Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    THU, AUG 13, 2026

    5:21:46 AM

  • punjab congress sukhjinder randhawa important meeting

    ਪੰਜਾਬ ਕਾਂਗਰਸ 'ਚ ਹਲਚਲ, ਰੰਧਾਵਾ ਦੇ ਘਰ ਹੋਈ ਵੱਡੀ...

  • farmer leader brother

    Big Breaking : ਪੰਜਾਬ ਦੇ ਵੱਡੇ ਕਿਸਾਨ ਆਗੂ ਦੇ...

  • bittu  s support for hawara parole

    ਹਵਾਰਾ ਦੀ ਪੈਰੋਲ ਲਈ ਬਿੱਟੂ ਦੀ ਹਮਾਇਤ, ਸਿਆਸੀ...

  • jagtar singh hawara gets one day parole

    ਜਗਤਾਰ ਸਿੰਘ ਹਵਾਰਾ ਨੂੰ ਮਿਲੀ ਇੱਕ ਦਿਨ ਦੀ ਪੈਰੋਲ!...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • National News
  • Jalandhar
  • ਚਾਰ ਰਾਜਾਂ 'ਚ ਹੋਣ ਜਾ ਰਹੀਆਂ ਚੋਣਾਂ ਦਾ ਪਿੜ ਭਖ਼ਿਆ,ਜਾਣੋ ਕੀ ਹੈ ਵਰਤਮਾਨ ਸਥਿਤੀ’

NATIONAL News Punjabi(ਦੇਸ਼)

ਚਾਰ ਰਾਜਾਂ 'ਚ ਹੋਣ ਜਾ ਰਹੀਆਂ ਚੋਣਾਂ ਦਾ ਪਿੜ ਭਖ਼ਿਆ,ਜਾਣੋ ਕੀ ਹੈ ਵਰਤਮਾਨ ਸਥਿਤੀ’

  • Edited By Rajwinder Kaur,
  • Updated: 11 Mar, 2021 06:51 PM
Jalandhar
assembly elections west bengal assam tamil nadu puducherry political parties
  • Share
    • Facebook
    • Tumblr
    • Linkedin
    • Twitter
  • Comment

ਅੱਬਾਸ ਧਾਲੀਵਾਲ 
ਮਲੇਰਕੋਟਲਾ ।
ਸੰਪਰਕ ਨੰਬਰ 9855259650 
Abbasdhaliwal72@gmail.com 

ਚੋਣ ਕਮਿਸ਼ਨ ਵੱਲੋਂ ਚਾਰ ਰਾਜਾਂ ਤੇ ਇਕ ਕੇਂਦਰ ਸ਼ਾਸਤ ਪ੍ਰਦੇਸ਼ ’ਚ ਹੋਣ ਜਾ ਰਹੀਆਂ ਅਸੰਬਲੀ ਚੋਣਾਂ ਦਾ ਬਿਗੁਲ ਬਜਾ ਦਿੱਤਾ ਗਿਆ ਹੈ। ਜਾਰੀ ਸ਼ੈਡੀਊਲ ਮੁਤਾਬਕ 27 ਮਾਰਚ ਤੋਂ ਵੋਟਾਂ ਪੈਣ ਦਾ ਕੰਮ ਸ਼ੁਰੂ ਹੋਵੇਗਾ ਅਤੇ ਨਤੀਜੇ 2 ਮਈ ਨੂੰ ਐਲਾਨੇ ਜਾਣਗੇ। ਇਹ ਚੋਣਾਂ ਪੱਛਮੀ ਬੰਗਾਲ ਵਿਚ 8 ਗੇੜਾਂ ਤੇ ਆਸਾਮ ਵਿਚ ਤਿੰਨ ਗੇੜਾਂ ਵਿਚ ਵੋਟਾਂ ਪੈਣਗੀਆਂ, ਜਦੋਂਕਿ ਤਾਮਿਲਨਾਡੂ, ਪੁੱਡੂਚੇਰੀ ਤੇ ਕੇਰਲਾ ਵਿਚ ਇੱਕੋ ਦਿਨ ਅਰਥਾਤ ਕਿ 6 ਅਪ੍ਰੈਲ ਨੂੰ ਵੋਟਾਂ ਪੈਣਗੀਆਂ । ਪੱਛਮੀ ਬੰਗਾਲ ਵਿਚ 27 ਮਾਰਚ ਨੂੰ ਪੋਲਿੰਗ ਦਾ ਪਹਿਲਾ ਗੇੜ ਹੋਵੇਗਾ ਅਤੇ ਫਿਰ ਇਕ ਅਪ੍ਰੈਲ, 6 ਅਪ੍ਰੈਲ, 10 ਅਪ੍ਰੈਲ, 17 ਅਪ੍ਰੈਲ, 22 ਅਪ੍ਰੈਲ, 26 ਅਪ੍ਰੈਲ ਤੇ 29 ਅਪ੍ਰੈਲ ਨੂੰ ਵੋਟਾਂ ਪੈਣਗੀਆਂ। ਆਸਾਮ ਵਿਚ 27 ਮਾਰਚ, ਇਕ ਅਪ੍ਰੈਲ ਤੇ 6 ਅਪ੍ਰੈਲ ਨੂੰ ਵੋਟਾਂ ਪੈਣਗੀਆਂ। ਜ਼ਿਕਰਯੋਗ ਹੈ ਕਿ ਪੱਛਮੀ ਬੰਗਾਲ ਵਿਚ ਵਿਧਾਨ ਸਭਾ ਦੀਆਂ 294 ਸੀਟਾਂ ਹਨ ਤਾਮਿਲਨਾਡੂ ਵਿਚ 234, ਕੇਰਲਾ ਵਿਚ 140, ਆਸਾਮ ਵਿਚ 126 ਤੇ ਕੇਂਦਰ ਸ਼ਾਸਤ ਪ੍ਰਦੇਸ਼ ਪੁੱਡੂਚੇਰੀ ਵਿਚ 30 ਸੀਟਾਂ ਹਨ। 

ਪੜ੍ਹੋ ਇਹ ਵੀ ਖ਼ਬਰ -  ਅੰਮ੍ਰਿਤਸਰ ਹਵਾਈਅੱਡੇ ਪੁੱਜੇ ਯਾਤਰੀ ਕੋਲੋਂ 23 ਲੱਖ ਦਾ ਸੋਨਾ ਜ਼ਬਤ, ਕਸਟਮ ਮਹਿਕਮੇ ਦੇ ਇੰਝ ਕੀਤਾ ਕਾਬੂ 

ਇਸ ਵਾਰ ਚੋਣਾਂ ਵਿੱਚ ਹੋਵੇਗਾ ਸਭ ਤੋਂ ਸਖ਼ਤ ਮੁਕਾਬਲਾ 
ਇਸ ਵਾਰ ਚੋਣਾਂ ਵਿੱਚ ਸਭ ਤੋਂ ਸਖ਼ਤ ਮੁਕਾਬਲਾ ਪੱਛਮੀ ਬੰਗਾਲ ਵਿਚ ਵੇਖਣ ਨੂੰ ਮਿਲ ਸਕਦਾ ਹੈ, ਜਿਥੇ ਹੁਕਮਰਾਨ ਤ੍ਰਿਣਮੂਲ ਕਾਂਗਰਸ, ਭਾਜਪਾ ਅਤੇ ਖੱਬੀਆਂ ਪਾਰਟੀਆਂ ਤੇ ਕਾਂਗਰਸ ਦੇ ਗੱਠਜੋੜ ਵਿਚਾਲੇ ਤਿਕੌਣੀ ਟੱਕਰ ਹੈ। ਇਨ੍ਹਾਂ ਚੋਣਾਂ ਵਿੱਚ ਹੁਕਮਰਾਨ ਤ੍ਰਿਣਮੂਲ ਕਾਂਗਰਸ ਦੀ ਮੁਖੀ ਮਮਤਾ ਬੈਨਰਜੀ, ਜਿਥੇ ਹੈਟ੍ਰਿਕ ਮਾਰਨ ਦੀ ਫਿਰਾਕ ਵਿੱਚ ਹੈ, ਉਥੇ ਹੀ ਖੱਬੀਆਂ ਪਾਰਟੀਆਂ ਤੇ ਕਾਂਗਰਸ ਗੱਠਜੋੜ ਆਪਣੇ ਗੁਆਚੇ ਅਸਤਿਤਵ ਨੂੰ ਬਹਾਲ ਕਰਨ ਲਈ ਮੈਦਾਨ ਵਿੱਚ ਉਤਰੇਗਾ, ਜਿਨ੍ਹਾਂ ਦਾ ਉਦੇਸ਼ ਮਮਤਾ ਬੈਨਰਜੀ ਨੂੰ ਪਟਖਨੀ ਦੇ ਕੇ ਖੁਦ ਨੂੰ ਪੱਛਮੀ ਬੰਗਾਲ ਵਿੱਚ ਸਤਾ ਤੇ ਬਿਰਾਜਮਾਨ ਕਰਨਾ ਹੋਵੇਗਾ। 

ਤਾਮਿਲਨਾਡੂ ਤੇ ਕੇਂਦਰ ਸ਼ਾਸਤ ਪ੍ਰਦੇਸ਼ ਪੁੱਡੂਚੇਰੀ
ਉਧਰ ਤਾਮਿਲਨਾਡੂ ਤੇ ਕੇਂਦਰ ਸ਼ਾਸਤ ਪ੍ਰਦੇਸ਼ ਪੁੱਡੂਚੇਰੀ ਵਿਚ ਕਾਂਗਰਸ ਤੇ ਡੀ.ਐੱਮ.ਕੇ ਤੇ ਖੱਬੀਆਂ ਪਾਰਟੀਆਂ ਦਾ ਗੱਠਜੋੜ ਤਾਂ ਪਹਿਲਾਂ ਹੀ ਬਣਿਆ ਹੋਇਆ ਹੈ ਪਰ ਇਸ ਵਾਰ ਤਾਮਿਲਨਾਡੂ ‘ਚ ਕਾਂਗਰਸ ਤੇ ਡੀ.ਐੱਮ.ਕੇ ’ਚ ਸੀਟਾਂ ਨੂੰ ਲੈ ਕੇ ਪੇਚ ਫਸਿਆ ਹੋਇਆ ਜਾਪਦਾ ਹੈ। ਪ੍ਰਾਪਤ ਖ਼ਬਰਾਂ ਮੁਤਾਬਕ ਇਥੇ ਡੀ.ਐੱਮ.ਕੇ ਇਸ ਵਾਰ ਕਾਂਗਰਸ ਨੂੰ ਜ਼ਿਆਦਾ ਸੀਟਾਂ ਦੇਣ ਦੇ ਰੌਂਅ ‘ਚ ਨਹੀਂ। ਹਾਲਾਂਕਿ ਇਸ ਤੋਂ ਪਹਿਲਾਂ ਪਿਛਲੀਆਂ ਵਿਧਾਨ ਸਭਾ ਚੋਣਾਂ ‘ਚ ਕਾਂਗਰਸ ਨੇ 41 ਸੀਟਾਂ ‘ਤੇ ਚੋਣ ਲੜੀ ਸੀ, ਜਦੋਂਕਿ ਇਸ ਵਾਰ ਡੀ.ਐੱਮ.ਕੇ ਕਾਂਗਰਸ ਨੂੰ 25 ਤੋਂ ਜ਼ਿਆਦਾ ਸੀਟਾਂ ਨਹੀਂ ਦੇਣਾ ਚਾਹੁੰਦੀ, ਸ਼ਾਇਦ ਇਹੋ ਵਜ੍ਹਾ ਹੈ ਕਿ ਕਾਂਗਰਸ ਡੀ.ਐੱਮ.ਕੇ ‘ਤੇ ਦਬਾਅ ਬਣਾਉਣ ਲਈ ਰਾਹੁਲ ਗਾਂਧੀ ਦੀਆਂ ਜ਼ਿਆਦਾ ਤੋਂ ਜ਼ਿਆਦਾ ਰੈਲੀਆਂ ਅਤੇ ਸੰਮੇਲਨ ਤਾਮਿਲਨਾਡੂ ‘ਚ ਕਰਵਾ ਰਹੀ ਹੈ। 

ਪੜ੍ਹੋ ਇਹ ਵੀ ਖ਼ਬਰ - ਬੀਬੀ ਜਗੀਰ ਕੌਰ ਨੇ ਭਾਜਪਾ ਆਗੂ ਹਰਜੀਤ ਗਰੇਵਾਲ ਨੂੰ ਦਿੱਤਾ ਮੋੜਵਾਂ ਜਵਾਬ, ਸੁਣੋ ਕੀ ਕਿਹਾ

ਪਾਰਟੀ ਦਾ ਸੰਗਠਨ ਕੇਰਲ ਤੇ ਅਸਾਮ ‘ਚ ਅਜੇ ਵੀ ਮਜਬੂਤ 
ਆਸਾਮ ਜਿੱਥੇ ਭਾਜਪਾ 2016 ਵਿਚ ਕਾਂਗਰਸ ਨੂੰ ਹਰਾ ਕੇ ਆਸਾਮ 'ਚ ਪਹਿਲੀ ਵਾਰ ਸੱਤਾ ਹਥਿਆਉਣ ’ਚ ਕਾਮਯਾਬ ਹੋਇਆ ਸੀ, ਉਥੇ ਵੀ ਇਸ ਵਾਰ ਖੱਬੀਆਂ ਜਮਹੂਰੀ ਪਾਰਟੀਆਂ ਦਾ ਗੱਠਜੋੜ ਭਾਜਪਾ ਨੂੰ ਭਾਰੀ ਟੱਕਰ ਦੇ ਸਕਦਾ ਹੈ। ਇਸ ਤੋਂ ਪਹਿਲਾਂ ਇਥੇ ਗੱਠਜੋੜ 'ਚ ਕਾਂਗਰਸ ਤੇ ਬਦਰੂਦੀਨ ਅਜਮਲ ਦਾ ਆਲ ਇੰਡੀਆ ਯੂਨਾਈਟਿਡ ਡੈਮੋਕਰੇਟਿਕ ਫਰੰਟ, ਖੱਬੀਆਂ ਪਾਰਟੀਆਂ (ਸੀ.ਪੀ. ਆਈ, ਸੀ.ਪੀ. ਆਈ-ਐੱਮ., ਸੀ.ਪੀ. ਆਈ.-ਐੱਮ. ਐੱਲ.) ਤੇ ਆਂਚਲਿਕ ਗਣ ਮੋਰਚਾ ਸਨ ਪਰ ਹੁਣ ਇਹ 8 ਪਾਰਟੀਆਂ ਦਾ ਗੱਠਜੋੜ ਬਣ ਗਿਆ ਹੈ। ਕਾਂਗਰਸੀ ਸੂਤਰਾਂ ਦੇ ਹਵਾਲੇ ਨਾਲ ਇਕ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਪਾਰਟੀ ਦਾ ਸੰਗਠਨ ਕੇਰਲ ਤੇ ਅਸਾਮ ‘ਚ ਅਜੇ ਵੀ ਮਜਬੂਤ ਹੈ। ਪਾਰਟੀ ਨੂੰ ਉਸ ਸਮੇਂ ਡਾਢਾ ਨੁਕਸਾਨ ਹੋਇਆ, ਜਦੋਂ ਸੀਨੀਅਰ ਕਾਂਗਰਸੀ ਆਗੂ ਪੀ.ਸੀ. ਚਾਕੋ ਨੇ ਪਾਰਟੀ ਨੂੰ ਝਟਕਾ ਦਿੰਦਿਆਂ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਖ਼ਬਰਾਂ ਅਨੁਸਾਰ ਚਾਕੋ ਪਾਰਟੀ ਦੁਆਰਾ ਕੇਰਲਾ ਵਿੱਚ ਕੀਤੀ ਟਿਕਟਾਂ ਦੀ ਵੰਡ ਤੋਂ ਅਸੰਤੁਸ਼ਟ ਸਨ। 

ਭਾਜਪਾ ਦੀ ਅਗਵਾਈ ਵਾਲੀ ਸਰਕਾਰ ਵਿਚ ਸ਼ਾਮਲ ਬੋਡੋਲੈਂਡ ਪੀਪਲਜ਼ ਫਰੰਟ 
ਉਧਰ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਵਿਚ ਸ਼ਾਮਲ ਬੋਡੋਲੈਂਡ ਪੀਪਲਜ਼ ਫਰੰਟ (ਬੀ ਪੀ ਐੱਫ) ਵੀ ਕਾਂਗਰਸ ਵਾਲੇ ਗਠਜੋੜ ਨਾਲ ਰਲ ਗਿਆ ਹੈ। ਗਠਜੋੜ ਵਿਚ ਸ਼ਾਮਲ ਹੋਣ ਦੇ ਸੰਦਰਭ ਵਿੱਚ ਬੀ.ਪੀ.ਐੱਫ ਦੇ ਪ੍ਰਧਾਨ ਹਗਰਾਮਾ ਮੋਹੀਲਾਰੀ ਦਾ ਕਹਿਣਾ ਹੈ ਕਿ ਅਮਨ, ਏਕਤਾ ਤੇ ਵਿਕਾਸ ਲਈ ਕੰਮ ਕਰਨ ਅਤੇ ਆਸਾਮ ਨੂੰ ਭ੍ਰਿਸ਼ਟਾਚਾਰ ਤੋਂ ਮੁਕਤ ਕਰਕੇ ਇਕ ਪਾਇਦਾਰ ਸਰਕਾਰ ਮੁਹੱਈਆ ਕਰਾਉਣ ਲਈ ਉਨ੍ਹਾਂ ਨੇ ਗੱਠਜੋੜ ਦਾ ਹਿੱਸਾ ਬਣਨ ਦਾ ਫ਼ੈਸਲਾ ਕੀਤਾ ਹੈ। ਬੀ.ਪੀ.ਐੱਫ ਨੇ ਦਰਅਸਲ ਭਾਜਪਾ ਦਾ ਸਾਥ ਨਾਗਰਿਕਤਾ ਸੋਧ ਕਾਨੂੰਨ ਦੇ ਕਾਰਨ ਛੱਡਿਆ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਬੀ.ਪੀ.ਐੱਫ. ਦੇ ਮਹਾਂ ਗੱਠਜੋੜ ’ਚ ਸ਼ਾਮਲ ਹੋਣ ਨਾਲ ਨਤੀਜੇ ਕਾਫ਼ੀ ਸਾਕਾਰਾਤਮਕ ਸਾਹਮਣੇ ਆਉਣ ਦੀ ਸੰਭਾਵਨਾ ਹੈ। 

ਪੜ੍ਹੋ ਇਹ ਵੀ ਖ਼ਬਰ - ਕਿਸੇ ਵੀ ਪਾਰਟੀ ਨੂੰ ਵੋਟ ਦਿਓ ਪਰ ਭਾਜਪਾ ਨੂੰ ਸਜ਼ਾ ਦਿਓ : ਬਲਬੀਰ ਸਿੰਘ ਰਾਜੇਵਾਲ (ਵੀਡੀਓ)

ਕਾਂਗਰਸੀ ਆਗੂ ਪ੍ਰਦਯੁਤ ਬੋਰਦੋਲੋਈ 
ਇਸ ਦੇ ਨਾਲ ਹੀ ਰਾਸ਼ਟਰੀ ਜਨਤਾ ਦਲ ਨਾਲ ਆ ਗਿਆ ਹੈ। ਉਧਰ ਕਾਂਗਰਸੀ ਆਗੂ ਪ੍ਰਦਯੁਤ ਬੋਰਦੋਲੋਈ ਦਾ ਕਹਿਣਾ ਹੈ ਕਿ ਸਾਡੇ ਪੁਰਾਣੇ ਸਾਥੀ ਨਾਲ ਆ ਰਹੇ ਹਨ, ਜਿਸ ਤੋਂ ਸਾਫ ਦਿਖਾਈ ਦੇ ਰਿਹਾ ਹੈ ਕਿ ਹਵਾ ਕਿਸ ਪਾਸੇ ਵਹਿ ਰਹੀ ਹੈ। ਭਾਜਪਾ ਇਸ ਵਾਰ ਆਸਾਮ ਗਣ ਪ੍ਰੀਸ਼ਦ ਤੇ ਯੂਨਾਈਟਿਡ ਪੀਪਲਜ਼ ਪਾਰਟੀ ਲਿਬਰਲ ਨਾਲ ਮਿਲ ਕੇ ਚੋਣਾਂ ਦੇ ਮੈਦਾਨ ਵਿਚ ਹਨ। 

ਸਭ ਦੀ ਨਜ਼ਰ ਪੱਛਮੀ ਬੰਗਾਲ ’ਤੇ ਟਿਕੀ
ਇਨ੍ਹਾਂ ਚੋਣਾਂ ਵਿੱਚ ਵੇਖਿਆ ਜਾਵੇ ਤਾਂ ਸਭ ਦੀ ਨਜ਼ਰ ਪੱਛਮੀ ਬੰਗਾਲ ’ਤੇ ਟਿਕੀ ਹੋਈ ਹੈ, ਕਿਉਂਕਿ ਇਸ ਸੂਬੇ ਵਿਚ ਜਿਥੇ ਭਾਜਪਾ ਪਿਛਲੇ ਕਈ ਮਹੀਨਿਆਂ ਤੋਂ ਤਿਆਰੀ ਵਿੱਚ ਰੁੱਝੀ ਹੈ, ਉਥੇ ਹੀ ਟੀ.ਐੱਮ.ਸੀ. ਦੀ ਮਮਤਾ ਬੈਨਰਜੀ ਵੀ ਆਪਣੀ ਪਾਰਟੀ ਦੀ ਜਿੱਤ ਨੂੰ ਯਕੀਨੀ ਬਣਾਉਣ ਲਈ ਪੂਰੀ ਮਿਹਨਤ ਨਾਲ ਲੱਗੀ ਹੋਈ ਹੈ। ਪੱਛਮੀ ਬੰਗਾਲ 35 ਸਾਲ ਤੱਕ ਹਕੂਮਤ ਕਰਨ ਵਾਲੀਆਂ ਕਮਿਊਨਿਸਟ ਪਾਰਟੀਆਂ ਸੂਬੇ ਵਿਚ ਆਪਣੀ ਸੱਤਾ ਵਾਪਸ ਹਾਸਲ ਕਰਨ ਲਈ ਜੀਅ ਜਾਨ ਨਾਲ ਤਿਆਰੀ ਜੁਟੀਆਂ ਹਨ। ਇਸੇ ਰਣਨੀਤੀ ਤਹਿਤ ਅਸੰਬਲੀ ਚੋਣਾਂ ਦੇ ਐਲਾਨ ਤੋਂ ਬਾਅਦ ਖੱਬੀਆਂ ਪਾਰਟੀਆਂ, ਕਾਂਗਰਸ ਤੇ ਇੰਡੀਅਨ ਸੈਕੂਲਰ ਫਰੰਟ ਦੇ ਗਠਜੋੜ ਨੇ ਬੀਤੇ ਦਿਨੀਂ ਇਥੇ ਬ੍ਰਿਗੇਡ ਮੈਦਾਨ 'ਚ ਰੈਲੀ ਕਰਕੇ ਆਪਣੀ ਤਾਕਤ ਦਾ ਪ੍ਰਦਰਸ਼ਨ ਕੀਤਾ। ਮਾਰਕਸੀ ਪਾਰਟੀ ਦੇ ਜਨਰਲ ਸਕੱਤਰ ਸੀਤਾ ਰਾਮ ਯੇਚੁਰੀ ਨੇ ਦਾਅਵਾ ਕੀਤਾ ਕਿ ਰੈਲੀ ਵਿਚ 10 ਲੱਖ ਲੋਕ ਸ਼ਾਮਲ ਹੋਏ। ਉਨ੍ਹਾਂ ਇਹ ਵੀ ਕਿਹਾ ਕਿ ਇਸ ਵਾਰ ਚੋਣਾਂ 'ਚ ਸਾਡੀਆਂ ਵੋਟਾਂ ਵਧਣਗੀਆਂ ਤੇ ਅਸੀਂ ਜਿੱਤਾਂਗੇ। ਯੇਚੁਰੀ ਨੇ ਇਹ ਵੀ ਕਿਹਾ ਕਿ ਜਿਵੇਂ ਸਿੰਘੂ ਬਾਰਡਰ 'ਤੇ ਕਿਸਾਨ ਮੋਦੀ ਦੀਆਂ ਲੋਕ ਵਿਰੋਧੀ ਨੀਤੀਆਂ ਖਿਲਾਫ ਡਟੇ ਹੋਏ ਹਨ, ਉਸੇ ਤਰ੍ਹਾਂ ਇਥੇ ਅਸੀਂ ਕਰ ਸਕਦੇ ਹਾਂ। 

ਛੱਤੀਸਗੜ੍ਹ ਦੇ ਮੁੱਖ ਮੰਤਰੀ ਤੇ ਕਾਂਗਰਸ ਆਗੂ ਭੁਪੇਸ਼ ਬਘੇਲ
ਇਸ ਮੌਕੇ ਛੱਤੀਸਗੜ੍ਹ ਦੇ ਮੁੱਖ ਮੰਤਰੀ ਤੇ ਕਾਂਗਰਸ ਆਗੂ ਭੁਪੇਸ਼ ਬਘੇਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਸੁਭਾਸ਼ ਚੰਦਰ ਬੋਸ ਦੀ ਜੈਅੰਤੀ ਮਨਾਉਣ ਇਥੇ ਆਉਂਦੇ ਹਨ ਪਰ ਉਨ੍ਹਾਂ ਨੂੰ ਆਪਣਾ ਇਤਿਹਾਸ ਪੜ੍ਹਨਾ ਚਾਹੀਦਾ ਹੈ। ਸਾਵਰਕਰ ਨੂੰ ਮੰਨਣ ਵਾਲੇ ਬੋਸ ਦੇ ਉੱਤਰਾਧਿਕਾਰੀ ਨਹੀਂ ਬਣ ਸਕਦੇ। ਲੋਕ ਸਭਾ 'ਚ ਕਾਂਗਰਸ ਦੇ ਆਗੂ ਅਧੀਰ ਰੰਜਨ ਚੌਧਰੀ ਨੇ ਲੋਕਾਂ ਨੂੰ ਮਮਤਾ ਸਰਕਾਰ ਹਟਾ ਕੇ ਗਠਜੋੜ ਦੀ ਸਰਕਾਰ ਲਿਆਉਣ ਦਾ ਸੱਦਾ ਦਿੱਤਾ। ਉਧਰ ਫਰੰਟ ਦੇ ਪ੍ਰਧਾਨ ਪੀਰਜ਼ਾਦਾ ਅੱਬਾਸ ਸਿੱਦੀਕੀ ਨੇ ਕਿਹਾ ਕਿ ਬੰਗਾਲ ਨੂੰ ਬਚਾਉਣ ਲਈ ਖੂਨ ਦੇਣਾ ਪਿਆ ਤਾਂ ਉਹ ਤਿਆਰ ਹਨ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਮਤਾ ਬੈਨਰਜੀ ’ਤੇ ਲਾਏ ਦੋਸ਼
ਉਧਰ ਕਲ੍ਹ ਕੋਲਕਾਤਾ ਵਿਚ ਇਕ ਰੈਲੀ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਮਤਾ ਬੈਨਰਜੀ ’ਤੇ ਦੋਸ਼ ਲਾਉਂਦਿਆਂ ਕਿਹਾ ਕਿ ਦੀਦੀ ਨੇ ਬੰਗਾਲ ਦਾ ਵਿਸ਼ਵਾਸ ਤੋੜਿਆ ਹੈ, ਜਿਸ ਦੇ ਚਲਦਿਆਂ ਇਥੇ ਪਰਿਵਰਤਨ ਜ਼ਰੂਰੀ ਹੈ। ਇਸ ਦੇ ਜਵਾਬ ਵਿੱਚ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਕਿ ਪਰਿਵਰਤਨ ਦਿੱਲੀ ਵਿਚ ਹੋਵੇਗਾ ਬੰਗਾਲ ਵਿੱਚ ਨਹੀਂ। ਇਸੇ ਦੌਰਾਨ ਕਲ ਦੀਦੀ ਨਾਲ ਇਕ ਮੰਦਭਾਗੀ ਘਟਨਾ ਵਾਪਰੀ, ਜਿਸ ਦਾ ਜ਼ਿਕਰ ਕਰਦਿਆਂ ਮਮਤਾ ਨੇ ਕਿਹਾ ‘ਮੈਂ ਆਪਣੀ ਕਾਰ ਦੇ ਬਾਹਰ ਦਰਵਾਜ਼ਾ ਖੋਲ੍ਹ ਕੇ ਖੜ੍ਹੀ ਸੀ ਅਤੇ ਮੰਦਰ ਵਿਚ ਪ੍ਰਾਰਥਨਾ ਲਈ ਜਾਣ ਲੱਗੀ ਸੀ। ਇਸੇ ਦੌਰਾਨ ਕੁਝ ਲੋਕ ਆਏ ਤੇ ਕਾਰ ਦਾ ਦਰਵਾਜ਼ਾ ਧੱਕ ਦਿੱਤਾ। ਇਸ ਨਾਲ ਲੱਤ ਉਤੇ ਸੱਟ ਵੱਜੀ ਹੈ।’ 

ਮੀਡੀਆ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਜਦ ਘਟਨਾ ਵਾਪਰੀ ਤਾਂ ਸਥਾਨਕ ਪੁਲਸ ਦਾ ਕੋਈ ਵੀ ਮੁਲਾਜ਼ਮ ਮੌਜੂਦ ਨਹੀਂ ਸੀ। ਨੰਦੀਗ੍ਰਾਮ ਤੋਂ ਟੀ.ਐੱਮ.ਸੀ. ਦੀ ਉਮੀਦਵਾਰ ਮਮਤਾ ਨੇ ਇਸ ਨੂੰ ‘ਸਾਜ਼ਿਸ਼’ ਕਰਾਰ ਦਿੱਤਾ। ਮਮਤਾ ਕੋਲ ਜ਼ੈੱਡ-ਪਲੱਸ ਸੁਰੱਖਿਆ ਹੈ। ਮੁੱਖ ਮੰਤਰੀ ਦੋ ਦਿਨਾਂ ਤੋਂ ਇਸ ਇਲਾਕੇ ਵਿਚ ਚੋਣ ਪ੍ਰਚਾਰ ਕਰ ਰਹੀ ਸੀ ਤੇ ਉਸ ਨੂੰ ਹੁਣ ਕੋਲਕਾਤਾ ਲਿਜਾਇਆ ਗਿਆ ਹੈ। ਜ਼ਿਕਰਯੋਗ ਹੈ ਕਿ ਸ੍ਰੀ ਵਰਿੰਦਰ ਨੂੰ ਡੀ.ਜੀ.ਪੀ. ਦੇ ਅਹੁਦੇ ਤੋਂ ਹਟਾਏ ਜਾਣ ਤੋਂ ਇੱਕ ਦਿਨ ਬਾਅਦ ਮੁੱਖ ਮੰਤਰੀ ’ਤੇ ਹਮਲਾ ਹੋਇਆ ਹੈ। ਭਾਜਪਾ ਵੱਲੋਂ ਸੂਬੇ ਵਿੱਚ ਹਿੰਸਾ ਬਾਰੇ ਚਿੰਤਾ ਜ਼ਾਹਰ ਕਰਨ ਦੇ ਮੱਦੇਨਜ਼ਰ ਚੋਣ ਕਮਿਸ਼ਨ ਨੇ ਪੀ ਨੀਰਜਨਯਨ ਨੂੰ ਨਵਾਂ ਪੁਲਸ ਮੁਖੀ ਲਾਇਆ ਸੀ। ਉਧਰ ਕਮਿਸ਼ਨ ਨੇ ਮੁੱਖ ਮੰਤਰੀ ’ਤੇ ਹੋਏ ਹਮਲੇ ਦੀ ਰਿਪੋਰਟ ਮੰਗ ਲਈ ਹੈ।

ਮਮਤਾ ਬੈਨਰਜੀ ਨੇ ਨੰਦੀਗ੍ਰਾਮ ਵਿਧਾਨ ਸਭਾ ਹਲਕੇ ਤੋਂ ਚੋਣ ਲੜਨ ਲਈ ਭਰੇ ਨਾਮਜ਼ਦਗੀ ਪੱਤਰ 
ਇਸ ਤੋਂ ਪਹਿਲਾਂ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਲ ਨੰਦੀਗ੍ਰਾਮ ਵਿਧਾਨ ਸਭਾ ਹਲਕੇ ਤੋਂ ਚੋਣ ਲੜਨ ਲਈ ਆਪਣੀ ਨਾਮਜ਼ਦਗੀ ਪੱਤਰ ਭਰੇ। ਇੱਥੇ ਮਮਤਾ ਦਾ ਸਾਹਮਣਾ ਆਪਣੇ ਸਾਬਕਾ ਸਾਥੀ ਤੇ ਇਸ ਸਮੇਂ ਭਾਜਪਾ ਆਗੂ ਸ਼ੁਵੇਂਦੂ ਅਧਿਕਾਰੀ ਨਾਲ ਹੋਣ ਦੀ ਸੰਭਾਵਨਾ ਹੈ। ਇਸ ਦੌਰਾਨ ਦੀਦੀ ਨੇ ਭਰੋਸਾ ਜਤਾਇਆ ਕਿ ਉਹ ਇਸ ਸੀਟ ਤੋਂ ਜਿੱਤੇਗੀ, ਕਿਉਂਕਿ ਖੇਤੀ ਵਾਲੀ ਜ਼ਮੀਨ ਗ੍ਰਹਿਣ ਕਰਨ ਖ਼ਿਲਾਫ਼ ਅੰਦੋਲਨ ਚਲਾਉਣ ਵਾਲੀ ਇਸ ਧਰਤੀ ਨੇ ਉਸ ਨੂੰ ਕਦੇ ਖਾਲੀ ਹੱਥ ਨਹੀਂ ਮੋੜਿਆ। ਮਮਤਾ ਬੈਨਰਜੀ ਨੇ ਕਿਹਾ ਕਿ ਉਹ ਭਵਾਨੀਪੁਰ ਸੀਟ ਤੋਂ ਵੀ ਅਸਾਨੀ ਨਾਲ ਲੜ ਸਕਦੀ ਸੀ ਪਰ ਉਸ ਨੂੰ ਭਰੋਸਾ ਹੈ ਕਿ ਨੰਦੀਗ੍ਰਾਮ ਤੋਂ ਜਿੱਤ ਮਿਲੇਗੀ। ਜ਼ਿਕਰਯੋਗ ਹੈ ਕਿ ਸਿੰਗੂਰ-ਨੰਦੀਗ੍ਰਾਮ ਖੇਤਰ ਵਿਚ ਖੇਤੀਯੋਗ ਜ਼ਮੀਨ ਗ੍ਰਹਿਣ ਕੀਤੇ ਜਾਣ ਖ਼ਿਲਾਫ਼ ਚੱਲੇ ਅੰਦੋਲਨ ਨੇ ਮਮਤਾ ਬੈਨਰਜੀ ਨੂੰ 2011 ਵਿਚ ਸੱਤਾ ’ਚ ਲਿਆਂਦਾ ਸੀ। ਉਧਰ ਭਾਜਪਾ ਆਗੂ ਸ਼ੁਵੇਂਦੂ ਅਧਿਕਾਰੀ ਨੇ ਮਮਤਾ ਨੂੰ ਨੰਦੀਗ੍ਰਾਮ ਵਿਚ ਬਾਹਰੋਂ ਆਈ ਉਮੀਦਵਾਰ ਕਰਾਰ ਦਿੱਤਾ ਹੈ । ਉਨ੍ਹਾਂ ਕਿਹਾ ਕਿ ਚਿੱਟ ਫੰਡ ਕੰਪਨੀਆਂ ਵੱਲੋਂ ਧੋਖੇ ਦਾ ਸ਼ਿਕਾਰ ਬਣਾਏ ਗਏ ਲੋਕਾਂ ਨੂੰ ਪੈਸਾ ਉਦੋਂ ਹੀ ਵਾਪਸ ਮਿਲੇਗਾ, ਜਦ ਭਾਜਪਾ ਸੱਤਾ ਵਿਚ ਆਵੇਗੀ।

ਮਾਧਿਅਮ ਵਰਗ ਦੀ ਰਸੋਈ ਦਾ ਬਿਗੜਿਆ ਬਜਟ 
ਕੁਲ ਮਿਲਾ ਕੇ ਪਿਛਲੇ ਕਈ ਸਾਲਾਂ ਤੋਂ ਦੇਸ਼ ’ਚ ਪੈਟਰੋਲ-ਡੀਜ਼ਲ ਅਤੇ ਗੈਸ ਸਿਲੰਡਰ ਦੀਆਂ ਕੀਮਤਾਂ ’ਚ ਇਜ਼ਾਫ਼ਾ ਹੋਇਆ ਹੈ ਅਤੇ ਇਸ ਮਹਿੰਗਾਈ ਦੇ ਦੌਰ ਵਿੱਚ ਜਿਸ ਗਰੀਬੀ ਦੀ ਮਾਰ ਝੇਲ ਰਹੇ ਲੋਕਾਂ ਦਾ ਜਿਊਣਾ ਮੁਹਾਲ ਹੋਇਆ ਹੈ। ਇਸ ਦੇ ਨਾਲ-ਨਾਲ ਜਿਸ ਪ੍ਰਕਾਰ ਕੂਕਿੰਗ ਆਇਲ ਅਤੇ ਗਰੋਸਰੀ ਦੇ ਦੂਜੇ ਸਾਮਾਨਾਂ ਦੀਆਂ ਕੀਮਤਾਂ ਵਿੱਚ ਵਾਧਾ ਹੋਇਆ ਹੈ, ਉਸ ਨੇ ਮਾਧਿਅਮ ਵਰਗ ਦੀ ਰਸੋਈ ਦੇ ਬਜਟ ਨੂੰ ਬਿਗਾੜ ਕੇ ਰੱਖ ਦਿੱਤਾ ਹੈ। 

ਦਿੱਲੀ ਦੀਆਂ ਬਰੂਹਾਂ ’ਤੇ ਡਟੇ ਕਿਸਾਨ
ਦੂਜੇ ਪਾਸੇ ਪਿਛਲੇ ਕਈ ਮਹੀਨਿਆਂ ਤੋਂ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਦਿੱਲੀ ਦੀਆਂ ਬਰੂਹਾਂ ’ਤੇ ਡਟੇ ਹੋਏ ਹਨ। ਕਿਸਾਨ ਹੁਣ ਮਹਾਂ ਪੰਚਾਇਤਾਂ ਰਾਹੀਂ ਨਵੇਂ ਖੇਤੀ ਕਾਨੂੰਨਾਂ ਖ਼ਿਲਾਫ਼ ਅਤੇ ਐੱਮ.ਐੱਸ.ਪੀ. ਆਦਿ ਦੇ ਸੰਦਰਭ ਵਿੱਚ ਕਾਨੂੰਨ ਨੂੰ ਲੈ ਕੇ ਲੋਕਾਂ ਵਿਚ ਜਾਗਰੂਕਤਾ ਪੈਦਾ ਕਰ ਰਹੇ ਹਨ। ਉਸ ਨਾਲ ਕਿਸਾਨਾਂ ਦਾ ਇਹ ਅੰਦੋਲਨ ਨਿਰਸੰਦੇਹ ਪੂਰੇ ਦੇਸ਼ ਵਿੱਚ ਆਪਣੇ ਪੈਰ ਪਸਾਰਦਾ ਜਾ ਰਿਹਾ ਹੈ। ਸ਼ਾਇਦ ਇਹੋ ਵਜ੍ਹਾ ਹੈ ਕਿ ਸਰਕਾਰ ਦੀਆਂ ਨੀਤੀਆਂ ਵਿਰੁੱਧ ਲੋਕਾਂ ਵਿੱਚ, ਜੋ ਆਕ੍ਰੋਸ਼ ਇਸ ਸਮੇਂ ਵੇਖਣ ਨੂੰ ਮਿਲ ਰਿਹਾ ਹੈ, ਉਸ ਦੀ ਉਦਾਹਰਣ ਪਿਛਲੇ 7 ਸਾਲਾਂ ਦੌਰਾਨ ਨਹੀਂ ਮਿਲਦੀ। 

ਪਿਛਲੇ ਦਿਨੀਂ ਪੰਜਾਬ ਦੀਆਂ ਮਿਊਂਸੀਪਲ ਚੋਣਾਂ ’ਤੇ ਹੁਣੇ ਜਿਹੇ ਸੰਪਨ ਹੋਏ ਦਿੱਲੀ ਐੱਮ.ਸੀ.ਡੀ. ਦੇ ਬਾਈ ਇਲੈਕਸ਼ਨਾਂ ’ਚ ਭਾਜਪਾ ਦਾ ਜਿਸ ਤਰ੍ਹਾਂ ਸੂਪੜਾ ਸਾਫ ਹੋਇਆ ਹੈ, ਉਸ ਤੋਂ ਪਾਰਟੀ ਪ੍ਰਤੀ ਜਨਤਾ ਵਿਚ ਪਾਏ ਜਾ ਰਹੇ ਰੋਸੇ ਦਾ ਅੰਦਾਜ਼ਾ ਸਹਿਜੇ ਲਗਾਇਆ ਜਾ ਸਕਦਾ ਹੈ। ਜੇ ਡਿੱਗ ਰਹੀ ਸਾਖ ਨੂੰ ਪਾਰਟੀ ਬਚਾਉਣਾ ਚਾਹੁੰਦੀ ਹੈ ਤਾਂ ਉਸ ਨੂੰ ਚਾਹੀਦਾ ਹੈ ਕਿ ਉਹ ਆਪਣੀ ਸਰਕਾਰ ਦੁਆਰਾ ਬਣਾਈਆਂ ਨੀਤੀਆਂ ਤੇ ਮੁੜ ਵਿਚਾਰ ਕਰੇ ਅਤੇ ਚਿੰਤਨ ਕਰਨ ਉਪਰੰਤ ਇਨ੍ਹਾਂ ਵਿਚਲੀਆਂ ਊਣਤਾਈਆਂ ਨੂੰ ਪਹਿਲ ਦੇ ਆਧਾਰ ’ਤੇ ਦੂਰ ਕਰੇ ਅਤੇ ਲੋਕਾਂ ਦੀ ਜ਼ਿੰਦਗੀ ਵਿੱਚ ਆ ਰਹੀਆਂ ਸਮੱਸਿਆਵਾਂ ਨੂੰ ਫੌਰਨ ਦੂਰ ਕਰਨ ਲਈ ਕੋਈ ਠੋਸ ਕਦਮ ਚੁੱਕੇ। ਨਹੀਂ ਤਾਂ ਹਾਕਮ ਜਮਾਤ ਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਲੋਕਤੰਤਰਿਕ ਪ੍ਰਣਾਲੀ ਵਿਚ ਜੇਕਰ ਲੋਕ ਕਿਸੇ ਨੂੰ ਫਰਸ਼ ਤੋਂ ਅਰਸ਼ ’ਤੇ ਲੈ ਜਾ ਸਕਦੇ ਹਨ। ਹੀ ਲੋਕ ਜੇ ਆਪਣੀ ਆਈ ਤੇ ਆ ਜਾਣ ਤਾਂ ਅਰਸ਼ ਤੋਂ ਫਰਸ਼ ਤੇ ਵੀ ਲਿਆ ਸਕਦੇ ਹਨ। 

  • Assembly elections
  • West Bengal
  • Assam
  • Tamil Nadu
  • Puducherry
  • Kerala
  • political parties
  • ਅਸੰਬਲੀ ਚੋਣਾਂ
  • ਚੋਣ ਕਮਿਸ਼ਨ
  • ਪੱਛਮੀ ਬੰਗਾਲ
  • ਆਸਾਮ
  • ਤਾਮਿਲਨਾਡੂ
  • ਪੁੱਡੂਚੇਰੀ
  • ਕੇਰਲਾ

ਮਮਤਾ ਬੈਨਰਜੀ ’ਤੇ ਹਮਲੇ ਦੇ ਵਿਰੋਧ ’ਚ ਤ੍ਰਿਣਮੂਲ ਕਾਂਗਰਸ ਵਰਕਰਾਂ ਨੇ ਕੀਤਾ ਪ੍ਰਦਰਸ਼ਨ

NEXT STORY

Stories You May Like

  • this special scheme of rbi brought 40 81 billion dollars to india
    RBI ਦੀ ਇਸ ਵਿਸ਼ੇਸ਼ ਸਕੀਮ ਨੇ ਭਾਰਤ 'ਚ ਲਿਆਂਦੇ 40.81 ਅਰਬ ਡਾਲਰ, ਜਾਣੋ ਕੀ ਹੈ ਯੋਜਨਾ
  • pojk  crackdown  protesters
    PoJK: ਅੰਦੋਲਨ ਵਿੱਚ ਬਦਲ ਰਹੀ ਦਹਾਕਿਆਂ ਦੀ ਅਣਗਹਿਲੀ, ਕੀ ਹੈ ਆਰਥਿਕਤਾ ਦੀ ਸਥਿਤੀ
  • punjab congress 50 50 formula
    ਪੰਜਾਬ ਵਿਚ 2027 ਦੀਆਂ ਚੋਣਾਂ ਨੂੰ ਲੈ ਕੇ ਕਾਂਗਰਸ ਦਾ ਵੱਡਾ ਐਲਾਨ! ਜਾਣੋ ਕੀ ਹੈ 50-50 ਫ਼ਾਰਮੂਲਾ
  • third front appears to be forming in gymkhana club elections
    ਜਿਮਖਾਨਾ ਕਲੱਬ ਦੀਆਂ ਚੋਣਾਂ 'ਚ ਬਣਦਾ ਦਿਸ ਰਿਹਾ ਹੈ ਥਰਡ ਫਰੰਟ, ਮੁਕਾਬਲਾ ਦਿਲਚਸਪ ਹੋਣ ਦੇ ਆਸਾਰ
  • these 4 zodiac signs are going to be wealthy
    ਇਹ 4 ਰਾਸ਼ੀਆਂ ਹੋਣ ਜਾ ਰਹੀਆਂ ਮਾਲਾਮਾਲ ! ਨਵਪੰਚਮ ਯੋਗ ਨਾਲ ਮਿਲੇਗਾ ਧਨ ਤੇ ਨੋਟਾਂ ਦਾ ਵਰ੍ਹੇਗਾ ਮੀਂਹ
  • 50 percent women in rajasthan are victims of anemia
    ਰਾਜਸਥਾਨ 'ਚ 50 ਫੀਸਦੀ ਔਰਤਾਂ ਹਨ ਅਨੀਮੀਆ ਦਾ ਸ਼ਿਕਾਰ ! ਸਥਿਤੀ ਦੱਸੀ ਜਾ ਰਹੀ ਹੋਰ ਵੀ ਗੰਭੀਰ
  • this iphone  is available at half price
    ਅੱਧੀ ਕੀਮਤ 'ਤੇ ਮਿਲ ਰਿਹਾ ਆਈਫੋਨ ਦਾ ਇਹ ਮਾਡਲ !  ਜਾਣੋ ਕੀ ਹੈ ਪੂਰਾ Offer
  • samsung s massive 5g phone with 6000mah battery is about to be launched
    Samsung ਦਾ 6000mAh ਬੈਟਰੀ ਆਲਾ ਧਾਕੜ 5G ਫੋਨ ਹੋਣ ਵਾਲਾ ਹੈ ਲਾਂਚ ! ਜਾਣੋ ਫੀਚਰਜ਼ ਤੇ ਕੀਮਤ
  • tiranga yatra  is a symbol of our unity
    ‘ਤਿਰੰਗਾ ਯਾਤਰਾ’ ਸਾਡੀ ਏਕਤਾ, ਅਖੰਡਤਾ ਤੇ ਗੌਰਵ ਦਾ ਪ੍ਰਤੀਕ : ਮਨੋਰੰਜਨ ਕਾਲੀਆ
  • punjab heavy rain imd issues warning for 14 districts
    ਪੰਜਾਬ 'ਚ ਇਨ੍ਹਾਂ ਤਾਰੀਖ਼ਾਂ ਨੂੰ ਪਵੇਗਾ ਮੀਂਹ! IMD ਵੱਲੋਂ 14 ਜ਼ਿਲ੍ਹਿਆਂ ਲਈ...
  • alert in jalandhar force deployed and employees leave stopped
    ਜਲੰਧਰ 'ਚ Alert! ਵੱਡੀ ਗਿਣਤੀ 'ਚ ਫੋਰਸ ਤਾਇਨਾਤ, ਰੱਦ ਕੀਤੀਆਂ ਗਈਆਂ...
  • granthi smoked beedi in gurdwara sahib jalandhar objectionable items found
    ਪੰਜਾਬ: ਗੁਰਦੁਆਰਾ ਸਾਹਿਬ 'ਚ ਗ੍ਰੰਥੀ ਨੇ ਪੀਤੀ ਬੀੜੀ! ਤਲਾਸ਼ੀ ਲੈਣ 'ਤੇ ਮਿਲਿਆ...
  • double murder in jalandhar young man kills wife and father
    Big Breaking: ਜਲੰਧਰ 'ਚ ਡਬਲ ਮਰਡਰ! ਨੌਜਵਾਨ ਨੇ ਪਤਨੀ ਤੇ ਪਿਤਾ ਦਾ ਕੀਤਾ ਕਤਲ
  • major revelations in case of the girl  s deadbody found in a hotel
    ਹੋਟਲ 'ਚੋਂ ਮਿਲੀ ਕੁੜੀ ਦੀ ਲਾਸ਼ ਦੇ ਮਾਮਲੇ 'ਚ ਵੱਡੇ ਖ਼ੁਲਾਸੇ! ਸ਼ਿਵ ਸੈਨਾ ਆਗੂ...
  • tight security in punjab dgp gaurav yadav gives strict orders to the officers
    ਪੰਜਾਬ 'ਚ ਸੁਰੱਖਿਆ ਦੇ ਸਖ਼ਤ ਪ੍ਰਬੰਧ! DGP ਗੌਰਵ ਯਾਦਵ ਨੇ ਅਧਿਕਾਰੀਆਂ ਨੂੰ ਦਿੱਤੇ...
  • vikasit bharat yuva connect program organized at nit jalandhar
    NIT ਜਲੰਧਰ 'ਚ 'ਨਸ਼ਾਮੁਕਤ ਨੌਜਵਾਨ' ਵਿਸ਼ੇ ’ਤੇ 'ਵਿਕਸਿਤ ਭਾਰਤ ਯੁਵਾ ਕਨੈਕਟ'...
Trending
Ek Nazar
karan aujla australian tour in crisis

ਕਰਨ ਔਜਲੇ ਦਾ ਆਸਟ੍ਰੇਲੀਆ ਵੀਜ਼ਾ ਅੜਿਆ, ਪਰਥ ਦਾ ਸ਼ੋਅ ਹੋਇਆ ਮੁਲਤਵੀ

ukraine hands over peace proposal to us

ਖ਼ਤਮ ਹੋਵੇਗੀ ਇਕ ਹੋਰ ਜੰਗ ! ਯੂਕਰੇਨ ਨੇ ਅਮਰੀਕਾ ਨੂੰ ਸੌਂਪਿਆ ਸ਼ਾਂਤੀ ਪ੍ਰਸਤਾਵ

gulshan kumar

ਅੱਜ ਦੇ ਹੀ ਦਿਨ ਗੁਲਸ਼ਨ ਕੁਮਾਰ ਦਾ ਕੀਤਾ ਗਿਆ ਸੀ ਕਤਲ, ਮਾਰੀਆਂ ਗਈਆਂ ਸਨ 16 ਗੋਲੀਆਂ

security force operation

ਪਾਕਿਸਤਾਨ 'ਚ ਸੁਰੱਖਿਆ ਬਲਾਂ ਦੇ ਆਪ੍ਰੇਸ਼ਨ 'ਚ 10 ਅੱਤਵਾਦੀ ਢੇਰ

indian physicist deepak dhar honored

ਭਾਰਤੀ ਭੌਤਿਕ ਵਿਗਿਆਨੀ ਦੀਪਕ ਧਰ ਵੱਕਾਰੀ 2026 ਡਾਇਰੈਕ ਮੈਡਲ ਨਾਲ ਸਨਮਾਨਿਤ

new york and new jersey celebrate india independence day

ਨਿਊਯਾਰਕ ਅਤੇ ਨਿਊ ਜਰਸੀ 15 ਅਗਸਤ ਨੂੰ ਮਨਾਉਣਗੇ ਭਾਰਤ ਦਾ ਆਜ਼ਾਦੀ ਦਿਵਸ

russia oil crisis

ਪੁਤਿਨ ਅੱਗੇ ਵੱਡਾ ਸੰਕਟ ! ਦੇਸ਼ 'ਚ ਸੁੱਕ ਗਏ ਪੈਟਰੋਲ ਪੰਪ, ਹੁਣ ਭਾਰਤੀ ਤੇਲ ਨਾਲ...

north korea fire missile

ਅਮਰੀਕਾ-ਦੱਖਣੀ ਕੋਰੀਆ ਫੌਜੀ ਅਭਿਆਸਾਂ ਤੋਂ ਪਹਿਲਾਂ ਉੱਤਰੀ ਕੋਰੀਆ ਨੇ ਸਮੁੰਦਰ ਵੱਲ...

famous actress s health suddenly deteriorates she is admitted to the hospital

ਮਸ਼ਹੂਰ ਅਦਾਕਾਰਾ ਦੀ ਅਚਾਨਕ ਵਿਗੜੀ ਸਿਹਤ, ਲਿਜਾਣਾ ਪਿਆ ਹਸਪਤਾਲ, ਫ਼ੈਨਜ਼ ਮੰਗ ਰਹੇ...

minorities in jinnah pakistan

ਜਿਨਾਹ ਦੇ ਪਾਕਿਸਤਾਨ 'ਚ ਘੱਟ ਗਿਣਤੀਆਂ ਦੀ ਹਾਲਤ ਚਿੰਤਾਜਨਕ

journalist release

ਅਫਗਾਨਿਸਤਾਨ ਨੇ ਪ੍ਰਮੁੱਖ ਪੱਤਰਕਾਰ ਨੂੰ ਕਰ'ਤਾ ਰਿਹਾਅ

famous influencer

27 ਸਾਲ ਦੀ ਉਮਰ 'ਚ ਮਸ਼ਹੂਰ ਇਨਫਲੂਐਂਸਰ ਦੀ ਮੌਤ, ਅਮਰੀਕਾ 'ਚ ਸੜਕ ਹਾਦਸੇ 'ਚ ਗਈ...

new york woman pleads guilty

ਔਰਤ ਨੇ ਭਾਰਤੀਆਂ ਨੂੰ ਗੈਰ-ਕਾਨੂੰਨੀ ਢੰਗ ਨਾਲ ਅਮਰੀਕਾ ਲਿਆਉਣ ਦਾ ਦੋਸ਼ ਕਬੂਲਿਆ

accident during stunt  jasmine bhasin lost her memory

ਸਟੰਟ ਦੌਰਾਨ ਹਾਦਸਾ, ਜੈਸਮੀਨ ਭਸੀਨ ਦੀ ਚਲੀ ਗਈ ਯਾਦਦਾਸ਼ਤ !

actress has affairs for money  detective  s big claim about   cute   actress

ਪੈਸਿਆਂ ਬਦਲੇ ਸਬੰਧ ਬਣਾਉਂਦੀ ਹੈ ਅਦਾਕਾਰਾ ! 'Cute' ਅਕਸ ਵਾਲੀ Actress ਬਾਰੇ...

red alert amid forecast of heavy rain

ਭਾਰੀ ਬਾਰਿਸ਼ ਦੀ ਭਵਿੱਖਬਾਣੀ,  ਬੀਜਿੰਗ ਨੇ 'ਰੈੱਡ ਅਲਰਟ' ਕਰ'ਤਾ ਜਾਰੀ

ebola in congo

ਕਾਂਗੋ 'ਚ ਇਬੋਲਾ ਦਾ ਕਹਿਰ, ਹੁਣ ਤੱਕ 2,000 ਲੋਕਾਂ ਦੀ ਗਈ ਜਾਨ

iran us conflict

ਈਰਾਨ ਨੇ ਖ਼ੁਦ ਨੂੰ ਇੱਕ "ਅਜਿੱਤ ਸ਼ਕਤੀ" ਕੀਤਾ ਹੈ ਸਾਬਤ : ਅਰਾਘਚੀ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਦੇਸ਼ ਦੀਆਂ ਖਬਰਾਂ
    • painful suicide note found on wife foot
      "ਹੁਣ ਹੋਰ ਕੁੱਟਮਾਰ ਨਹੀਂ ਸਹਿ ਸਕਦੀ", ਵਿਆਹੁਤਾ ਦੇ ਪੈਰ 'ਤੇ ਲਿਖਿਆ ਮਿਲਿਆ...
    • landslide in kurla due to heavy rain
      ਮੀਂਹ ਦਾ ਕਹਿਰ! ਕੁਰਲਾ 'ਚ ਲੈਂਡਸਲਾਈਡ ਕਾਰਨ 7 ਲੋਕਾਂ ਦੀ ਮੌਤ, ਮਲਬੇ ਹੇਠ ਦੱਬੇ...
    • after zepto  now raid on zomato warehouse
      ਫੂਡ ਸੇਫਟੀ ਵਿਭਾਗ ਦੀ ਵੱਡੀ ਕਾਰਵਾਈ: 'ਜ਼ੈਪਟੋ' ਤੋਂ ਬਾਅਦ ਹੁਣ 'ਜ਼ੋਮੈਟੋ'...
    • keralam bill
      ਕੇਰਲ ਦਾ ਨਾਂ ਬਦਲ ਕੇ 'ਕੇਰਲਮ' ਕਰਨ ਬਾਰੇ ਬਿੱਲ ਨੂੰ ਸੰਸਦ ਤੋਂ ਮਿਲੀ ਮਨਜ਼ੂਰੀ
    • tarun chugh in rajya sabha
      ਕੇਰਲ ਦਾ ਨਾਂ ਬਦਲ ਕੇ 'ਕੇਰਲਮ' ਕਰਨਾ ਭਾਰਤੀ ਵਿਰਾਸਤ ਦੀ ਪੁਨਰ ਸਥਾਪਨਾ: ਤਰੁਣ...
    • big stir in punjab politics pratap bajwa meets rahul gandhi
      ਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ! ਕਾਂਗਰਸ ਦੇ ਕਲੇਸ਼ ਵਿਚਾਲੇ ਰਾਹੁਲ ਗਾਂਧੀ ਨੂੰ...
    • kiren rijiju  opposition  discussion  government  parliament
      ਵਿਰੋਧੀ ਪਾਰਟੀਆਂ ਦੇ ਰਵੱਈਏ ਤੋਂ ਨਿਰਾਸ਼ ਹਾਂ, ਚਰਚਾ ਤੋਂ ਦੌੜਣ ਵਾਲਾ ਵਿਰੋਧੀ ਧਿਰ...
    • india arunachal pradesh
      ''ਅਰੁਣਾਚਲ ਪ੍ਰਦੇਸ਼ ਸਾਡਾ ਹੈ ਤੇ ਸਾਡਾ ਹੀ ਰਹੇਗਾ...'', ਭਾਰਤ ਨੇ ਚੀਨ ਨੂੰ...
    • amit shah  narendra modi  jairam ramesh  parliament
      ਅਜਿਹਾ ਪਹਿਲੀ ਵਾਰ ਹੋਇਆ ਕਿ PM ਤੇ ਗ੍ਰਹਿ ਮੰਤਰੀ ਸਦਨ 'ਚ ਨਹੀਂ ਰਹੇ ਮੌਜੂਦ :...
    • father  son  ravi river  wife  amritsar  police
      ਘਰਵਾਲੀ ਨਾਲ ਫ਼ੋਨ 'ਤੇ ਹੋਈ ਲੜਾਈ ਤਾਂ ਬੰਦੇ ਨੇ ਕਰ'ਤਾ ਖ਼ੌਫ਼ਨਾਕ ਕਾਰਾ ! 6...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +