ਜੰਮੂ (ਭਾਸ਼ਾ)— ਜੰਮੂ-ਕਸ਼ਮੀਰ ਦੇ ਡੋਡਾ ਜ਼ਿਲੇ ਵਿਚ ਸ਼ਨੀਵਾਰ ਨੂੰ ਇਕ ਕਾਰ ਡੂੰਘੀ ਖੱਡ 'ਚ ਡਿੱਗ ਗਈ, ਜਿਸ ਕਾਰਨ ਜੰਮੂ-ਕਸ਼ਮੀਰ ਦੇ ਸਹਾਇਕ ਸਬ-ਇੰਸਪੈਕਟਰ (ਏ. ਐੱਸ. ਆਈ.) ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਦੱਸਿਆ ਕਿ ਭਦਰਵਾਹ ਦੇ ਗਾਥਾ ਪਿੰਡ ਵਾਸੀ ਏ. ਐੱਸ. ਆਈ. ਵਿਕਰਮ ਸਿੰਘ ਦੀ ਤਾਇਨਾਤੀ ਕਿਸ਼ਤਵਾੜ ਪੁਲਸ ਥਾਣੇ ਦੇ ਅਪਰਾਧ ਜਾਂਚ ਵਿਭਾਗ ਸ਼ਾਖਾ ਵਿਚ ਸੀ। ਭਦਰਵਾਹ ਦੇ ਸਬ-ਡਿਵੀਜ਼ਨ ਪੁਲਸ ਅਧਿਕਾਰੀ ਆਦਿਲ ਰਿਸ਼ੂ ਨੇ ਦੱਸਿਆ ਕਿ ਉਹ ਕੰਮ 'ਤੇ ਜਾ ਰਹੇ ਸਨ। ਇਸ ਦੌਰਾਨ ਕਾਰ 'ਤੇ ਆਪਣਾ ਕੰਟਰੋਲ ਗੁਆ ਬੈਠੇ ਅਤੇ ਉਹ ਡੋਡਾ-ਭਦਰਵਾਹ ਰਾਸ਼ਟਰੀ ਹਾਈਵੇਅ 'ਤੇ ਗਲਗੰਧਾਰ 'ਚ ਇਕ ਖੱਡ 'ਚ ਡਿੱਗ ਗਈ।
ਉਨ੍ਹਾਂ ਨੇ ਦੱਸਿਆ ਕਿ ਇੱਥੋਂ ਉਨ੍ਹਾਂ ਦਾ ਘਰ ਕਰੀਬ 27 ਕਿਲੋਮੀਟਰ ਦੂਰ ਸੀ ਅਤੇ ਇਹ ਹਾਦਸਾ ਸਵੇਰੇ ਸਾਢੇ 8 ਵਜੇ ਦੇ ਆਲੇ-ਦੁਆਲੇ ਵਾਪਰਿਆ। ਉਨ੍ਹਾਂ ਨੇ ਦੱਸਿਆ ਕਿ ਸਥਾਨਕ ਲੋਕ ਅਤੇ ਪੁਲਸ ਕਰਮਚਾਰੀ ਤੁਰੰਤ ਮੌਕੇ 'ਤੇ ਪੁੱਜੇ ਅਤੇ ਉਨ੍ਹਾਂ ਨੂੰ ਡੋਡਾ ਦੇ ਜ਼ਿਲਾ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ।
ਪੁਣੇ ਹਾਦਸਾ : ਨਿਤੀਸ਼ ਨੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ 2-2 ਲੱਖ ਰੁਪਏ ਦੇਣ ਦਾ ਕੀਤਾ ਐਲਾਨ
NEXT STORY