ਟੀਕਮਗੜ੍ਹ : ਅਸਮ ਪੁਲਸ ਦੀ ਇੱਕ ਟੀਮ ਨੇ ਬੁੱਧਵਾਰ ਨੂੰ ਮੱਧ ਪ੍ਰਦੇਸ਼ ਦੇ ਟੀਕਮਗੜ੍ਹ ਸ਼ਹਿਰ ਵਿਚ ਇਕ ਕਾਂਗਰਸੀ ਵਿਧਾਇਕ ਦੇ ਬੇਟੇ ਦੇ ਖਿਲਾਫ ਦਰਜ ਧੋਖਾਧੜੀ ਦੇ ਮਾਮਲੇ ਵਿੱਚ ਉਸਦੇ ਘਰ ਦੀ ਤਲਾਸ਼ੀ ਲਈ। ਇਕ ਪੁਲਸ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀ ਨੇ ਦੱਸਿਆ ਕਿ ਪੁਲਸ ਟੀਮ ਟੀਕਮਗੜ੍ਹ ਸ਼ਹਿਰ ਦੇ ਤਾਲ ਦਰਵਾਜ਼ਾ ਇਲਾਕੇ 'ਚ ਸਥਿਤ ਕਾਂਗਰਸੀ ਵਿਧਾਇਕ ਅਤੇ ਸਾਬਕਾ ਮੰਤਰੀ ਯਾਦਵਿੰਦਰ ਸਿੰਘ ਬੁੰਦੇਲਾ ਦੇ ਘਰ ਪਹੁੰਚੀ।
ਐੱਸਪੀ ਰੋਹਿਤ ਕੇਸ਼ਵਾਨੀ ਨੇ ਕਿਹਾ ਕਿ ਅਸਮ ਵਿਚ ਵਿਧਾਇਕ ਦੇ ਪੁੱਤਰ ਸ਼ਾਸ਼ਵਤ ਸਿੰਘ ਖ਼ਿਲਾਫ਼ ਧੋਖਾਧੜੀ ਦਾ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਅਸਮ ਪੁਲਸ ਦੀ ਟੀਮ ਨੇ ਇੱਥੇ ਆ ਕੇ ਸਥਾਨਕ ਪੁਲਸ ਦੀ ਮਦਦ ਲਈ। ਕੇਸ਼ਵਾਨੀ ਨੇ ਦੱਸਿਆ ਕਿ ਪੁਲਸ ਟੀਮ ਤਿੰਨ ਘੰਟੇ ਤੱਕ ਤਲਾਸ਼ੀ ਲੈਣ ਤੋਂ ਬਾਅਦ ਵਾਪਸ ਚਲੀ ਗਈ। ਉਨ੍ਹਾਂ ਕਿਹਾ ਕਿ ਉਹ ਇਸ ਮਾਮਲੇ ਬਾਰੇ ਹੋਰ ਜਾਣਕਾਰੀ ਦੇਣ ਲਈ ਅਧਿਕਾਰਤ ਨਹੀਂ ਹਨ। ਇਸ ਤਲਾਸ਼ੀ 'ਤੇ ਵਿਧਾਇਕ ਨੇ ਅਜੇ ਤੱਕ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ। ਸੂਤਰਾਂ ਨੇ ਦੱਸਿਆ ਕਿ ਇਹ ਦੂਜੀ ਵਾਰ ਹੈ ਜਦੋਂ ਅਸਮ ਪੁਲਸ ਟੀਕਮਗੜ੍ਹ ਆਈ ਹੈ। ਸੂਤਰਾਂ ਮੁਤਾਬਕ ਅਸਾਮ ਪੁਲਸ ਨੇ ਸ਼ਾਸ਼ਵਤ ਸਿੰਘ ਤੋਂ ਪਿਛਲੇ ਸਾਲ ਸਤੰਬਰ 'ਚ ਕਰੋੜਾਂ ਰੁਪਏ ਦੀ ਧੋਖਾਧੜੀ ਦੇ ਮਾਮਲੇ 'ਚ ਪੁੱਛਗਿੱਛ ਕੀਤੀ ਸੀ।
ਮਜ਼ਦੂਰ ਦੀ ਚਮਕੀ ਕਿਸਮਤ, ਖੋਦਾਈ ਦੌਰਾਨ ਮਿਲਿਆ ਬੇਸ਼ਕੀਮਤੀ ਹੀਰਾ
NEXT STORY