ਕੋਲਕਾਤਾ- ਪੱਛਮੀ ਬੰਗਾਲ 'ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਕਰ ਰਹੀ ਆਲ ਇੰਡੀਆ ਮਜਲਿਸ ਏ ਇਤੇਹਾਦੁਲ ਮੁਸਲੀਮੀਨ ਦੇ ਨੇਤਾ ਅਸਦੁਦੀਨ ਓਵੈਸੀ ਨੇ ਕਾਂਗਰਸ ਅਤੇ ਦੂਜੀਆਂ ਪਾਰਟੀਆਂ 'ਤੇ ਨਿਸ਼ਾਨਾ ਸਾਧਿਆ ਹੈ। ਓਵੈਸੀ ਨੇ ਉਨ੍ਹਾਂ ਨੂੰ ਭਾਜਪਾ ਦੀ ਟੀਮ ਦੱਸਣ 'ਤੇ ਕਾਂਗਰਸ ਨੂੰ ਬੈਂਡ ਬਾਜਾ ਪਾਰਟੀ ਕਹਿ ਦਿੱਤਾ।
ਓਵੈਸੀ ਨੇ ਕਿਹਾ,''ਜਦੋਂ ਤੋਂ ਅਸੀਂ ਬੰਗਾਲ ਚੋਣਾਂ 'ਚ ਹਿੱਸਾ ਲੈਣ ਦਾ ਐਲਾਨ ਕੀਤਾ, ਉਦੋਂ ਤੋਂ ਬੈਂਡ ਬਾਜਾ ਪਾਰਟੀ, ਜੋ ਕਦੇ ਕਾਂਗਰਸ ਦੇ ਨਾਂ ਨਾਲ ਜਾਣੀ ਜਾਂਦੀ ਸੀ ਨੇ ਕਹਿਣਾ ਸ਼ੁਰੂ ਕਰ ਦਿੱਤਾ ਕਿ ਅਸੀਂ ਬੀ ਟੀਮ (ਭਾਜਪਾ ਦੀ) ਹਾਂ। ਮਮਤਾ ਬੈਨਰਜੀ ਨੇ ਵੀ ਕਹਿਣਾ ਸ਼ੁਰੂ ਕਰ ਦਿੱਤਾ। ਕੀ ਮੈਂ ਹੀ ਇਕਲੌਤਾ ਹਾਂ, ਜਿਸ ਬਾਰੇ ਉਹ ਗੱਲ ਕਰ ਸਕਦੇ ਹਨ? ਮੈਂ ਜਨਤਾ ਤੋਂ ਇਲਾਵਾ ਕਿਸੇ ਨਾਲ ਸੰਬੰਧ ਨਹੀਂ ਰੱਖਦਾ।''
ਦੱਸਣਯੋਗ ਹੈ ਕਿ ਪੱਛਮੀ ਬੰਗਾਲ 'ਚ ਇਸ ਸਾਲ ਵਿਧਾਨ ਸਭਾ ਚੋਣਾਂ ਹੋਣ ਵਾਲੀਆਂ ਹਨ। ਬਿਹਾਰ ਚੋਣਾਂ 'ਚ ਮਿਲੀ ਸਫ਼ਲਤਾ ਤੋਂ ਬਾਅਦ ਓਵੈਸੀ ਨੇ ਬੰਗਾਲ ਵਿਧਾਨ ਸਭਾ ਚੋਣਾਂ 'ਚ ਆਪਣੀ ਪਾਰਟੀ ਦੇ ਟਿਕਟ 'ਤੇ ਉਮੀਦਵਾਰ ਉਤਾਰਨ ਦਾ ਐਲਾਨ ਕੀਤਾ ਹੈ।
ਗਲਵਾਨ ਘਾਟੀ 'ਚ ਸ਼ਹੀਦ ਹੋਏ ਜਵਾਨਾਂ ਨੂੰ ਸਨਮਾਨ, ਨੈਸ਼ਨਲ ਵਾਰ ਮੈਮੋਰੀਅਲ 'ਤੇ ਲਿਖੇ ਗਏ ਨਾਮ
NEXT STORY