ਜੋਧਪੁਰ— ਇਕ ਨਾਬਾਲਗ ਲੜਕੀ ਦੇ ਯੌਨ ਸ਼ੋਸ਼ਣ ਦੇ ਦੋਸ਼ੀ ਆਸਾ ਰਾਮ ਦੀ ਜ਼ਮਾਨਤ ਅਰਜ਼ੀ 'ਤੇ ਭਾਜਪਾ ਪਾਰਟੀ ਨੇਤਾ ਅਤੇ ਸੀਨੀਅਰ ਵਕੀਲ ਸੁਬਰਮਣੀਅਮ ਸਵਾਮੀ ਨੇ ਬਹਿਸ ਕੀਤੀ। ਅਦਾਲਤ ਨੇ ਅਰਜ਼ੀ 'ਤੇ ਪੈਰਵੀ ਲਈ ਫੈਸਲਾ 8 ਜਨਵਰੀ ਤੱਕ ਸੁਰੱਖਿਅਤ ਰੱਖ ਲਿਆ। ਇਸ ਦਰਮਿਆਨ ਆਸਾ ਰਾਮ ਨੂੰ ਜ਼ਮਾਨਤ ਅਰਜ਼ੀ 'ਤੇ ਸੁਬਰਮਣੀਅਮ ਸਵਾਮੀ ਵਲੋਂ ਪੈਰਵੀ ਕਰਨ ਤੋਂ ਬਾਅਦ ਬਾਇੱਜ਼ਤ ਬਰੀ ਹੋਣ ਦਾ ਭਰੋਸਾ ਦਿੱਤਾ। ਮੰਗਲਵਾਰ ਨੂੰ ਜੋਧਪੁਰ ਜ਼ਿਲਾ ਕੋਰਟ ਵਿਚ ਸੁਣਵਾਈ ਤੋਂ ਬਾਅਦ ਜਦੋਂ ਆਸਾ ਰਾਮ ਨੂੰ ਵਾਪਸ ਜੇਲ ਲੈ ਜਾਇਆ ਗਿਆ ਤਾਂ ਮੀਡੀਆ ਨੇ ਸਵਾਲ ਕੀਤਾ ਕਿ ਕੀ ਇਹ ਲੱਗਦਾ ਹੈ ਕਿ ਜ਼ਮਾਨਤ ਹੋ ਜਾਵੇਗੀ? ਇਸ ਸਵਾਲ 'ਤੇ ਪਹਿਲਾਂ ਤਾਂ ਆਸਾ ਰਾਮ ਕੁਝ ਦੇਰ ਤੱਕ ਮੁਸਕਰਾਉਂਦੇ ਰਹੇ। ਇਸ ਤੋਂ ਬਾਅਦ ਆਸਾ ਰਾਮ ਨੇ ਕਿਹਾ ਕਿ ਮਸਤ ਰਹੋ, ਬਾਇੱਜ਼ਤ ਬਰੀ ਤਾਂ ਹੋਣਾ ਹੀ ਹੈ।
ਜ਼ਿਕਰਯੋਗ ਹੈ ਕਿ ਆਸਾ ਰਾਮ 'ਤੇ ਜੋਧਪੁਰ ਕੋਲ ਇਕ ਆਸ਼ਰਮ 'ਚ 15 ਅਗਸਤ 2012 ਨੂੰ ਗੁਰੂਕੁਲ 'ਚ ਪੜ੍ਹਨ ਵਾਲੀ ਇਕ ਨਾਬਾਲਗ ਲੜਕੀ ਨੇ ਯੌਨ ਸ਼ੋਸ਼ਣ ਦਾ ਦੋਸ਼ ਸਾਇਆ ਅਤੇ ਪੁਲਸ ਨੇ 31 ਅਗਸਤ ਨੂੰ ਗ੍ਰਿਫਤਾਰ ਕੀਤਾ ਸੀ।
ਸੰਜੇ ਦੱਤ ਨੂੰ ਮਿਲੀ ਕਲੀਨ ਚਿੱਟ, 27 ਫਰਵਰੀ ਨੂੰ ਹੋ ਸਕਦੇ ਹਨ ਰਿਹਾਅ
NEXT STORY