ਲਖਨਊ— ਕੋਰੋਨਾ ਵਾਇਰਸ ਦਾ ਖੌਫ ਅੱਜ ਹਰ ਕਿਸੇ 'ਚ ਬਣਿਆ ਹੋਇਆ ਹੈ। ਦੁਨੀਆ ਭਰ 'ਚ ਇਸ ਵਾਇਰਸ ਨੇ ਤਬਾਹੀ ਮਚਾ ਰੱਖੀ ਹੈ। ਰਹਿੰਦੀ ਗੱਲ ਕਿ ਜੇਕਰ ਵਾਇਰਸ ਕਾਰਨ ਕੋਈ ਫਾਨੀ ਸੰਸਾਰ ਨੂੰ ਅਲਵਿਦਾ ਆਖ ਰਿਹਾ ਹੈ ਤਾਂ ਉਸ ਨੂੰ ਮੁਕਤੀ ਨਹੀਂ ਮਿਲ ਰਹੀ। ਇਸ ਦੇ ਪਿੱਛੇ ਦੀ ਵਜ੍ਹਾ ਹੈ-ਲਾਕਡਾਊਨ। ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਦੁਨੀਆ ਭਰ ਦੇ ਤਮਾਮ ਦੇਸ਼ ਲਾਕਡਾਊਨ ਹਨ, ਜੋ ਕਿ ਭਾਰਤ 'ਚ ਵੀ ਲਾਗੂ ਹੈ। ਵਾਇਰਸ ਤੋਂ ਬੱਚਣ ਦਾ ਇਹ ਹੀ ਇਕੋ-ਇਕ ਉਪਾਅ ਹੈ, ਕਿਉਂਕਿ ਨਾ ਹੀ ਅਜੇ ਤੱਕ ਕੋਈ ਦਵਾਈ ਬਣੀ ਹੈ ਅਤੇ ਨਾ ਹੀ ਵੈਕਸੀਨ।
ਲਾਕਡਾਊਨ ਕਾਰਨ ਕਈ ਲੋਕਾਂ ਦੀਆਂ ਅਸਥੀਆਂ ਲਾਕਰ 'ਚ ਕੈਦ ਹਨ। ਲਾਕਡਾਊਨ ਦੀ ਵਜ੍ਹਾ ਕਰ ਕੇ ਇਨ੍ਹਾਂ ਦਾ ਵਿਸਰਜਨ ਨਹੀਂ ਹੋ ਪਾ ਰਿਹਾ। ਲਖਨਊ ਦੇ ਕਈ ਲੋਕਾਂ ਦੀਆਂ ਅਸਥੀਆਂ ਲਾਕਰ 'ਚ ਕੈਦ ਹਨ। ਲਾਕਡਾਊਨ ਖੁੱਲ੍ਹਣ ਦਾ ਇਨਸਾਨ ਹੀ ਨਹੀਂ ਮਰਹੂਮ ਆਤਮਾਵਾਂ ਵੀ ਉਡੀਕ ਕਰ ਰਹੀਆਂ ਹਨ। ਵਿਸਰਜਨ ਨਾ ਹੋਣ ਸਕਣ ਕਾਰਨ ਮ੍ਰਿਤਕ ਵਿਅਕਤੀਆਂ ਦੀਆਂ ਅਸਥੀਆਂ ਨੂੰ ਪਵਿੱਤਰ ਨਦੀਆਂ ਵਿਚ ਪ੍ਰਵਾਹਿਤ ਕਰਨ ਦੀ ਬਜਾਏ ਲਾਕਰ 'ਚ ਕੈਦ ਰੱਖਣਾ ਪੈ ਰਿਹਾ ਹੈ।
ਪਹਿਲਾਂ ਲੋਕ ਅੰਤਿਮ ਸੰਸਕਾਰ ਦੇ ਦੂਜੇ ਜਾਂ ਤੀਜੇ ਦਿਨ ਹੀ ਆਪਣੇ ਪਰਿਵਾਰ ਦੇ ਮ੍ਰਿਤਕਾਂ ਦੀਆਂ ਅਸਥੀਆਂ ਗੰਗਾ 'ਚ ਵਿਸਰਜਿਤ ਕਰ ਦਿੰਦੇ ਸਨ। ਹਿੰਦੂ ਧਰਮ 'ਚ ਮੌਤ ਦੇ ਤੀਜੇ ਦਿਨ ਮਰਹੂਮ ਆਤਮਾ ਦੀ ਸ਼ਾਂਤੀ ਲਈ ਅਸਥੀਆਂ ਨੂੰ ਜਲ ਪ੍ਰਵਾਹ ਕਰਨ ਦੀ ਮਾਨਤਾ ਹੈ। ਇਸ ਮਾਨਤਾ 'ਤੇ ਕੋਰੋਨਾ ਲਾਕਡਾਊਨ ਦੀ ਬਿਪਤਾ ਭਾਰੀ ਪੈ ਰਹੀ ਹੈ। ਬਾਰਡਰ ਸੀਲ ਹਨ ਅਤੇ ਵਾਹਨਾਂ ਦੀ ਆਵਾਜਾਈ ਪੂਰੀ ਤਰ੍ਹਾਂ ਬੰਦ ਹਨ। ਅਸਥੀਆਂ ਪ੍ਰਵਾਹਿਤ ਦੇ ਨਾਲ-ਨਾਲ ਪਰਿਵਾਰ ਦੇ ਸ਼ੁੱਧੀਕਰਨ ਵਰਗੇ ਸਮਾਜਿਕ ਰੀਤੀ-ਰਿਵਾਜ ਦੀਆਂ ਪੰਰਪਰਾਵਾਂ 'ਚ ਵੀ ਲੋਕਾਂ ਨੂੰ ਪਰੇਸ਼ਾਨੀ ਹੋ ਰਹੀ ਹੈ।
ਬਹੁਤ ਸਾਰੇ ਲੋਕਾਂ ਦੀਆਂ ਅਸਥੀਆਂ ਨੂੰ ਵਿਸਰਜਿਤ ਤੋਂ ਇਸ ਲਈ ਰੋਕਿਆ ਗਿਆ ਹੈ, ਕਿਉਂਕਿ ਅਜੇ ਇਨਫੈਕਸ਼ਨ ਦਾ ਖਤਰਾ ਹੈ। ਜੇਕਰ ਉਹ ਕਿਸੇ ਕੁੰਡ-ਤਾਲਾਬ 'ਚ ਵੀ ਵਿਸਰਜਿਤ ਲਈ ਜਾਂਦੇ ਹਨ ਤਾਂ ਖਤਰਾ ਵਧੇਗਾ। ਇਸ ਲਈ ਬਿਹਤਰੀ ਇਹ ਹੈ ਕਿ ਸਥਿਤੀ ਆਮ ਹੋਣ ਦੀ ਉਡੀਕ ਕੀਤੀ ਜਾਵੇ। ਇਹ ਹੀ ਮ੍ਰਿਤਕ ਨੂੰ ਅਸਲੀ ਸ਼ਰਧਾਂਜਲੀ ਹੋਵੇਗੀ।
ਕੋਰੋਨਾ ਅਤੇ ਝੋਨਾ ਸੰਕਟ ਨਾਲ ਆਖਰ ਕਿਵੇਂ ਨਜਿੱਠੇਗਾ ਪੰਜਾਬ ?
NEXT STORY