ਮੰਡੀ-ਹਿਮਾਚਲ ਪ੍ਰਦੇਸ਼ ਦੇ ਮੰਡੀ ਲੋਕ ਸਭਾ ਸੀਟ ਤੋਂ ਕਾਂਗਰਸ ਉਮੀਦਵਾਰ ਅਸ਼ਰੇ ਸ਼ਰਮਾ ਨੇ ਅੱਜ ਭਾਵ ਵੀਰਵਾਰ ਨੂੰ ਨਾਮਜ਼ਦਗੀ ਪੱਤਰ ਭਰਿਆ। ਇਸ ਦੌਰਾਨ ਮੁੱਖ ਮੰਤਰੀ ਵੀਰਭੱਦਰ ਸਿੰਘ, ਪੰਡਿਤ ਸੁਖਰਾਜ, ਆਨੰਦ ਸ਼ਰਮਾ, ਸੂਬਾ ਕਾਂਗਰਸ ਮੁਖੀ ਰਜਨੀ ਪਾਟਿਲ ਸਮੇਤ ਸੂਬਾ ਕਾਂਗਰਸ ਪ੍ਰਧਾਨ ਕੁਲਦੀਪ ਰਾਠੌਰ ਵੀ ਇਸ ਮੌਕੇ 'ਤੇ ਪਹੁੰਚੇ। ਨਾਮਜ਼ਦਗੀ ਪੱਤਰ ਭਰਨ ਤੋਂ ਬਾਅਦ ਮੰਡੀ 'ਚ ਆਯੋਜਿਤ ਜਨਸਭਾ 'ਚ ਕਾਂਗਰਸ ਦੇ ਸਾਰੇ ਨੇਤਾਵਾਂ ਨੇ ਇੱਕਜੁੱਟਤਾ ਦਿਖਾਉਂਦੇ ਹੋਏ ਅਸ਼ਰੇ ਸ਼ਰਮਾ ਨੂੰ ਜਿਤਾਉਣ ਲਈ ਅਪੀਲ ਕੀਤੀ।ਇਸ ਤੋਂ ਇਲਾਵਾ ਸਾਬਕਾ ਮੁੱਖ ਮੰਤਰੀ ਵੀਰਭੱਦਰ ਨੇ ਵੀ ਮੰਡੀ 'ਚ ਜਨਸਭਾ ਨੂੰ ਸੰਬੋਧਨ ਕੀਤਾ ਅਤੇ ਅਸ਼ਰੇ ਸ਼ਰਮਾ ਨੂੰ ਜਿਤਾਉਣ ਦੀ ਅਪੀਲ ਕੀਤੀ।
ਵਾਰਾਣਸੀ 'ਚ ਪੀ. ਐੱਮ. ਮੋਦੀ ਦਾ ਰੋਡ ਸ਼ੋਅ ਸ਼ੁਰੂ, 'ਮੋਦੀ-ਮੋਦੀ' ਦੇ ਲੱਗੇ ਨਾਅਰੇ
NEXT STORY