹਸਪਤਾਲ 'ਚ ਨਰਸ ਸੀ। 1973 'ਚ ਹਸਪਤਾਲ ਦੇ ਹੀ ਇਕ ਕਰਮਚਾਰੀ ਨੇ ਉਸ ਨਾਲ ਜਿਨਸੀ ਸ਼ੋਸ਼ਣ ਕੀਤਾ ਸੀ, ਜਿਸ ਤੋਂ ਬਾਅਦ ਉਹ ਕੋਮਾ 'ਚ ਚਲੀ ਗਈ ਸੀ। ਉਹ ਉਦੋਂ 23 ਸਾਲ ਦੀ ਸੀ। ਦੋਸ਼ੀ ਨੇ ਪਹਿਲਾਂ ਕੁੱਤੇ ਨੂੰ ਪਾਉਣ ਵਾਲੀ ਚੇਨ ਨਾਲ ਅਰੂਣਾ ਦੇ ਗਲੇ ਨੂੰ ਕੱਸ ਦਿੱਤਾ ਤੇ ਫਿਰ ਉਸ ਦਾ ਬਲਾਤਕਾਰ ਕੀਤਾ। ਚੇਨ ਦੇ ਕੱਸੇ ਜਾਣ ਕਾਰਨ ਦਿਮਾਗ ਤਕ ਖੂਨ ਪਹੁੰਚਾਉਣ ਵਾਲੀਆਂ ਨਾੜੀਆਂ ਕੱਟੀਆਂ ਗਈਆਂ ਜਿਸ ਨਾਲ ਉਸ ਦੀਆਂ ਅੱਖਾਂ ਦੀ ਰੋਸ਼ਨੀ ਚਲੀ ਗਈ, ਸ਼ਰੀਰ ਨੂੰ ਲਕਵਾ ਮਾਰ ਗਿਆ ਸੀ। ਉਸ ਨੂੰ ਉਸੇ ਹਸਪਤਾਲ 'ਚ ਰੱਖਿਆ ਗਿਆ ਤੇ ਇਲਾਜ ਕੀਤਾ ਗਿਆ ਪਰ ਉਸ ਦੀ ਹਾਲਤ 'ਚ ਕੋਈ ਸੁਧਾਰ ਨਹੀਂ ਹੋਇਆ। ਹੌਲੀ-ਹੌਲੀ ਉਸ ਦੇ ਰਿਸ਼ਤੇਦਾਰਾਂ ਨੇ ਵੀ ਉਸ ਤੋਂ ਮੁੰਹ ਫੇਰ ਲਿਆ। ਉਸ ਨੇ ਖਾਣਾ ਪੀਣਾ ਛੱਡ ਦਿੱਤਾ ਸੀ। ਉਸ ਦੀ ਸਹੇਲੀ ਨੇ ਕੋਰਟ 'ਚ ਇੱਛਾ ਮੌਤ ਦੀ ਮੰਗ ਕੀਤੀ ਪਰ ਕੋਰਟ ਨੇ ਇਸ ਦੀ ਮਨਜ਼ੂਰੀ ਨਹੀਂ ਦਿੱਤੀ। ਇਸ ਤੋਂ ਬਾਅਦ 2015 'ਚ ਅਰੂਣਾ ਦੀ ਮੌਤ ਹੋ ਗਈ ਸੀ। ਉਸ ਨੂੰ ਯੂਥੇਨੇਸ਼ੀਆ ਦੀ ਇਜਾਜ਼ਤ ਨਹੀਂ ਮਿਲੀ ਸੀ।
ਇਕ ਨਜ਼ਰ ਦੁਨੀਆ ਭਰ ਦੇ ਕਾਨੂੰਨਾਂ 'ਤੇ
* ਆਸਟਰੇਲੀਆ 'ਚ ਲਿਵਿੰਗ ਵਿਲ ਨੂੰ ਮਾਨਤਾ ਹੈ।
* ਬੇਲਜੀਅਮ, ਕੈਨੇਡਾ, ਨੀਦਰਲੈਂਡ ਤੇ ਸਵੀਡਨ 'ਚ ਤਰ੍ਹਾਂ-ਤਰ੍ਹਾਂ ਦੇ ਯੂਥੇਨੇਸ਼ੀਆ ਦੀ ਇਜਾਜ਼ਤ ਹੈ। ਜਦਕਿ ਅਮਰੀਕਾ 'ਚ ਇੱਛਾ ਮੌਤ ਗੈਰ ਕਾਨੂੰਨੀ ਹੈ। ਹਾਲਾਂਕਿ ਇਥੇ ਓਰੇਗਨ, ਵਾਸ਼ਿੰਗਟਨ ਤੇ ਮੋਂਟਾਨਾ ਸੂਬੇ 'ਚ ਡਾਕਟਰਾਂ ਦੀ ਸਲਾਹ ਤੇ ਉਨ੍ਹਾਂ ਦੀ ਮਦਦ ਨਾਲ ਮਰਨ ਦੀ ਇਜਾਜ਼ਤ ਹੈ।
* ਸਵਿਟਜ਼ਰਲੈਂਡ 'ਚ ਖੁਦ ਜ਼ਹਿਰੀਲੀ ਸੁਈ ਲਗਾ ਕੇ ਆਤਹੱਤਿਆ ਕਰਨ ਦੀ ਇਜਾਜ਼ਤ ਹੈ ਪਰ ਇੱਛਾ ਮੌਤ ਗੈਰ-ਕਾਨੂੰਨੀ ਹੈ।
* ਬ੍ਰਿਟੇਨ, ਸਪੇਨ, ਫਰਾਂਸ ਤੇ ਇਟਲੀ ਵਰਗੇ ਯੂਰੋਪੀ ਦੇਸ਼ਾਂ ਸਣੇ ਦੁਨੀਆ ਦੇ ਜ਼ਿਆਦਾਤਰ ਦੇਸ਼ਾਂ 'ਚ ਇੱਛਾ ਮੌਤ ਗੈਰ ਕਾਨੂੰਨੀ ਹੈ।
16 ਮਾਰਚ ਨੂੰ ਇਸ ਸੂਬੇ ਦੀ ਸਰਕਾਰੀ ਯੂਨੀਵਰਸਿਟੀ 'ਚ ਵੰਡੇ ਜਾਣਗੇ ਸਮਾਰਟਫੋਨ
NEXT STORY