ਨਵੀਂ ਦਿੱਲੀ— ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖ ਕੇ ਪਹਿਲੀ ਵਾਰ 700 ਟੀਨ ਤੋਂ ਜ਼ਿਆਦਾ ਆਕਸੀਜਨ ਦਿੱਲੀ ਨੂੰ ਦੇਣ ’ਤੇ ਧੰਨਵਾਦ ਜ਼ਾਹਰ ਕੀਤਾ ਹੈ। ਇਸ ਦੇ ਨਾਲ ਹੀ ਕੇਜਰੀਵਾਲ ਨੇ ਕਿਹਾ ਕਿ ਘੱਟੋ-ਘੱਟ ਇੰਨੀ ਆਕਸੀਜਨ ਦਿੱਲੀ ਨੂੰ ਰੋਜ਼ਾਨਾ ਜ਼ਰੂਰ ਦਿੱਤੀ ਜਾਵੇ। ਦੱਸ ਦੇਈਏ ਕਿ ਅੱਜ ਸੁਪਰੀਮ ਕੋਰਟ ’ਚ ਵੀ ਦਿੱਲੀ ਵਲੋਂ 700 ਮੀਟ੍ਰਿਕ ਟਨ ਤੋਂ ਜ਼ਿਆਦਾ ਆਕਸੀਜਨ ਮੁਹੱਈਆ ਕਰਾਉਣ ਲਈ ਕੇਂਦਰ ਨੂੰ ਧੰਨਵਾਦ ਕਿਹਾ ਸੀ। ਹੁਣ ਕੇਜਰੀਵਾਲ ਨੇ ਬਕਾਇਦਾ ਚਿੱਠੀ ਲਿਖ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕੀਤਾ ਹੈ।
ਇਹ ਵੀ ਪੜ੍ਹੋ: ਕੇਂਦਰ ਨੇ ਸੁਪਰੀਮ ਕੋਰਟ ਨੂੰ ਦੱਸਿਆ- ਦਿੱਲੀ ਦੇ ਹਸਪਤਾਲਾਂ 'ਚ ਨਹੀਂ ਹੈ ਆਕਸੀਜਨ ਦੀ ਘਾਟ
ਮੁੱਖ ਮੰਤਰੀ ਕੇਜਰੀਵਾਲ ਨੇ ਚਿੱਠੀ ਵਿਚ ਲਿਖਿਆ ਕਿ ਦਿੱਲੀ ਦੀ ਖਪਤ 700 ਟਨ ਰੋਜ਼ਾਨਾ ਹੈ। ਅਸੀਂ ਲਗਾਤਾਰ ਕੇਂਦਰ ਸਰਕਾਰ ਨੂੰ ਪ੍ਰਾਰਥਨਾ ਕਰ ਰਹੇ ਸੀ ਕਿ ਇੰਨੀ ਆਕਸੀਜਨ ਸਾਨੂੰ ਦਿੱਤੀ ਜਾਵੇ। ਕੱਲ੍ਹ ਪਹਿਲੀ ਵਾਰ ਦਿੱਲੀ ਨੂੰ 730 ਟਨ ਆਕਸੀਜਨ ਮਿਲੀ ਹੈ। ਉਨ੍ਹਾਂ ਨੇ ਇਹ ਵੀ ਲਿਖਿਆ ਕਿ ਮੈਂ ਦਿੱਲੀ ਦੇ ਲੋਕਾਂ ਵਲੋਂ ਦਿਲ ਤੋਂ ਤੁਹਾਡਾ ਧੰਨਵਾਦ ਜ਼ਾਹਰ ਕਰਦਾ ਹਾਂ। ਤੁਹਾਨੂੰ ਬੇਨਤੀ ਹੈ ਕਿ ਘੱਟੋ-ਘੱਟ ਇੰਨੀ ਆਕਸੀਜਨ ਦਿੱਲੀ ਨੂੰ ਰੋਜ਼ ਜ਼ਰੂਰ ਦਿਵਾਈ ਜਾਵੇ ਅਤੇ ਇਸ ਵਿਚ ਕੋਈ ਕਟੌਤੀ ਨਾ ਕੀਤੀ ਜਾਵੇ। ਪੂਰੀ ਦਿੱਲੀ ਇਸ ਲਈ ਤੁਹਾਡੀ ਧੰਨਵਾਦੀ ਰਹੇਗੀ।
ਇਹ ਵੀ ਪੜ੍ਹੋ: SC ਨੇ ਕੋਰੋਨਾ ਦੀ ਤੀਜੀ ਲਹਿਰ ’ਤੇ ਜਤਾਈ ਚਿੰਤਾ, ਕੇਂਦਰ ਤੋਂ ਪੁੱਛਿਆ- ਹਾਲਾਤ ਵਿਗੜੇ ਤਾਂ ਕੀ ਹੈ ਪਲਾਨ
ਜ਼ਿਕਰਯੋਗ ਹੈ ਕਿ ਅੱਜ ਸੁਪਰੀਮ ਕੋਰਟ ਵਿਚ ਕੇਂਦਰ ਨੇ ਕਿਹਾ ਕਿ ਦਿੱਲੀ ਦੇ 50 ਤੋਂ ਜ਼ਿਆਦਾ ਵੱਡੇ ਹਸਪਤਾਲਾਂ ਵਿਚ ਸਰਵੇ ਹੋਇਆ ਹੈ, ਜਿਸ ’ਚ ਜਾਣਕਾਰੀ ਮਿਲੀ ਹੈ ਕਿ ਇੱਥੋਂ ਦੇ ਹਸਪਤਾਲਾਂ ਵਿਚ ਆਕਸੀਜਨ ਦਾ ਉੱਚਿਤ ਸਟਾਕ ਮੌਜੂਦ ਹੈ ਅਤੇ ਹੁਣ ਦਿੱਲੀ ਵਿਚ ਆਕਸੀਜਨ ਦੀ ਘਾਟ ਨਹੀਂ ਹੈ। ਕੋਰੋਨਾ ਮਰੀਜ਼ਾਂ ਦੇ ਇਲਾਜ ਲਈ ਦਿੱਲੀ ਨੂੰ 700 ਮੀਟ੍ਰਿਕ ਟਨ ਦੀ ਬਜਾਏ 730 ਮੀਟ੍ਰਿਕ ਟਨ ਆਕਸੀਜਨ ਦੀ ਸਪਲਾਈ ਕੀਤੀ ਹੈ।
ਇਹ ਵੀ ਪੜ੍ਹੋ: ਕੇਜਰੀਵਾਲ ਸਰਕਾਰ ਨੇ ਘਰੇਲੂ ਇਕਾਂਤਵਾਸ ਮਰੀਜ਼ਾਂ ਲਈ ਲਿਆ ਅਹਿਮ ਫ਼ੈਸਲਾ
ਹੁਣ ਤੁਹਾਨੂੰ Paytm ’ਤੇ ਮਿਲੇਗੀ ਕੋਵਿਡ ਵੈਕਸੀਨ ਸਲਾਟ ਦੀ ਪੂਰੀ ਜਾਣਕਰੀ
NEXT STORY