ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਯਾਨੀ ਸ਼ੁੱਕਰਵਾਰ ਨੂੰ ਕੋਰੋਨਾ ਦੀ ਸਥਿਤੀ ਨੂੰ ਲੈ ਕੇ ਅਹਿਮ ਬੈਠਕ ਕੀਤੀ। ਇਸ ਬੈਠਕ 'ਚ ਸਭ ਤੋਂ ਵੱਧ ਪ੍ਰਭਾਵਿਤ 10 ਸੂਬਿਆਂ ਦੇ ਮੁੱਖ ਮੰਤਰੀ ਸ਼ਾਮਲ ਹੋਏ। ਉੱਥੇ ਹੀ ਬੈਠਕ 'ਚ ਜਦੋਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਵਾਰੀ ਆਈ ਤਾਂ ਉਨ੍ਹਾਂ ਨੇ ਆਪਣੀ ਗੱਲ ਰੱਖੀ, ਜਿਸ 'ਤੇ ਭਾਜਪਾ ਨੇ ਪਲਟਵਾਰ ਕਰਦੇ ਹੋਏ ਇਸ ਨੂੰ ਰਾਜਨੀਤੀ ਦੱਸਿਆ ਹੈ। ਕੇਜਰੀਵਾਲ ਨੇ ਆਪਣੀ ਗੱਲ ਰੱਖਣ ਦੇ ਸਮੇਂ ਜੋ ਮੁੱਦੇ ਚੁਕੇ, ਉਸ 'ਤੇ ਕੇਂਦਰ ਵਲੋਂ ਪਲਟਵਾਰ ਆਇਆ ਹੈ। ਕੇਜਰੀਵਾਲ ਦੇ ਭਾਸ਼ਣ 'ਤੇ ਸਰਕਾਰੀ ਸੂਤਰਾਂ ਦਾ ਕਹਿਣਾ ਹੈ ਕਿ ਦਿੱਲੀ ਦੇ ਮੁੱਖ ਮੰਤਰੀ ਨੇ ਇਸ ਮੰਚ ਦੀ ਵਰਤੋਂ ਰਾਜਨੀਤੀ ਖੇਡਣ ਲਈ ਕੀਤੀ। ਸੂਤਰਾਂ ਨੇ ਕਿਹਾ ਕਿ ਮੁੱਖ ਮੰਤਰੀ ਨੇ ਜਾਣਬੁੱਝ ਕੇ ਟੀਕੇ ਦੀ ਕੀਮਤ 'ਤੇ ਝੂਠ ਬੋਲਿਆ। ਸੂਤਰਾਂ ਨੇ ਕਿਹਾ ਕਿ ਕੇਜਰੀਵਾਲ ਇਹ ਪਹਿਲਾਂ ਤੋਂ ਜਾਣਦੇ ਹਨ ਕਿ ਕੇਂਦਰ ਆਪਣੇ ਕੋਲ ਟੀਕੇ ਦੀ ਇਕ ਵੀ ਖੁਰਾਕ ਨਹੀਂ ਰੱਖਦੀ ਹੈ ਅਤੇ ਸਾਰੀਆਂ ਖੁਰਾਕਾਂ ਸੂਬਾ ਸਰਕਾਰਾਂ ਨੂੰ ਦਿੱਤੀਆਂ ਜਾਂਦੀਆਂ ਹਨ।
ਇਹ ਵੀ ਪੜ੍ਹੋ : ਕੋਰੋਨਾ ਬੇਲਗਾਮ, ਮਾਹਿਰਾਂ ਦੀ ਰਾਏ- ਘੱਟੋ -ਘੱਟ ਇੰਨੇ ਸਾਲਾਂ ਲਈ ਭਾਰਤ ਕਰੇ ਤਿਆਰੀ
ਇਹੀ ਨਹੀਂ ਸੂਤਰਾਂ ਨੇ ਕਿਹਾ ਕਿ ਮੁੱਖ ਮੰਤਰੀ ਕੇਜਰੀਵਾਲ ਨੇ ਏਅਰਲਿਫਟ ਰਾਹੀਂ ਆਕਸੀਜਨ ਪਹੁੰਚਾਉਣ ਦੀ ਗੱਲ਼ ਕਹੀ ਪਰ ਉਹ ਨਹੀਂ ਜਾਣਦੇ ਕਿ ਉਹ ਕੰਮ ਪਹਿਲਾਂ ਤੋਂ ਕੀਤਾ ਜਾ ਰਿਹਾ ਹੈ। ਸਰਕਾਰੀ ਸੂਤਰਾਂ ਨੇ ਅੱਗੇ ਦੱਸਿਆ ਕਿ ਕੇਜਰੀਵਾਲ ਨੇ ਆਕਸੀਜਨ ਐਕਸਪ੍ਰੈੱਸ ਨੂੰ ਲੈ ਕੇ ਗੱਲ ਕੀਤੀ ਪਰ ਰੇਲਵੇ ਸੂਤਰਾਂ ਨੇ ਦੱਸਿਆ ਕਿ ਉਨ੍ਹਾਂ ਨੇ ਇਸ ਬਾਰੇ ਰੇਲਵੇ ਨਾਲ ਕੋਈ ਗੱਲ ਨਹੀਂ ਕੀਤੀ। ਅਜਿਹਾ ਪਹਿਲੀ ਵਾਰ ਹੋਇਆ ਕਿ ਪੀ.ਐੱਮ. ਨਾਲ ਪ੍ਰਾਈਵੇਟ ਗੱਲਬਾਤ ਨੂੰ ਰਿਕਾਰਡ ਕਰ ਕੇ ਟੈਲੀਵਿਜ਼ਨ 'ਤੇ ਦਿਖਾਇਆ ਗਿਆ।
ਇਹ ਵੀ ਪੜ੍ਹੋ : ਬੇਕਾਬੂ ਹੋਇਆ ਕੋਰੋਨਾ, ਪਿਛਲੇ 24 ਘੰਟਿਆਂ ’ਚ ਆਏ 3.32 ਲੱਖ ਤੋਂ ਜ਼ਿਆਦਾ ਨਵੇਂ ਮਾਮਲੇ, 2263 ਮਰੀਜ਼ਾਂ ਦੀ ਮੌਤ
ਭਾਜਪਾ ਦੇ ਆਈ.ਟੀ. ਸੈੱਲ ਮੁਖੀ ਅਮਿਤ ਮਾਲਵੀਏ ਨੇ ਵੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਆਲੋਚਨਾ ਕੀਤੀ। ਮਾਲਵੀਏ ਨੇ ਕਿਹਾ ਕਿ ਕੇਜਰੀਵਾਲ ਇਕ ਆਫ਼ਤ ਹਨ। ਉਹ ਪੀ.ਐੱਮ. ਨਾਲ ਮੀਟਿੰਗ 'ਚ ਬਿਨਾਂ ਤਿਆਰੀ ਦੇ ਹੀ ਚੱਲੇ ਜਾਂਦੇ ਹਨ। ਉਨ੍ਹਾਂ ਨੂੰ ਇਸ ਗੱਲ ਦਾ ਅੰਦਾਜਾ ਹੀ ਨਹੀਂ ਹੁੰਦਾ ਹੈ ਕਿ ਕਿਹੜੀਆਂ ਚੀਜ਼ਾਂ ਪਹਿਲਾਂ ਤੋਂ ਹੋ ਰਹੀਆਂ ਹਨ। ਮਾਲਵੀਏ ਨੇ ਕਿਹਾ ਕਿ ਪਤਾ ਨਹੀਂ ਕੇਜਰੀਵਾਲ ਦਿੱਲੀ ਨੂੰ ਕਿਵੇਂ ਬਚਾਉਣਗੇ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਆਕਸੀਜਨ ਸੰਕਟ ’ਤੇ PM ਮੋਦੀ ਨੂੰ ਬੋਲੇ ਕੇਜਰੀਵਾਲ- ‘ਮੈਂ CM ਹੋ ਕੇ ਵੀ ਕੁਝ ਨਹੀਂ ਕਰ ਪਾ ਰਿਹਾ’
NEXT STORY