ਗੁਹਾਟੀ— ਆਸਾਮ ਦੇ ਇਕ ਲਾਪਤਾ ਨੌਜਵਾਨ ਦੇ ਜੰਮੂ-ਕਸ਼ਮੀਰ 'ਚ ਅੱਤਵਾਦੀ ਸੰਗਠਨ ਹਿਜਬੁਲ ਮੁਜਾਹੀਦੀਨ 'ਚ ਸ਼ਾਮਲ ਹੋਣ ਦਾ ਸ਼ੱਕ ਹੈ। ਸੋਸ਼ਲ ਮੀਡੀਆ 'ਤੇ ਆਟੋਮੈਟਿਕ ਰਾਈਫਲ ਲਏ ਉਸ ਦੀ ਤਸਵੀਰ ਸਾਹਮਣੇ ਆਉਣ ਤੋਂ ਬਾਅਦ ਉਸ ਦੀ ਮਾਂ ਨੇ ਕਿਹਾ ਕਿ ਸਰਕਾਰ ਨੂੰ ਉਸ ਨੂੰ ਮਾਰ ਦੇਣਾ ਚਾਹੀਦਾ। ਤਸਵੀਰ ਵਾਇਰਲ ਹੋਣ ਤੋਂ ਬਾਅਦ ਆਸਾਮ ਪੁਲਸ ਨੇ ਕਿਹਾ ਕਿ ਉਸ ਨੇ ਮਾਮਲੇ 'ਚ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਕਮਰੂਜਮਾਨ ਨਾਮੀ ਨੌਜਵਾਨ ਦੇ ਅੱਤਵਾਦੀ ਸੰਗਠਨ 'ਚ ਸ਼ਾਮਲ ਹੋਣ ਬਾਰੇ ਪਤਾ ਲਗਾਇਆ ਜਾਵੇਗਾ। ਤਸਵੀਰ 'ਚ ਨਾਗੌਨ ਜ਼ਿਲੇ ਦੇ ਜਮੁਨਾਮੁਖ ਇਲਾਕੇ ਦੇ ਰਹਿਣ ਵਾਲੇ ਕਮਰ ਆਟੋਮੈਟਿਕ ਰਾਈਫਲ ਲਏ ਦਿੱਸ ਰਹੇ ਹਨ। ਤਸਵੀਰ ਨਾਲ ਇਕ ਕੈਪਸ਼ਨ ਵੀ ਲਿਖਿਆ ਹੈ, ਜਿਸ ਨਾਲ ਉਸ ਦੇ ਹਿਜਬੁਲ 'ਚ ਸ਼ਾਮਲ ਹੋਣ ਦਾ ਖਦਸ਼ਾ ਜ਼ਾਹਰ ਕੀਤਾ ਜਾ ਰਿਹਾ ਹੈ। ਕੈਪਸ਼ਨ 'ਚ ਲਿਖਿਆ ਹੈ- ਆਰਗਨਾਈਜੇਸ਼ਨ: ਹਿਜਬੁਲ ਮੁਜਾਹੀਦੀਨ, ਨਾਂ- ਕਮਰ-ਉਜ-ਜਮਾਨ, ਪਿਤਾ- ਇਬਰਾਹਿਮ ਜਮਾਤ, ਪਤਾ- ਆਸਾਮ, ਭਾਰਤ, ਕੋਡ- ਡਾ. ਹੁਰੀਆ, ਕਵਾਲੀਫਿਕੇਸ਼ਨ- ਐੱਮ.ਏ. ਇੰਗਲਿਸ਼।
ਪੁਲਸ ਜਨਰਲ ਡਾਇਰੈਕਟਰ ਮੁਕੇਸ਼ ਸਹਾਏ ਨੇ ਕਿਹਾ ਕਿ ਆਸਾਮ ਪੁਲਸ, ਜੰਮੂ-ਕਸ਼ਮੀਰ ਦੀ ਪੁਲਸ ਨਾਲ ਸੰਪਰਕ 'ਚ ਹੈ। ਵਿਸ਼ੇਸ਼ ਬਰਾਂਚ ਦੇ ਡੀ.ਜੀ.ਪੀ. ਵਿਸ਼ੇਸ਼ ਪਲਵ ਭੱਟਾਚਾਰੀਆ ਨੇ ਕਿਹਾ ਕਿ ਇਸ ਦੀ ਪੁਸ਼ਟੀ ਕਰਨਾ ਮੁਸ਼ਕਲ ਹੈ ਕਿ ਕੀ ਕਮਰ ਇਸ ਅੱਤਵਾਦੀ ਸੰਗਠਨ 'ਚ ਸ਼ਾਮਲ ਹੋ ਗਿਆ ਹੈ ਅਤੇ ਇਸ ਲਈ ਰਾਜ ਪੁਲਸ ਨੇ ਪੂਰੀ ਜਾਂਚ ਲਈ ਜੰਮੂ-ਕਸ਼ਮੀਰ ਪੁਲਸ ਨਾਲ ਮਾਮਲੇ ਨੂੰ ਚੁੱਕਿਆ ਹੈ। ਉੱਥੇ ਹੀ ਕਮਰ ਦੀ ਮਾਂ ਨੇ ਤਸਵੀਰ 'ਚ ਦਿੱਸ ਰਹੇ ਨੌਜਵਾਨ ਦੀ ਪਛਾਣ ਆਪਣੇ ਲਾਪਤਾ ਬੇਟੇ ਦੇ ਰੂਪ 'ਚ ਕੀਤੀ ਹੈ ਅਤੇ ਕਿਹਾ ਕਿ ਸਰਕਾਰ ਨੂੰ ਉਸ ਨੂੰ ਦੇਸ਼ਧ੍ਰੋਹੀ ਹੋਣ 'ਤੇ ਮਾਰ ਦੇਣਾ ਚਾਹੀਦਾ। ਉਨ੍ਹਾਂ ਨੇ ਕਿਹਾ,''ਹਾਂ, ਮੇਰਾ ਬੇਟਾ ਕਮਰ ਹੈ। ਜੇਕਰ ਉਸ ਨੇ ਅੱਤਵਾਦੀ ਸੰਗਠਨ ਜੁਆਇਨ ਕਰ ਲਿਆ ਹੈ ਤਾਂ ਸਰਕਾਰ ਨੂੰ ਉਸ ਨੂੰ ਮਾਰ ਦੇਣਾ ਚਾਹੀਦਾ, ਕਿਉਂਕਿ ਉਹ ਸਾਡੇ ਦੇਸ਼ ਦਾ ਦੁਸ਼ਮਣ ਹੈ। ਉਸ ਦੀ ਲਾਸ਼ ਨੂੰ ਜਾਨਵਰਾਂ ਲਈ ਛੱਡ ਦੇਣਾ ਚਾਹੀਦਾ। ਮੈਨੂੰ ਅਜਿਹਾ ਬੇਟਾ ਨਹੀਂ ਚਾਹੀਦਾ।''
ਉਨਾਵ ਕਾਂਡ: ਡੀ.ਐਮ 'ਤੇ ਲੱਗਾ ਰੇਪ ਪੀੜਤਾ ਨੂੰ ਪਰਿਵਾਰ ਸਮੇਤ ਹੋਟਲ 'ਚ ਨਜ਼ਰਬੰਦ ਕਰਨ ਦਾ ਦੋਸ਼
NEXT STORY