ਗੁਹਾਟੀ- ਆਸਾਮ ਵਿਧਾਨ ਸਭਾ ਚੋਣਾਂ ਲਈ ਵੋਟਾਂ ਦੀ ਗਿਣਤੀ ਐਤਵਾਰ ਨੂੰ ਸ਼ੁਰੂ ਹੋ ਗਈ ਹੈ। ਜ਼ਿਆਦਾ 'ਐਗਜ਼ਿਟ ਪੋਲ' (ਵੋਟਾਂ ਤੋਂ ਬਾਅਦ ਸਰਵੇਖਣ) 'ਚ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੇ ਗਠਜੋੜ ਦੀ ਲਗਾਤਾਰ ਦੂਜੀ ਵਾਰ ਜਿੱਤ ਦਾ ਅਨੁਮਾਨ ਜਤਾਇਆ ਗਿਆ ਹੈ। ਸੂਬੇ 'ਚ 126 ਵਿਧਾਨ ਸਭਾ ਸੀਟਾਂ ਲਈ ਤਿੰਨ ਗੇੜਾਂ 'ਚ ਵੋਟਿੰਗ ਹੋਈ ਸੀ, ਜਿਸ 'ਚ 74 ਜਨਾਨੀਆਂ ਸਮੇਤ 946 ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ ਵੋਟਾਂ ਦੀ ਗਿਣਤੀ ਦੌਰਾਨ ਹੋਵੇਗਾ। ਆਸਾਮ 'ਚ ਇਕ ਵਾਰ ਫਿਰ ਕਮਲ ਖਿੱਲਦਾ ਹੋਇਆ ਦਿੱਸ ਰਿਹਾ ਹੈ, ਇੱਥੇ ਰੁਝਾਨਾਂ 'ਚ ਐੱਨ.ਡੀ.ਏ. ਬਹੁਮਤ ਦੇ ਅੰਕੜੇ ਪਾਰ ਕਰ ਗਿਆ ਹੈ। ਹੁਣ ਤੱਕ ਆਸਾਮ 'ਚ ਐੱਨ.ਡੀ.ਏ. ਨੂੰ 67 ਸੀਟਾਂ ਮਿਲਦੀਆਂ ਦਿੱਸ ਰਹੀਆਂ ਹਨ।
ਵੋਟਾਂ ਦੀ ਗਿਣਤੀ ਸਵੇਰੇ 8 ਵਜੇ ਸ਼ੁਰੂ ਹੋਈ, ਜਿੱਥੇ ਚੋਣ ਕਮਿਸ਼ਨ ਨੇ ਸੂਬੇ 'ਚ ਕੋਰੋਨਾ ਮਾਮਲੇ ਵੱਧਣ ਕਾਰਨ ਸੁਰੱਖਿਆ ਨਿਯਮਾਂ ਦਾ ਸਖ਼ਤੀ ਨਾਲ ਪਾਲਣ ਯਕੀਨੀ ਕਰਨ ਲਈ ਵੱਖ-ਵੱਖ ਕਦਮ ਚੁੱਕੇ ਹਨ। ਵੋਟਿੰਗ ਕੇਂਦਰਾਂ ਦੇ ਬਾਹਰ ਵੀ ਸੁਰੱਖਿਆ ਦੇ ਪੂਰੇ ਇੰਤਜ਼ਾਮ ਕੀਤੇ ਗਏ ਹਨ। ਵੋਟਿੰਗ ਤੋਂ ਬਾਅਦ ਹੋਏ ਜ਼ਿਆਦਾਤਰ ਸਰਵੇਖਣਾਂ 'ਚ ਭਾਜਪਾ ਨੂੰ ਸਪੱਸ਼ਟ ਬਹੁਮਤ ਦਿੱਤਾ ਗਿਆ ਹੈ, ਜਿਸ ਨੇ ਆਸਾਮ ਗਣ ਪ੍ਰੀਸ਼ਦ ਅਤੇ ਯੂਨਾਈਟੇਡ ਪੀਪਲਜ਼ ਪਾਰਟੀ ਲਿਬਰਲ ਨਾਲ ਮਿਲ ਕੇ ਚੋਣ ਲੜੀ। ਉੱਥੇ ਹੀ ਕਾਂਗਰਸ ਨੇ ਆਲ ਇੰਡੀਆ ਯੂਨਾਈਟੇਡ ਡੈਮੋਕ੍ਰੇਟਿਕ ਫਰੰਟ ਅਤੇ ਕਈ ਹੋਰ ਪਾਰਟੀਆਂ ਨਾਲ ਮਿਲ ਕੇ 'ਮਹਾਗਠਜੋੜ' ਬਣਾਇਆ।
ਇਹ ਵੀ ਪੜ੍ਹੋ : ਵਿਧਾਨ ਸਭਾ ਚੋਣ ਨਤੀਜੇ : ਤਾਮਿਲਨਾਡੂ 'ਚ ਅੱਜ ਹੋਵੇਗਾ 3,998 ਉਮੀਦਵਰਾਂ ਦੀ ਕਿਸਮਤ ਦਾ ਫ਼ੈਸਲਾ
ਪੱਛਮੀ ਬੰਗਾਲ: BJP-TMC ’ਚ ਟੱਕਰ, ਨੰਦੀਗ੍ਰਾਮ ਸੀਟ ਤੋਂ ਮਮਤਾ ਪਿੱਛੇ, ਸ਼ੁਭੇਂਦੁ ਅਧਿਕਾਰੀ ਨੇ ਬਣਾਈ ਲੀਡ
NEXT STORY