ਗਾਂਧੀਨਗਰ- ਆਸਾਰਾਮ ਬਾਪੂ ਨੂੰ ਮਹਿਲਾ ਪੈਰੋਕਾਰ ਨਾਲ ਜਬਰ-ਜ਼ਿਨਾਹ ਕਰਨ ਦੇ ਜ਼ੁਰਮ ਵਿਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਗੁਜਰਾਤ ਦੇ ਗਾਂਧੀਨਗਰ ਸਥਿਤ ਸੈਸ਼ਨ ਕੋਰਟ ਨੇ ਮੰਗਲਵਾਰ ਯਾਨੀ ਕਿ ਅੱਜ ਆਸਾਰਾਮ ਬਾਪੂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਸੈਸ਼ਨ ਕੋਰਟ ਦੇ ਜੱਜ ਡੀ. ਕੇ. ਸੋਨੀ ਨੇ ਸਾਲ 2013 'ਚ ਦਰਜ ਇਸ ਜਬਰ-ਜ਼ਿਨਾਹ ਕੇਸ 'ਚ ਆਸਾਰਾਮ ਨੂੰ ਸਜ਼ਾ ਸੁਣਾਈ ਹੈ।
ਇਹ ਵੀ ਪੜ੍ਹੋ- ਜਬਰ-ਜ਼ਿਨਾਹ ਮਾਮਲੇ ’ਚ ਆਸਾਰਾਮ ਬਾਪੂ ਦੋਸ਼ੀ ਕਰਾਰ, ਕੱਲ੍ਹ ਹੋਵੇਗਾ ਸਜ਼ਾ ਦਾ ਐਲਾਨ
ਉੱਥੇ ਹੀ ਪੀੜਤਾ ਨੂੰ 50 ਹਜ਼ਾਰ ਰੁਪਏ ਦਾ ਮੁਆਵਜ਼ਾ ਦੇਣ ਦਾ ਹੁਕਮ ਦਿੱਤਾ ਹੈ। ਅਦਾਲਤ ਨੇ ਇਸ ਮਾਮਲੇ ਵਿਚ ਸੋਮਵਾਰ ਯਾਨੀ ਕਿ ਕੱਲ ਦੋਸ਼ੀ ਠਹਿਰਾਇਆ ਸੀ। ਜਦਕਿ ਆਸਾਰਾਮ ਦੀ ਪਤਨੀ ਸਮੇਤ 6 ਹੋਰ ਲੋਕਾਂ ਨੂੰ ਸਬੂਤਾਂ ਦੀ ਘਾਟ ਕਾਰਨ ਬਰੀ ਕਰ ਦਿੱਤਾ ਸੀ। ਇਹ 81 ਸਾਲਾ ਬਜ਼ੁਰਗ 2013 ਵਿਚ ਰਾਜਸਥਾਨ 'ਚ ਆਪਣੇ ਆਸ਼ਰਮ 'ਚ ਇਕ ਨਾਬਾਲਗ ਲੜਕੀ ਨਾਲ ਬਲਾਤਕਾਰ ਕਰਨ ਦੇ ਮਾਮਲੇ ਵਿਚ ਜੋਧਪੁਰ ਜੇਲ੍ਹ ਵਿਚ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਹੈ।
ਇਹ ਵੀ ਪੜ੍ਹੋ- ਛੋਟੀ ਉਮਰ 'ਚ ਵੱਡੀ ਪ੍ਰਾਪਤੀ, 6 ਸਾਲਾ ਸਿਏਨਾ ਦੇ ਹੌਂਸਲੇ ਨੂੰ ਹਰ ਕੋਈ ਕਰ ਰਿਹੈ ਸਲਾਮ
ਅਕਤੂਬਰ 2013 ’ਚ ਸੂਰਤ ਦੀ ਇਕ ਔਰਤ ਨੇ ਆਸਾਰਾਮ ਅਤੇ 7 ਹੋਰਾਂ ’ਤੇ ਜਬਰ-ਜ਼ਿਨਾਹ ਅਤੇ ਨਾਜਾਇਜ਼ ਤੌਰ ’ਤੇ ਨਜ਼ਰਬੰਦ ਰੱਖਣ ਦਾ ਦੋਸ਼ ਲਾਉਂਦਿਆਂ ਮਾਮਲਾ ਦਰਜ ਕਰਵਾਇਆ ਸੀ। ਮੁਕੱਦਮੇ ਦੀ ਸੁਣਵਾਈ ਦੌਰਾਨ ਇਕ ਮੁਲਜ਼ਮ ਦੀ ਮੌਤ ਹੋ ਗਈ। ਇਸ ਮਾਮਲੇ ’ਚ ਜੁਲਾਈ 2014 ’ਚ ਚਾਰਜਸ਼ੀਟ ਦਾਇਰ ਕੀਤੀ ਗਈ ਸੀ।
ਦਿੱਲੀ ਹਾਈ ਕੋਰਟ ਨੇ ਵਿਆਹ ਦੀ ਉਮਰ ਸਮਾਨ ਕਰਨ ਸੰਬੰਧੀ ਪਟੀਸ਼ਨ ਸੁਪਰੀਮ ਕੋਰਟ ਨੂੰ ਭੇਜੀ
NEXT STORY