ਗੁਹਾਟੀ— ਅਸਮ ਪੁਲਸ ਨੇ ਧੁਬਰੀ ਜ਼ਿਲੇ 'ਚ ਭਾਰੀ ਮਾਤਰਾ 'ਚ ਗਾਂਜਾ ਬਰਾਮਦ ਕਰਕੇ ਇਸ ਦੀ ਸੂਚਨਾ ਲੋਕਾਂ ਨੂੰ ਸੋਸ਼ਲ ਮੀਡੀਆ ਸਾਈਟ ਟਵਿਟਰ 'ਤੇ ਮੰਗਲਵਾਰ ਨੂੰ ਕਾਫੀ ਅਨੋਖੇ ਅੰਦਾਜ 'ਚ ਦਿੱਤੀ ਹੈ। ਪੁਲਸ ਦੇ ਟਵਿਟਰ ਹੈਂਡਲ ਤੋਂ ਲਿਖਿਆ ਗਿਆ ਹੈ, 'ਕੱਲ ਰਾਤ ਚੋਗਾਲਿਆ ਨਾਕੇ ਨੇੜੇ ਕਿਸੇ ਦਾ ਇਕ ਟਰੱਕ 'ਚ ਰੱਖਿਆ ਭਾਰੀ ਮਾਤਰਾ (590 ਕਿਲੋਗ੍ਰਾਮ) 'ਚ ਗਾਂਜਾ ਬਰਾਮਦ ਹੋਇਆ ਹੈ। ਪ੍ਰੇਸ਼ਾਨ ਨਾ ਹੋਵੋ ਸਾਨੂੰ ਇਹ ਮਿਲ ਗਿਆ ਹੈ।'
ਇਸ ਟਵੀਟ 'ਚ ਇਮੋਜੀ ਤੇ ਸਮਾਇਲੀ ਦਾ ਇਸਤੇਮਾਲ ਹੋਇਆ ਹੈ ਅਤੇ ਇਸ ਨੇ ਵੱਡੀ ਗਿਣਤੀ 'ਚ ਲੋਕਾਂ ਦਾ ਧਿਆਨ ਖਿੱਚਿਆਂ ਹੈ। ਇਸ ਤੋਂ ਬਾਅਦ ਟਵੀਟ ਵਾਇਰਲ ਹੋ ਗਿਆ। ਅਸਮ ਪੁਲਸ ਨੇ ਅੱਗੇ ਲਿਖਿਆ ਹੈ, ''ਕਿਰਪਾ ਧੁਬਰੀ ਪੁਲਸ ਦੇ ਸੰਪਰਕ 'ਚ ਰਹੋ। ਉਹ ਤੁਹਾਡੀ ਜ਼ਰੂਰਤ ਮਦਦ ਕਰੇਗੀ। ਗ੍ਰੇਟ ਜਾਬ ਟੀਮ ਧੁਬਰੀ।'' ਇਸ ਸੰਦੇਸ਼ 'ਚ ਵੱਡੇ ਵੱਡੇ ਪੈਕਟਾਂ 'ਚ ਬੰਨ੍ਹ ਕੇ ਰੱਖ ੇਗਏ ਗਾਂਝੇ ਦੀਆਂ ਤਸਵੀਰਾਂ ਨੂੰ ਵੀ ਜੋੜਿਆ ਗਿਆ ਹੈ। ਇਸ 'ਤੇ 6 ਹਜ਼ਾਰ ਲੋਕ ਰੀ-ਟਵੀਚ ਕਰ ਚੁੱਕੇ ਹਨ ਅਤੇ 18,787 ਲੋਕ ਲਾਈਕ ਤੇ 6592 ਲੋਕਾਂ ਨੇ ਇਸ 'ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਇਨ੍ਹਾਂ 'ਚ ਬੈਡਮਿੰਟਨ ਖਿਡਾਰਨ ਜਵਾਲਾ ਗੁੱਟਾ ਤੇ ਸੈਂਟਡ ਅਪ ਕਾਮੇਡੀਅਨ ਪਾਪਾ ਸੀਜੋ ਸ਼ਾਮਲ ਹਨ। ਇਕ ਯੂਜ਼ਰਸ ਮਨੋਜ ਠਾਕੁਰ ਨੇ ਲਿਖਿਆ, ਪੁਲਸ ਸੱਚਮੁੱਚ ਸਮਾਰਟ ਹੋ ਗਈ ਹੈ। ਯੂਪੀ ਪੁਲਸ ਦੀ 'ਜੇਸੀਬੀ' ਤੋਂ ਬਾਅਦ ਅਸਮ ਪੁਲਸ ਦੀ ਇਹ ਕਾਮਯਾਬੀ ਤਾਰੀਫ ਦੇ ਕਾਬਿਲ ਹੈ।
ਇਕ ਯੂਜ਼ਰ ਸੋਬਨ ਮੈਨ ਨੇ ਕਾਫੀ ਮਜ਼ਾਕੀਆ ਅੰਦਾਜ'ਚ ਇਸ ਦਾ ਜਵਾਬ ਦਿੱਤਾ। ਉਸ ਨੇ ਲਿਖਿਆ, ''ਜੀ ਹਾਂ ਸਰ ਇਹ ਮੇਰਾ ਹੈ ਕਿਰਪਾ ਇਸ ਨੂੰ ਮੇਰੇ ਦੋਸਤ ਦੇ ਘਰ ਦੇ ਨੇੜੇ ਛੱਡ ਦਿਓ। ਮੈਂ ਉਥੋਂ ਲੈ ਜਾਵਾਂਗਾ।'' ਇਕ ਯੂਜ਼ਰ ਵਿਕਾਸ ਨੇ ਲਿਖਿਆ, ''ਅੱਜ ਤੱਕ ਲੋਕਾਂ ਨੂੰ ਪੁਲਸ ਦਾ ਮਜ਼ਾਕ ਬਣਾਉਂਦੇ ਦੇਖਿਆ...ਪਰ ਅਸਮ ਪੁਲਸ ਨੇ ਸ਼ਾਨਦਾਰ ਕੰਮ ਕੀਤਾ।''
ਭਾਰਤੀ ਔਰਤਾਂ ਵਿਚ ਵੱਧ ਰਿਹੈ ਸ਼ਰਾਬ ਪੀਣ ਦਾ ਰੁਝਾਣ
NEXT STORY