ਬਰੇਲੀ, (ਇੰਟ.)- ਪਿਆਰ ’ਚ ਅਕਸਰ ਲੋਕ ਹੱਦਾਂ ਪਾਰ ਕਰ ਦਿੰਦੇ ਹਨ ਅਤੇ ਧਰਮ ਹੱਦ-ਬੰਨੇ ਟੱਪ ਜਾਂਦੇ ਹਨ। ਅਜਿਹਾ ਹੀ ਕੁਝ ਯੂ. ਪੀ. ਦੇ ਬਰੇਲੀ ਜ਼ਿਲੇ ’ਚ ਵੀ ਦੇਖਣ ਨੂੰ ਮਿਲਿਆ। ਜਿੱਥੇ ਆਸਮੀਨ ਨਾਂ ਦੀ ਮੁਸਲਮਾਨ ਮੁਟਿਆਰ ਨੇ ਆਪਣੇ ਪਿਆਰ ਲਈ ਸਨਾਤਨ ਧਰਮ ਅਪਣਾਉਂਦੇ ਹੋਏ ਹਿੰਦੂ ਧਰਮ ਸਵੀਕਾਰ ਕਰ ਲਿਆ ਅਤੇ ਫਿਰ ਮੰਦਰ ’ਚ ਆਪਣੇ ਪ੍ਰੇਮੀ ਜੈਵੀਰ ਨਾਲ ਸੱਤ ਫੇਰੇ ਲੈ ਕੇ ਵਿਆਹ ਕਰਵਾ ਲਿਆ।
ਹੁਣ ਮੁਟਿਆਰ ਨੇ ਆਪਣਾ ਨਾਂ ਆਰਤੀ ਸ਼੍ਰੀਵਾਸਤਵ ਰੱਖਿਆ ਹੈ। ਨਾਲ ਹੀ ਆਰਤੀ ਯਾਨੀ ਆਸਮੀਨ ਨੇ ਸਾਬਕਾ ਪ੍ਰਧਾਨ ਅਤੇ ਆਪਣੇ ਪਰਿਵਾਰ ਵਾਲਿਆਂ ਤੋਂ ਜਾਨ ਦਾ ਖ਼ਤਰਾ ਦੱਸਦੇ ਹੋਏ ਐੱਸ. ਐੱਸ. ਪੀ. ਤੋਂ ਸੁਰੱਖਿਆ ਦੀ ਮੰਗ ਕੀਤੀ ਹੈ।
ਇਹ ਪਿਆਰ ਦੀ ਕਹਾਣੀ ਜ਼ਿਲਾ ਬਹੇੜੀ ਦੇ ਮਾਨਪੁਰ ਦੀ ਹੈ। ਇਥੋਂ ਦੀ ਰਹਿਣ ਵਾਲੀ ਆਸਮੀਨ ਦਾ ਰਸੂਲਪੁਰ ਬਰਗਵਾਂ ਦੇ ਰਹਿਣ ਵਾਲੇ ਜੈਵੀਰ ਨਾਲ ਕਈ ਸਾਲਾਂ ਤੋਂ ਪ੍ਰੇਮ ਪ੍ਰਸੰਗ ਸੀ। ਦੋਵੇਂ ਵਿਆਹ ਕਰਨਾ ਚਾਹੁੰਦੇ ਸਨ ਪਰ ਆਸਮੀਨ ਦੇ ਪਰਿਵਾਰ ਵਾਲੇ ਤਿਆਰ ਨਹੀਂ ਸਨ। ਇਸ ’ਤੇ ਦੋਵਾਂ ਨੇ ਇਕ-ਦੂਜੇ ਨਾਲ ਜੀਣ ਦਾ ਫੈਸਲਾ ਲਿਆ ਅਤੇ ਘਰ ਛੱਡ ਦਿੱਤਾ।
ਉਹ ਦੋਵੇਂ ਸੁਭਾਸ਼ ਨਗਰ ਸਥਿਤ ਅਗਸਤਯ ਮੁਨੀ ਆਸ਼ਰਮ ਪੁੱਜੇ। ਉੱਥੇ ਉਨ੍ਹਾਂ ਨੇ ਮਹੰਤ ਕੇ. ਕੇ. ਸ਼ੰਖਧਾਰ ਨਾਲ ਮੁਲਾਕਾਤ ਕਰ ਕੇ ਵਿਆਹ ਕਰਨ ਦੀ ਇੱਛਾ ਪ੍ਰਗਟਾਈ। ਕੇ. ਕੇ. ਸ਼ੰਖਧਾਰ ਨੇ ਗੰਗਾ ਜਲ ਨਾਲ ਆਸਮੀਨ ਦਾ ਸ਼ੁੱਧੀਕਰਨ ਕਰਵਾਇਆ ਅਤੇ ਫਿਰ ਸਨਾਤਨ ਮਰਿਆਦਾ ਨਾਲ ਦੋਨਾਂ ਦਾ ਵਿਆਹ ਕਰਵਾ ਦਿੱਤਾ।
2 ਮਹੀਨੇ ਪਿੱਛੋਂ ਵੀ ਹਸਪਤਾਲ ਨੇ ਬੱਚੇ ਨਹੀਂ ਕੀਤੇ ਡਿਸਚਾਰਜ, ਪਿਓ ਬੋਲਿਆ- ਜ਼ਿਆਦਾ ਪੈਸਿਆਂ ਦੀ ਹੋ ਰਹੀ ਡਿਮਾਂਡ
NEXT STORY